ਕੈਨੇਡਾ ਚੋਣਾਂ 2019 : ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸੀਟ ਜਿੱਤੇ

Tuesday, Oct 22, 2019 - 11:40 AM (IST)

ਕੈਨੇਡਾ ਚੋਣਾਂ 2019 : ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸੀਟ ਜਿੱਤੇ

ਟੋਰਾਂਟੋ (ਬਿਊਰੋ)— ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਆਪਣੀ ਸੀਟ 'ਤੇ ਜਿੱਤ ਗਏ ਹਨ। ਕੈਨੇਡੀਅਨ ਫੈਡਰਲ ਚੋਣਾਂ ਦੇ ਤਾਜ਼ਾ ਨਤੀਜਿਆਂ ਮੁਤਾਬਕ ਜਗਮੀਤ ਨੂੰ 15,532 ਵੋਟਾਂ ਮਿਲੀਆਂ ਹਨ। ਕੰਜ਼ਰਵੇਟਿਵ ਦੇ ਜੇਅ ਸ਼ਿਨ 12,929 ਵੋਟਾਂ ਦੇ ਨਾਲ ਅਤੇ ਲਿਬਰਲ ਉਮੀਦਵਾਰ ਨੀਲਮ ਬਰਾੜ 9,898 ਵੋਟਾਂ ਨਾਲ ਪਿੱਛੇ ਹਨ। ਫਿਲਹਾਲ ਆਖਰੀ ਵੋਟ ਗਿਣਤੀ ਨਿਰਧਾਰਤ ਨਹੀਂ ਕੀਤੀ ਗਈ ਹੈ। ਜਿੱਤ ਮਗਰੋਂ ਜਗਮੀਤ ਨੇ ਟਵੀਟ ਕਰ ਕੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ।

 

ਆਪਣੇ ਭਾਸ਼ਣ ਵਿਚ ਜਗਮੀਤ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਨੂੰ ਉਨ੍ਹਾਂ ਦੀ ਘੱਟ ਗਿਣਤੀ ਸਰਕਾਰ ਦੀ ਜਿੱਤ 'ਤੇ ਵਧਾਈ ਦਿੱਤੀ। 


author

Vandana

Content Editor

Related News