ਚੀਨ ਨੇ ਤਾਈਵਾਨ ਵੱਲ ਭੇਜੇ ਹੋਰ ਲੜਾਕੂ ਜਹਾਜ਼

09/19/2020 5:56:17 PM

ਤਾਇਪੇ (ਭਾਸ਼ਾ): ਚੀਨ ਨੇ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਤਾਈਵਾਨ ਵੱਲ ਹੋਰ ਵੀ ਲੜਾਕੂ ਜਹਾਜ਼ ਭੇਜੇ। ਚੀਨ ਨੇ ਇਹ ਕਦਮ ਅਜਿਹੇ ਸਮੇਂ ਵਿਚ ਚੁੱਕਿਆ ਹੈ ਜਦੋਂ ਤਾਈਵਾਨ ਦੇ ਸੀਨੀਅਰ ਨੇਤਾ, ਸੀਨੀਅਰ ਸਰਕਾਰੀ ਅਧਿਕਾਰੀ ਅਤੇ ਇਕ ਉੱਚ ਪੱਧਰੀ ਅਮਰੀਕੀ ਦੂਤ ਤਾਈਵਾਨ ਨੂੰ ਲੋਕਤੰਤਰੀ ਵਿਵਸਥਾ ਵਿਚ ਤਬਦੀਲ ਕਰਨ ਵਾਲੇ ਸਾਬਕਾ ਰਾਸ਼ਟਰਪਤੀ ਲੀ ਤੇਂਗ ਹੁਈ ਨੂੰ ਸ਼ਰਧਾਂਜਲੀ ਦੇ ਰਹੇ ਹਨ। ਅਮਰੀਕਾ ਦੀ ਵਿਦੇਸ਼ ਡਿਪਟੀ ਮੰਤਰੀ ਕਿਥ ਕ੍ਰਾਚ ਪ੍ਰੋਗਰਾਮ ਵਿਚ ਮੌਜੂਦ ਰਹੀ ਪਰ ਪ੍ਰੋਗਰਾਮ ਵਿਚ ਉਹਨਾਂ ਦੀ ਮੌਜੂਦਗੀ 'ਤੇ ਚੀਨ ਨੇ ਸਖਤ ਇਤਰਾਜ਼ ਦਰਜ ਕਰਾਇਆ ਅਤੇ ਸ਼ੁੱਕਰਵਾਰ ਨੂੰ ਤਾਈਵਾਨ ਜਲਡਮਰੂਮੱਧ ਦੇ ਉੱਪਰ 18 ਲੜਾਕੂ ਜਹਾਜ਼ਾਂ ਨੂੰ ਭੇਜਿਆ।

ਅਸਧਾਰਨ ਢੰਗ ਨਾਲ ਇੰਨੇ ਵੱਡੇ ਪੱਧਰ 'ਤੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਦੇ ਮੁਤਾਬਕ, ਸ਼ਨੀਵਾਰ ਨੂੰ ਚੀਨ ਨੇ ਦੋ ਬੰਬਾਰ ਜਹਾਜ਼ਾਂ ਸਮੇਤ 19 ਲੜਾਕੂ ਜਹਾਜ਼ ਭੇਜੇ। ਮੰਤਰਾਲੇ ਨੇ ਕਿਹਾ ਕਿ ਤਾਈਵਾਨ ਦੀ ਹਵਾਈ ਫੌਜ ਨੇ ਇਸ ਦਾ ਮੁਕਾਬਲਾ ਕੀਤਾ ਅਤੇ ਚੀਨ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਹਵਾਈ ਰੱਖਿਆ ਮਿਜ਼ਾਈਲ ਦੀ ਤਾਇਨਾਤੀ ਕੀਤੀ ਗਈ। ਜ਼ਿਕਰਯੋਗ ਹੈ ਕਿ ਲੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਨੀਵਾਰ ਨੂੰ ਤਾਇਪੇ ਸਥਿਤ ਐਲੇਥਿਆ ਯੂਨੀਵਰਸਿਟੀ ਵਿਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਵਿਚ ਰਾਸ਼ਟਰਪਤੀ ਤਸਾਈ ਇੰਗ ਵੇਨ ਵੀ ਸ਼ਾਮਲ ਹੋਈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੀ ਜ਼ਮੀਨ ਤੋਂ ਪਹਿਲਾ ਵਪਾਰਕ ਰਾਕੇਟ ਲਾਂਚ (ਤਸਵੀਰਾਂ)

ਗੌਰਤਲਬ ਹੈ ਕਿ ਲੀ ਨੇ ਤਾਈਵਾਨ ਵਿਚ ਸ਼ਾਂਤੀਪੂਰਨ ਅਤੇ ਲੋਕਤੰਤਰੀ ਢੰਗ ਨਾਲ ਸੱਤਾ ਤਬਦੀਲੀ ਯਕੀਨੀ ਕੀਤੀ ਅਚੇ ਚੀਨੀ ਮੁੱਖ ਭੂਮੀ ਤੋਂ ਵੱਖ ਤਾਈਵਾਨ ਦੀ ਰਾਜਨੀਤਕ ਪਛਾਣ ਸਥਾਪਿਤ ਕੀਤੀ। ਚੀਨ, ਤਾਈਵਾਨ ਨੂੰ ਵੱਖਰਾ ਹੋਇਆ ਸੂਬਾ ਮੰਨਦਾ ਹੈ ਅਤੇ ਲੋੜ ਪੈਣ 'ਤੇ ਤਾਕਤ ਦੇ ਬਲ 'ਤੇ ਹਾਸਲ ਕਰਨ ਦੀ ਗੱਲ ਕਰਦਾ ਹੈ। ਲੀ ਦਾ 30 ਜੁਲਾਈ ਨੂੰ 97 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਚੀਨ ਦੀ ਕਮਿਊਨਿਸਟ ਪਾਰਟੀ ਦੇ ਮੁੱਖ ਪੱਤਰ ਗਲੋਬਲ ਟਾਈਮਜ਼ ਨੇ ਸ਼ੁੱਕਰਵਾਰ ਨੂੰ ਸੰਪਾਦਕੀ ਵਿਚ ਲਿਖਿਆ,''ਜਿੰਨੀ ਵਾਰ ਉੱਚ ਰੈਕਿੰਗ ਵਾਲੇ ਅਮਰੀਕੀ ਅਧਿਕਾਰੀ ਤਾਈਵਾਨ ਜਾਣਗੇ, ਉਨੀ ਵਾਰ ਜਨ ਮੁਕਤੀ ਫੌਜ ਦੇ ਲੜਾਕੂ ਜਹਾਜ਼ ਟਾਪੂ ਦੇ ਹੋਰ ਕਰੀਬ ਜਾਣਗੇ।''


Vandana

Content Editor

Related News