ਕੈਨੇਡਾ ਪੁਲਸ ਵੱਲੋਂ ਦਸਤਾਰ ਨਾਲ ਨੌਜਵਾਨ ਦੀ ਜਾਨ ਬਚਾਉਣ ਵਾਲੇ 5 ਪੰਜਾਬੀ ਸਨਮਾਨਤ

Thursday, Oct 28, 2021 - 12:48 PM (IST)

ਕੈਨੇਡਾ ਪੁਲਸ ਵੱਲੋਂ ਦਸਤਾਰ ਨਾਲ ਨੌਜਵਾਨ ਦੀ ਜਾਨ ਬਚਾਉਣ ਵਾਲੇ 5 ਪੰਜਾਬੀ ਸਨਮਾਨਤ

ਨਿਊਯਾਰਕ/ਸਰੀ (ਰਾਜ ਗੋਗਨਾ): ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ 'ਚ ਰਹਿੰਦੇ 5 ਨੌਜਵਾਨਾਂ, ਅਜੈ ਕੁਮਾਰ, ਅਰਵਿੰਦਜੀਤ ਸਿੰਘ, ਗਗਨਦੀਪ ਸਿੰਘ, ਕੁਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਮੈਪਲ ਰਿੱਜ ਗੋਲਡਨ ਈਅਰਜ਼ ਪ੍ਰੋਵਿੰਸ਼ਲ ਪਾਰਕ ਨੇੜੇ ਡੂੰਘੀ ਥਾਂ 'ਤੇ ਫਸੇ ਇਕ ਨੌਜਵਾਨ ਨੂੰ ਬਚਾਉਣ ਲਈ ਸਨਮਾਨਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਕੈਨੇਡਾ ’ਚ ਸਿੱਖ ਨੌਜਵਾਨਾਂ ਨੇ ਪੇਸ਼ ਕੀਤੀ ਮਿਸਾਲ, ਪੱਗ ਦੀ ਮਦਦ ਨਾਲ ਬਚਾਈ ਵਿਅਕਤੀ ਦੀ ਜਾਨ (ਵੇਖੋ ਵੀਡੀਓ)

ਦੱਸ ਦੇਈਏ ਕਿ ਬੀਤੇ ਦਿਨ 2 ਹਾਈਕਰ ਗੋਲਡਨ ਈਅਰਜ਼ ਪ੍ਰੋਵਿੰਸ਼ਲ ਪਾਰਕ ਨੇੜੇ ਫਸ ਗਏ ਸਨ। ਇਕ ਨੌਜਵਾਨ ਤਿਲਕ ਕੇ ਹੇਠਾਂ ਚਲਾ ਗਿਆ ਸੀ ਅਤੇ ਬਾਹਰ ਨਿਕਲਣ ਵਿਚ ਉਸ ਨੂੰ ਮੁਸ਼ਕਲ ਹੋ ਰਹੀ ਸੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸ ਦੇ ਪਾਣੀ ਵਿਚ ਰੁੜਨ ਦਾ ਖ਼ਤਰਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕਿ ਰੈਸਕਿਊ ਟੀਮ ਉਸ ਨੂੰ ਬਾਹਰ ਕੱਢਦੀ, ਉਥੇ ਹੀ ਨੇੜੇ ਇਕ ਪਾਰਕ ਵਿਚ ਸੈਰ ਕਰ ਰਹੇ ਇਨ੍ਹਾਂ 5 ਸਿੱਖ ਨੌਜਵਾਨਾਂ ਨੇ ਆਪਣੀਆਂ ਪੱਗਾਂ ਉਤਾਰੀਆਂ ਅਤੇ ਰੱਸੀ ਬਣਾ ਕੇ ਉਸ ਨੂੰ ਉਪਰ ਖਿਚਿਆ ਅਤੇ ਬਚਾਅ ਲਿਆ। ਇਨ੍ਹਾਂ ਵਿਦਿਆਰਥੀਆਂ ਨੂੰ ਰਿਜ ਮੀਡੋਜ਼ ਆਰ.ਸੀ.ਐੱਮ.ਪੀ. (ਰਾਇਲ ਕੈਨੇਡੀਅਨ ਮਾਊਂਟਡ ਪੁਲਸ) ਸੁਪਰਡੈਂਟ ਵੱਲੋਂ ਇਕ ਵਿਸ਼ੇਸ਼ ਸਿੱਕਾ ਅਤੇ ਇਕ ਕਮਿਊਨਿਟੀ ਲੀਡਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਨੂੰ ਬਹਾਦਰ ਕੋਮ ਦੇ ਬਹਾਦਰ ਯੋਧੇ ਵੀ ਕਰਾਰ ਦਿੱਤਾ। 

ਇਹ ਵੀ ਪੜ੍ਹੋ : ਇਕਾਂਤਵਾਸ ਸ਼ਰਤਾਂ ਤੋਂ ਬਿਨਾਂ ਹੁਣ ਆਸਟ੍ਰੇਲੀਆਈ ਕਰ ਸਕਣਗੇ ਇਨ੍ਹਾਂ ਮੁਲਕਾਂ ਦੀ ਯਾਤਰਾ

ਨੌਜਵਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੈਂ ਸੱਚਮੁੱਚ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਸਮੇਂ ਅਸਲ ਵਿਚ ਇਸ ਦੀ ਵਿਆਖਿਆ ਨਹੀਂ ਕਰ ਸਕਦਾ। ਇਹ ਸਾਡੇ ਭਾਈਚਾਰੇ ਲਈ ਅਸਲ ਵਿਚ ਚੰਗਾ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਿੱਖਾਂ ਵੱਲੋ ਡੁੱਬਦੇ ਹੋਏ ਕਈ ਲੋਕਾਂ ਨੂੰ ਆਪਣੀ ਦਸਤਾਰ ਦੀ ਵਰਤੋਂ ਕਰਦਿਆਂ ਬਚਾਇਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, 1 ਤੋਲੇ ਸੋਨੇ ਦੀ ਕੀਮਤ ਹੋਈ 1 ਲੱਖ 32 ਹਜ਼ਾਰ ਰੁਪਏ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News