ਚੀਨ ਦੇ ਨੇਤਾ ਦਬਦਬਾ ਦਿਖਾਉਣਗੇ ਹੋਏ ਹੈਰਿਸ ਨਾਲ "ਬੱਚੇ" ਵਾਂਗ ਵਤੀਰਾ ਕਰਨਗੇ: ਟਰੰਪ

Friday, Oct 25, 2024 - 05:41 PM (IST)

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਵ੍ਹਾਈਟ ਹਾਊਸ ਲਈ ਚੁਣੀ ਜਾਂਦੀ ਹੈ ਤਾਂ ਚੀਨ ਦੇ ਨੇਤਾ ਉਸ ਨਾਲ ਇਕ 'ਬੱਚੇ' ਵਾਂਗ ਵਤੀਰਾ ਕਰਨਗੇ। ਸਾਬਕਾ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀ ਲਗਾਤਾਰ ਹੈਰਿਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੂੰ ਬੱਚਿਆਂ ਦੇ ਸਮਾਨ ਦੱਸ ਰਹੇ ਹਨ। ਰੇਡੀਓ ਹੋਸਟ ਹਿਊਗ ਹੇਵਿਟ ਦੇ ਨਾਲ ਇੱਕ ਪ੍ਰੋਗਰਾਮ ਵਿੱਚ ਟਰੰਪ ਨੇ ਕਿਹਾ, 'ਜੇਕਰ ਕਿਸੇ ਤਰ੍ਹਾਂ ਵੀ ਕਮਲਾ ਹੈਰਿਸ ਜਿੱਤ ਜਾਂਦੀ ਹੈ, ਤਾਂ ਉਨ੍ਹਾਂ ਨੂੰ ਸ਼ੀ ਜਿਨਪਿੰਗ ਨਾਲ ਨਜਿੱਠਣਾ ਪਏਗਾ।' ਜਦੋਂ ਹੇਵਿਟ ਨੇ ਉਨ੍ਹਾਂ ਨੂੰ ਪੁੱਛਿਆ ਕਿ, "ਉਹ (ਸ਼ੀ) ਉਨ੍ਹਾਂ ਨਾਲ ਕਿਵੇਂ ਪੇਸ਼ ਆਉਣਗੇ?" ਤਾਂ ਟਰੰਪ ਨੇ ਕਿਹਾ, 'ਕਿਸੇ ਬੱਚੇ ਵਾਂਗ।' ਟਰੰਪ ਨੇ ਕਿਹਾ, “ਉਹ (ਸ਼ੀ) ਜਲਦੀ ਹੀ ਉਨ੍ਹਾਂ ਤੋਂ (ਹੈਰਿਸ ਤੋਂ) ਸਾਰੀ ‘ਕੈਂਡੀ’ ਲੈ ਲੈਣਗੇ। ਉਨ੍ਹਾਂ ਨੂੰ ਕੁੱਝ ਪਤਾ ਨਹੀਂ ਲੱਗੇਗਾ ਕਿ ਕੀ ਹੋਇਆ ਹੈ। ਇਹ ਅਜਿਹਾ ਹੋਵੇਗਾ ਜਿਵੇਂ ਕੋਈ ਇੱਕ ਮਹਾਨ ਸ਼ਤਰੰਜ ਮਾਸਟਰ ਕਿਸੇ ਨਵੇਂ ਨਾਲ ਖੇਡ ਰਿਹਾ ਹੋਵੇ।"

ਇਹ ਵੀ ਪੜ੍ਹੋ: ਕੈਨੇਡਾ ਦੀ PR ਲਈ ਲੰਬੀ ਹੋਵੇਗੀ ਉਡੀਕ! ਅਗਲੇ 3 ਸਾਲਾਂ 'ਚ ਇੰਨੇ ਹੀ ਲੋਕਾਂ ਨੂੰ ਮਿਲੇਗਾ ਸਥਾਈ ਨਿਵਾਸ

ਸਾਬਕਾ ਰਾਸ਼ਟਰਪਤੀ ਦਾ ਔਰਤਾਂ ਨੂੰ ਅਪਮਾਨਿਤ ਕਰਨ ਦਾ ਵੀ ਲੰਬਾ ਇਤਿਹਾਸ ਰਿਹਾ ਹੈ। ਉਨ੍ਹਾਂ ਨੇ ਹੈਰਿਸ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ 'ਤੇ ਕਈ ਨਿੱਜੀ ਹਮਲੇ ਕੀਤੇ। ਉਨ੍ਹਾਂ ਨੇ ਹੈਰਿਸ ਨੂੰ "ਆਲਸੀ" ਕਿਹਾ। ਇਹ ਸ਼ਬਦ ਲੰਬੇ ਸਮੇਂ ਤੋਂ ਨਸਲੀ ਸੰਦਰਭ ਵਿੱਚ ਗੈਰ ਗੋਰੇ ਲੋਕਾਂ ਨੂੰ ਨੀਵਾਂ ਦਿਖਾਉਣ ਲਈ ਵਰਤਿਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਹੈਰਿਸ ਨੂੰ "ਮੂਰਖ ਵਿਅਕਤੀ" ਕਿਹਾ ਅਤੇ ਦੋਸ਼ ਲਾਇਆ ਕਿ ਉਹ "ਨਸ਼ਾ" ਕਰਦੀ ਹੈ। ਉਨ੍ਹਾਂ ਨੇ ਉਪ ਰਾਸ਼ਟਰਪਤੀ ਨੂੰ "ਮੰਦਬੁੱਧੀ" ਦੱਸਿਆ ਅਤੇ ਉਨ੍ਹਾਂ 'ਤੇ "ਘੱਟ ਬੁੱਧੀ" ਹੋਣ ਦਾ ਦੋਸ਼ ਲਗਾਇਆ। ਲਾਸ ਵੇਗਾਸ ਵਿੱਚ ਇੱਕ ਸਮਾਗਮ ਵਿੱਚ, ਟਰੰਪ ਨੇ ਟੈਕਸ ਵਾਧੇ ਬਾਰੇ ਹੈਰਿਸ ਦੇ ਵਿਚਾਰਾਂ ਨੂੰ ਲੈ ਕੇ ਉਨ੍ਹਾਂ ਦੀ ਤੁਲਨਾ ਇੱਕ "ਗਿੱਧ" ਨਾਲ ਕੀਤੀ। ਟਰੰਪ ਦੀ ਚੋਣ ਮੁਹਿੰਮ ਨੇ ਉਨ੍ਹਾਂ ਦੀਆਂ ਟਿੱਪਣੀਆਂ 'ਤੇ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ: ਭਾਰਤ ਪਰਤਣ ’ਤੇ ਬੋਲੇ ਡਿਪਲੋਮੈਟ ਸੰਜੇ ਵਰਮਾ; ਕੈਨੇਡਾ ਨੇ ਭਾਰਤ ਦੀ ਪਿੱਠ ’ਚ ਮਾਰਿਆ ਛੁਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News