ਕੋਰੋਨਾਵਾਇਰਸ ਤੋਂ ਬਚਣ ਲਈ ਚੀਨ ਨੇ ਲਾਂਚ ਕੀਤੀ ਇਹ ਐਪ

Thursday, Feb 13, 2020 - 09:34 PM (IST)

ਕੋਰੋਨਾਵਾਇਰਸ ਤੋਂ ਬਚਣ ਲਈ ਚੀਨ ਨੇ ਲਾਂਚ ਕੀਤੀ ਇਹ ਐਪ

ਗੈਜੇਟ ਡੈਸਕ—ਕੋਰੋਨਾਵਾਇਰਸ ਤੋਂ ਨਜਿੱਠਣ ਲਈ ਚੀਨ ਦੀ ਸਰਕਾਰ ਨੇ ਇਕ ਐਪ ਲਾਂਚ ਕੀਤੀ ਹੈ ਜਿਸ ਦੇ ਇਸਤੇਮਾਲ ਨਾਲ ਲੋਕ ਕੋਰੋਨਾਵਾਇਰਸ ਦੇ ਕਾਨਟੈਕਟ 'ਚ ਆਉਣ ਤੋਂ ਬਚ ਸਕਦੇ ਹਨ। ਇਸ ਨੂੰ 'ਕਲੋਜ ਕਾਨਟੈਕਟ' ਐਪ ਨਾਂ ਦਿੱਤਾ ਗਿਆ ਹੈ। ਇਹ ਐਪ ਲੋਕਾਂ ਨੂੰ ਕਲੋਜ ਕਾਨਟੈਕਟ ਦੇ ਚੱਲਦੇ ਕੋਰੋਨਾਵਾਇਰਸ ਨਾਲ ਸਬੰਧਿਤ ਅਲਰਟ ਭੇਜਦਾ ਹੈ। ਜਿਸ ਨਾਲ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਇਆ ਜਾ ਸਕੇ। ਚੀਨ 'ਚ ਇਨ੍ਹਾਂ ਦਿਨੀਂ ਕੋਰੋਨਾਵਾਇਰਸ ਦੇ ਚੱਲਦੇ ਸਥਿਤੀ ਕਾਫੀ ਗੰਭੀਰ ਹੈ ਅਤੇ ਅਜੇ ਤਕ ਹਜ਼ਾਰਾਂ ਲੋਕ ਇਸ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ।

ਚੀਨੀ ਸਰਕਾਰ ਨੇ ਬਣਾਈ ਐਪ
ਇਹ ਐਪ ਨੈਸ਼ਨਲ ਹੈਲਥ ਕਮੀਸ਼ਨ ਆਫ ਚਾਈਨਾ ਅਤੇ ਚਾਈਨਾ ਇਲੈਕਟ੍ਰਾਨਿਕਸ ਗਰੁੱਪ ਕਾਰਪੋਰੇਸ਼ੰਸ ਨੇ ਬਣਾਈ ਹੈ। ਨੈਸ਼ਨਲ ਹੈਲਥ ਕਮੀਸ਼ਨ ਆਫ ਚਾਈਨਾ ਨੇ ਆਪਣੀ ਇਕ ਰਿਪੋਰਟ 'ਚ ਦੱਸਿਆ ਕਿ ਇਸ ਐਪ ਰਾਹੀਂ ਲੋਕ ਅਲੀਪੇਅ, ਵੀਚੈਟ ਅਤੇ QQ ਵਰਗੀਆਂ ਮੋਬਾਇਲ ਐਪਸ 'ਤੇ QR ਕੋਡ ਵੀ ਸਕੈਨ ਕਰ ਸਕਦੇ ਹਨ। ਆਪਣੇ ਨਾਂ ਅਤੇ ਆਈ.ਡੀ. ਨੰਬਰ ਨਾਲ ਯੂਜ਼ਰ ਇਹ ਪਤਾ ਕਰ ਸਕਦੇ ਹਨ ਕਿ ਉਹ ਕਿਸੇ ਕਾਮਨ ਜਗ੍ਹਾ ਜਿਵੇਂ ਆਫਿਸ, ਕਲਾਸਰੂਮ, ਟ੍ਰੇਨ ਜਾਂ ਫਲਾਈਟ 'ਤੇ ਕਿਸੇ ਪ੍ਰਭਾਵਿਤ ਵਿਅਕਤੀ ਦੇ ਸੰਪਰਕ 'ਚ ਤਾਂ ਨਹੀਂ ਆਏ ਹਨ।

ਵਾਇਰਸ ਦੇ ਖੌਫ ਕਾਰਨ ਕੈਂਸਲ ਹੋਇਆ MWC 2020 
ਚੀਨ ਤੋਂ ਬਾਅਦ ਦੁਨੀਆਭਰ 'ਚ ਫੈਲ ਰਿਹਾ ਕੋਰੋਨਾਵਾਇਰਸ ਦੇ ਖਤਰੇ ਦਾ ਅਸਰ ਤਕਨਾਲੋਜੀ ਇੰਡਸਟਰੀ 'ਤੇ ਵੀ ਪੈ ਰਿਹਾ ਹੈ। ਇਸ ਵਾਇਰ ਕਾਰਨ ਬਾਰਸੀਲੋਨਾ 'ਚ ਹੋਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਟੈਕ ਈਵੈਂਟ MWC 2020 ਵੀ ਕੈਂਸਲ ਕਰਨਾ ਪੈ ਗਿਆ ਹੈ ਜੋ ਕਿ 24 ਫਰਵਰੀ ਤੋਂ 27 ਫਰਵਰੀ ਵਿਚਾਲੇ ਆਯੋਜਿਤ ਹੋਣਾ ਸੀ।


author

Karan Kumar

Content Editor

Related News