ਚੀਨ : ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 132 ਹੋਈ, 6000 ਮਾਮਲਿਆਂ ਦੀ ਪੁਸ਼ਟੀ

Wednesday, Jan 29, 2020 - 09:29 AM (IST)

ਚੀਨ : ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 132 ਹੋਈ, 6000 ਮਾਮਲਿਆਂ ਦੀ ਪੁਸ਼ਟੀ

ਬੀਜਿੰਗ (ਭਾਸ਼ਾ): ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਨਾਲ 25 ਹੋਰ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 132 ਹੋ ਚੁੱਕੀ ਹੈ ਅਤੇ ਕਰੀਬ 6,000 ਲੋਕਾਂ ਦੇ ਇਸ ਵਾਇਰਸ ਦੀ ਚਪੇਟ ਵਿਚ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਵਾਇਰਸ ਇਨਫੈਕਸ਼ਨ ਅਗਲੇ 10 ਦਿਨ ਵਿਚ ਉੱਚ ਪੱਧਰ 'ਤੇ ਪਹੁੰਚ ਜਾਵੇਗਾ ਜਿਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਵੇਗੀ। 

ਚੀਨ ਦੇ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਵਾਇਰਸ ਇਨਫੈਕਸ਼ਨ ਦੇ 5,974 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ ਵਾਇਰਸ ਕਾਰਨ ਹੋਣ ਵਾਲੇ ਨਿਮੋਨੀਆ ਦੇ 31 ਹੋਰ ਨਵੇਂ ਮਾਮਲੇ ਮੰਗਲਵਾਰ ਤੱਕ ਸਾਹਮਣੇ ਆਏ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਮੁਤਾਬਕ ਹੁਣ ਤੱਕ ਕੁੱਲ 132 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3,554 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਏਜੰਸੀ ਨੇ ਦੱਸਿਆ ਕਿ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਵਿਚੋਂ 1,239 ਦੀ ਹਾਲਤ ਗੰਭੀਰ ਹੈ ਅਤੇ ਚੀਨ ਵਿਚ ਇਸ ਦੇ 9,239 ਸੰਭਾਵਿਤ ਮਾਮਲੇ ਸਾਹਮਣੇ ਆਏ ਹਨ। 

ਕੋਰੋਨਾਵਾਇਰਸ ਵਾਇਰਸ ਦਾ ਇਕ ਵੱਡਾ ਸਮੂਹ ਹੈ ਪਰ ਇਹਨਾਂ ਵਿਚ ਸਿਰਫ 6 ਵਾਇਰਸ ਹੀ ਲੋਕਾਂ ਨੂੰ ਇਨਫੈਕਟਿਡ ਕਰਦੇ ਹਨ। ਇਸ ਦੇ ਸਧਾਰਨ ਪ੍ਰਭਾਵਾਂ ਦੇ ਕਾਰਨ ਸਰਦੀ-ਜ਼ੁਕਾਮ ਹੁੰਦਾ ਹੈ ਪਰ 'Severe acute respiratory syndrome' (SARS) ਅਜਿਹਾ ਕੋਰੋਨਾਵਾਇਰਸ ਹੈ ਜਿਸ ਦੇ ਪ੍ਰਕੋਪ ਨਾਲ 2002-03 ਵਿਚ ਚੀਨ ਅਤੇ ਹਾਂਗਕਾਂਗ ਵਿਚ ਕਰੀਬ 650 ਲੋਕਾਂ ਦੀ ਮੌਤ ਹੋ ਗਈ ਸੀ।


author

Vandana

Content Editor

Related News