''ਕੈਨੇਡੀਅਨ ਐਸੋ. ਆਫ ਸੈਲਫ ਇੰਪਲਾਈਜ਼'' ਵੱਲੋ ਸਰੀ ''ਚ ਵਿਸ਼ਾਲ ਇਕੱਠ, ਪਹੁੰਚੇ MP ਟਿਮ ਉੱਪਲ ਸਣੇ ਕਈ ਆਗੂ
Monday, Aug 26, 2024 - 09:21 PM (IST)
ਵੈਨਕੁਵਰ (ਮਲਕੀਤ ਸਿੰਘ) - 'ਕੈਨੇਡੀਅਨ ਐਸੋਸੀਏਸ਼ਨ ਆਫ ਸੈਲਫ ਇੰਪਲਾਈਜ' ਵੱਲੋਂ ਸਥਾਨਕ ਕਾਰੋਬਾਰੀਆਂ ਦੇ ਸਾਂਝੇ ਉੱਦਮ ਸਦਕਾ ਸਰੀ ਦੇ ਪਾਇਲ ਬਿਜਨਸ ਸੈਂਟਰ 'ਚ ਸਥਿਤ ਬਾਲੀਵੁੱਡ ਬੈਕੁਇੰਟ ਹਾਲ 'ਚ ਕਾਰੋਬਾਰਾ ਨੂੰ ਚਲਾਉਣ ਸਬੰਧੀ ਆਉਂਦੀਆਂ ਮੁਸਕਿਲਾਂ ਅਤੇ ਇਨ੍ਹਾਂ ਦਾ ਢੁਕਵਾਂ ਹੱਲ ਲੱਭਣ ਲਈ ਇੱਕ ਵਿਸ਼ਾਲ ਇਕੱਤਰਤਾ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ 'ਚ ਪੁੱਜੇ ਵੱਖ-ਵੱਖ ਕਾਰੋਬਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ਇੱਥੇ ਪੁੱਜੇ ਕਾਰੋਬਾਰੀਆਂ ਨੇ ਜਿਥੇ ਪ੍ਰਮੁੱਖ ਬੁਲਾਰਿਆਂ ਨੇ ਵਿਚਾਰ ਸੁਣੇ, ਉਥੇ ਇਨ੍ਹਾਂ ਮੁਸ਼ਕਿਲਾਂ ਸਬੰਧੀ ਆਪਸ ਵਿੱਚ ਵੀ ਖੁੱਲ ਕੇ ਚਰਚਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਐਡਮਿੰਟਨ ਤੋਂ ਪੁੱਜੇ ਪੰਜਾਬੀ ਮੂਲ ਸਾਂਸਦ ਟਿਮ ਉੱਪਲ ਨੇ ਹਾਜ਼ਰ ਕਾਰੋਬਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਲਈ ਸਰਕਾਰੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਤੋਂ ਇਲਾਵਾ ਸਾਂਸਦ ਜਸਰਾਜ ਹੱਲਣ, ਅੰਮ੍ਰਿਤ ਭਾਰਦਵਾਜ ਜੋਹਲ ਰਸਟਿਡ, ਕੇਰੀ ਲੇਨ ਫਾਈਡਲੇ, ਬਲਦੀਪ ਸਿੰਘ, ਹਰਜਿੰਦਰ ਸਿੰਘ ਸਿਵ ਪੰਜਾਬੀ, ਦੀਪਕਾ ਸ਼ਰਮਾ ਜਸ਼ਨ ਰੰਧਾਵਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਧਾਲੀਵਾਲ, ਜੈਸੀ ਸਹੋਤਾ, ਮਜ ਵਲੈਟ ਜੀਸਨ, ਅੰਮ੍ਰਿਤ ਢੋਟ, ਤੇਗਜੋਤ ਬੱਲ, ਸਾਂਝੀ ਲੇਨ ਦਿਵੇਦੀ, ਸਿਮਰ ਪੱਡਾ, ਦਲਜਿੰਦਰ ਸਿੰਘ ਆਦਿ ਹਾਜ਼ਰ ਸਨ। ਅੱਜ ਦੇ ਇਸ ਇਕੱਤਰਤਾ ਸਮਾਗਮ ਦੇ ਆਯੋਜ਼ਿਕਾ ਹੈਪੀ ਜੋਸ਼ੀ, ਰੋਨ ਧਾਲੀਵਾਲ ਅਤੇ ਸੈਂਡੀ ਖੇਲਾ ਵੱਲੋਂ ਆਏ ਹੋਏ ਸਾਰੇ ਬੁਲਾਰਿਆਂ ਅਤੇ ਬਾਕੀ ਪਤਵੰਤਿਆਂ ਦਾ ਇਥੇ ਪੁੱਜਣ ਲਈ ਧੰਨਵਾਦ ਕੀਤਾ ਗਿਆ। ਇੱਕਤਰਤਾ ਸਮਾਗਮ ਦੇ ਅਖੀਰ 'ਚ ਸ਼ਾਮ ਨੂੰ ਆਏ ਹੋਏ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਵੱਲੋਂ ਬਾਲੀਵੁੱਡ ਬੈਕੁਇੰਟ ਹਾਲ ਦੀ ਰਸੋਈ 'ਚ ਤਿਆਰ ਕੀਤੇ ਸਵਾਦਲੇ ਭੋਜਨ ਦਾ ਵੀ ਲੁਤਫ ਉਠਾਇਆ ਗਿਆ। ਇਸ ਦੌਰਾਨ ਅਖੀਰਲੇ ਪੜਾਅ ਤਹਿਤ ਨੌਜਵਾਨ ਗਾਇਕ ਹਿਤੈਸ਼ ਵੱਲੋਂ ਗਾਏ ਗਏ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਸਮੁੱਚਾ ਮਾਹੌਲ ਹੋਰ ਵੀ ਰੰਗੀਨ ਅਤੇ ਦਿਲਚਸਪ ਬਣਿਆ ਮਹਿਸੂਸ ਕੀਤਾ ਗਿਆ।