ਚੀਨ ਨੇ ਰੱਖਿਆ ਮੰਤਰੀ ਖ਼ਿਲਾਫ਼ ਜਾਂਚ ਕੀਤੀ ਸ਼ੁਰੂ

Wednesday, Nov 27, 2024 - 05:05 PM (IST)

ਚੀਨ ਨੇ ਰੱਖਿਆ ਮੰਤਰੀ ਖ਼ਿਲਾਫ਼ ਜਾਂਚ ਕੀਤੀ ਸ਼ੁਰੂ

ਬੀਜਿੰਗ- ਚੀਨ ਨੇ ਆਪਣੇ ਰੱਖਿਆ ਮੰਤਰੀ ਐਡਮਿਰਲ ਡੋਂਗ ਜੂਨ ਨੂੰ ਤਾਜ਼ਾ ਘੁਟਾਲਿਆਂ ਵਿੱਚ ਦੋਸ਼ੀ ਪਾਇਆ ਹੈ। ਹੁਣ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਤੀਜੇ ਰੱਖਿਆ ਮੰਤਰੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਹਨ। ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਇਸ ਵਿੱਚ ਹੋਰ ਵੀ ਸੀਨੀਅਰ ਅਧਿਕਾਰੀਆਂ ਦੇ ਫਸਣ ਦੀ ਸੰਭਾਵਨਾ ਹੈ।

ਐਡਮਿਰਲ ਡੋਂਗ ਜੂਨ ਨੂੰ ਪਿਛਲੇ ਸਾਲ ਦਸੰਬਰ ਵਿੱਚ ਰੱਖਿਆ ਮੰਤਰੀ ਬਣਾਇਆ ਗਿਆ ਸੀ। ਉਨ੍ਹਾਂ ਤੋਂ ਪਹਿਲਾਂ ਜਨਰਲ ਲੀ ਸ਼ਾਂਗਫੂ ਰੱਖਿਆ ਮੰਤਰੀ ਸਨ ਪਰ ਉਨ੍ਹਾਂ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੇਈ ਫੇਂਗੇ ਰੱਖਿਆ ਮੰਤਰੀ ਸਨ। ਪਰ ਉਹ ਸੇਵਾਮੁਕਤੀ ਤੋਂ ਬਾਅਦ ਇਸ ਜਾਂਚ ਦੇ ਘੇਰੇ ਵਿੱਚ ਆਏ ਸਨ। ਹੁਣ ਡਾਂਗ ਖ਼ਿਲਾਫ਼ ਵੀ ਜਾਂਚ ਚੱਲ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਟੈਰਿਫ ਦੀਆਂ ਧਮਕੀਆਂ ਵਿਚਕਾਰ Trudeau ਨੇ Trump ਨਾਲ ਕੀਤੀ ਗੱਲਬਾਤ

ਅਜਿਹੇ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੀਪਲਜ਼ ਲਿਬਰੇਸ਼ਨ ਆਰਮੀ 'ਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਮੌਜੂਦਾ ਰੱਖਿਆ ਮੰਤਰੀ ਡੋਂਗ ਵੀ ਇਸ ਦੇ ਘੇਰੇ ਵਿੱਚ ਆ ਗਏ। ਜਦੋਂ ਅਮਰੀਕਾ ਨੇ ਚੀਨੀ ਦੂਤਘਰ ਤੋਂ ਇਸ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਥੋਂ ਕੋਈ ਬਿਆਨ ਜਾਂ ਜਵਾਬ ਨਹੀਂ ਆਇਆ। ਡੋਂਗ ਖ਼ਿਲਾਫ਼ ਜਾਂਚ ਦੀ ਖ਼ਬਰ ਲਾਓਸ 'ਚ ਹੋਣ ਵਾਲੀ ਏਸ਼ੀਆਈ ਰੱਖਿਆ ਬੈਠਕ ਤੋਂ ਇਕ ਹਫ਼ਤੇ ਬਾਅਦ ਆਈ ਹੈ। ਇਸ ਬੈਠਕ 'ਚ ਡੋਂਗ ਜੂਨ ਨੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਨੂੰ ਆਸਟਿਨ ਨੇ ਮੰਦਭਾਗਾ ਦੱਸਿਆ। ਇਸ ਤੋਂ ਪਹਿਲਾਂ ਦੋਵਾਂ ਦੀ ਮੁਲਾਕਾਤ ਇਸ ਸਾਲ ਮਈ 'ਚ ਸਿੰਗਾਪੁਰ 'ਚ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News