ਗਾਇਬ ਹਨ ਚੀਨ ਦੇ ਵਿਦੇਸ਼ ਮੰਤਰੀ ਕਵਿਨ ਗਾਂਗ

Tuesday, Jul 18, 2023 - 05:47 PM (IST)

ਗਾਇਬ ਹਨ ਚੀਨ ਦੇ ਵਿਦੇਸ਼ ਮੰਤਰੀ ਕਵਿਨ ਗਾਂਗ

ਪੇਈਚਿੰਗ(ਇੰਟ.)- ਚੀਨ ਦੇ ਵਿਦੇਸ਼ ਮੰਤਰੀ ਕਵਿਨ ਗਾਂਗ ਲੰਮੇਂ ਸਮੇਂ ਤੋਂ ਜਨਤਕ ਰੂਪ ’ਚ ਕਿਤੇ ਨਜ਼ਰ ਨਹੀਂ ਆ ਰਹੇ। ਇਸ ਦਰਮਿਆਨ ਉਨ੍ਹਾਂ ਦੇ ਚੀਨ ਦੀ ਮਸ਼ਹੂਰ ਟੀ. ਵੀ. ਪ੍ਰੈਜੈਂਟਰ ਨਾਲ ਵਿਵਾਹ ਤੋਂ ਬਾਹਰੀ ਸਬੰਧਾਂ ਦੀਆਂ ਖਬਰਾਂ ਸੁਰਖੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਸਬੰਧਾਂ ਦੇ ਜਨਤਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਟਾਏ ਜਾਣ ਦੇ ਕਿਆਸ ਵੀ ਲਾਏ ਜਾ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-'ਜਾਕੋ ਰਾਖੇ ਸਾਈਆਂ...' 2 ਮਹੀਨੇ ਤੋਂ ਵੱਧ ਸਮਾਂ ਸਮੁੰਦਰ 'ਚ ਫਸਿਆ ਰਿਹਾ ਸ਼ਖ਼ਸ, ਇੰਝ ਬਚੀ ਜਾਨ

ਕਵਿਨ ਗਾਂਗ ਨੂੰ ਆਖਰੀ ਵਾਰ ਜਨਤਕ ਰੂਪ ’ਚ 25 ਜੂਨ ਨੂੰ ਵੇਖਿਆ ਗਿਆ ਸੀ, ਜਦੋਂ ਉਨ੍ਹਾਂ ਨੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ ਸੀ। 57 ਸਾਲਾ ਗਾਂਗ ਬਾਰੇ ਹਾਲਾਂਕਿ ਚੀਨ ਦੇ ਸਰਕਾਰੀ ਮੀਡਿਆ ਨੇ ਕਿਹਾ ਹੈ ਕਿ ਉਹ ਬੀਮਾਰ ਹਨ। ਗਾਂਗ ਨੂੰ ਸਰਗਰਮ ਕੂਟਨੀਤੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ 7 ਮਹੀਨੇ ਪਹਿਲਾਂ ਹੀ ਚੀਨ ਦਾ ਵਿਦੇਸ਼ ਮੰਤਰੀ ਬਣਾਇਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ 40 ਸਾਲਾ ਟੀ. ਵੀ. ਪ੍ਰੈਜੈਂਟਰ ਫੂ ਜਯੋਤੀਯਾਨ ਨਾਲ ਵਿਵਾਹ ਤੋਂ ਬਾਹਰੀ ਸਬੰਧ ਜਨਤਕ ਹੋਣ ਦੀ ਵਜ੍ਹਾ ਨਾਲ ਕਮਿਊਨਿਸਟ ਪਾਰਟੀ ਦੀ ਬਦਨਾਮੀ ਹੋ ਰਹੀ ਸੀ।

ਇੰਟਰਵਿਊ ਦੇ ਬਾਅਦ ਹੋਈ ਦੋਸਤੀ

ਜਯੋਤੀਯਾਨ ਨੇ ਮਾਰਚ 2022 ’ਚ ਗਾਂਗ ਦਾ ਇੰਟਰਵਿਊ ਲਈ ਸੀ। ਗਾਂਗ ਉਦੋਂ ਅਮਰੀਕਾ ’ਚ ਚੀਨੀ ਦੂਤਘਰ ’ਚ ਤਾਇਨਾਤ ਸਨ। ਉਸ ਤੋਂ ਬਾਅਦ ਦੋਵਾਂ ਨੂੰ ਕਈ ਵਾਰ ਇਕੱਠਿਆਂ ਵੇਖਿਆ ਗਿਆ। ਦੋਵੇਂ ਸੋਸ਼ਲ ਮੀਡੀਆ ਦੀ ਸਨਸਨੀ ਬਣ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News