ਕੈਨੇਡਾ : PM ਟਰੂਡੋ ਦੀ ਪਾਰਟੀ ਆਪਣੇ ਗੜ੍ਹ ''ਚ ਹਾਰੀ, ਜਾਣੋ ਕੀ ਕਹਿੰਦੇ ਹਨ ਸਰਵੇਖਣ

Thursday, Jun 27, 2024 - 04:23 PM (IST)

ਕੈਨੇਡਾ : PM ਟਰੂਡੋ ਦੀ ਪਾਰਟੀ ਆਪਣੇ ਗੜ੍ਹ ''ਚ ਹਾਰੀ, ਜਾਣੋ ਕੀ ਕਹਿੰਦੇ ਹਨ ਸਰਵੇਖਣ

ਟੋਰਾਂਟੋ - ਕੈਨੇਡਾ 'ਚ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡਾ ਝਟਕਾ ਲੱਗਾ ਹੈ। ਟੋਰਾਂਟੋ ਸੀਟ ਲਈ ਉਪ ਚੋਣ ਵਿੱਚ ਟੂਡੋ ਦੀ ਲਿਬਰਲ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਸੀਟ 30 ਸਾਲਾਂ ਤੱਕ ਲਿਬਰਲ ਪਾਰਟੀ ਕੋਲ ਸੀ। ਇਸ ਹਾਰ ਤੋਂ ਬਾਅਦ ਟਰੂਡੋ ਦੀ ਲੀਡਰਸ਼ਿਪ 'ਤੇ ਸਵਾਲ ਉੱਠ ਰਹੇ ਹਨ। ਅਬੈਕਸ ਦੇ ਸਰਵੇਖਣ ਮੁਤਾਬਕ ਕੰਜ਼ਰਵੇਟਿਵ ਪਾਰਟੀ ਟਰੂਡੋ ਦੀ ਲਿਬਰਲ ਪਾਰਟੀ ਤੋਂ 20 ਅੰਕ ਅੱਗੇ ਹੈ।  59% ਕੈਨੇਡੀਅਨ ਟੋਡੋ ਬਾਰੇ ਨਕਾਰਾਤਮਕ ਰਾਏ ਰੱਖਦੇ ਹਨ। ਨਵੇਂ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਜੇਕਰ ਟਰੂਡੋ ਅਸਤੀਫਾ ਦੇ ਦਿੰਦੇ ਹਨ ਤਾਂ ਵੀ ਸਥਿਤੀ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਹੈ।

ਵਿਰੋਧੀ ਧਿਰ ਦੇ ਨੇਤਾ ਪੀਅਰੇ ਸਭ ਤੋਂ ਪ੍ਰਸਿੱਧ ਉਮੀਦਵਾਰ 

ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰ ਕੈਨੇਡਾ ਦੇ ਸਭ ਤੋਂ ਪਸੰਦੀਦਾ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਉਭਰੇ ਹਨ। ਗਲੋਬਲ ਨਿਊਜ਼ ਦੇ ਸਰਵੇਖਣ ਵਿੱਚ, 40% ਲੋਕਾਂ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕੀਤਾ ਅਤੇ 31% ਲੋਕਾਂ ਨੇ ਪੀਐਮ ਟਰੂਡੋ ਨੂੰ ਪਸੰਦ ਕੀਤਾ। ਪਿਅਰੇ ਨੇ ਛੇਤੀ ਚੋਣਾਂ ਦੀ ਮੰਗ ਕੀਤੀ ਹੈ।


author

Harinder Kaur

Content Editor

Related News