30 ਸਾਲਾਂ ''ਚ ਪਹਿਲੀ ਵਾਰ ਲੰਮਾ ਚੱਲੇਗਾ ਕੈਲਗਰੀ ''ਚ ਗਰਮੀਆਂ ਦਾ ਮੌਸਮ
Tuesday, Jun 09, 2020 - 10:08 PM (IST)

ਕੈਲਗਰੀ- ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਲੋਕ ਪਹਿਲਾਂ ਨਾਲੋਂ ਕੁੱਝ ਦਿਨ ਵੱਧ ਗਰਮੀ ਦਾ ਸੇਕ ਝੱਲਣਗੇ। ਇਸ ਵਾਰ ਪਹਿਲਾਂ ਨਾਲੋਂ ਲਗਭਗ ਇਕ ਹਫਤਾ ਵੱਧ ਗਰਮੀਆਂ ਦਾ ਮੌਸਮ ਰਹੇਗਾ। ਅਲਾਸਕਾ ਦੇ ਜਲਵਾਯੂ ਵਿਗਿਆਨੀਆਂ ਨੇ ਇਕ ਸੋਧ ਵਿਚ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ ਕੈਲਗਰੀ ਵਿਚ ਗਰਮੀਆਂ ਪਿਛਲੇ 30 ਸਾਲਾਂ ਨਾਲੋਂ ਵੱਧ ਲੰਬੀਆਂ ਹੋਣਗੀਆਂ। ਡਾ. ਬਰਾਇਨ ਬਰੈਟਸ਼ਨੀਡਰ ਨੇ ਕਿਹਾ ਕਿ ਇਹ 90 ਤੋਂ ਵੱਧ ਕੇ 96 ਤੱਕ ਰਹਿਣਗੀਆਂ। ਬਰੈਟਸ਼ਨੀਡਰ ਨੇ 1960 ਅਤੇ 1989 ਦੇ ਵਿਚਕਾਰ ਹਰ ਸਾਲ ਦੇ ਸਭ ਤੋਂ ਗਰਮ ਅਤੇ ਸਭ ਤੋਂ ਠੰਡੇ 90 ਦਿਨਾਂ ਦੀ ਜਾਂਚ ਕੀਤੀ ਤੇ ਫਿਰ ਉਨ੍ਹਾਂ ਦੀ 1990 ਅਤੇ 2019 ਦੇ ਸਾਲਾਂ ਨਾਲ ਤੁਲਨਾ ਕੀਤੀ।
ਉਨ੍ਹਾਂ ਦੱਸਿਆ ਕਿ 30 ਸਾਲਾਂ ਦੇ ਬਾਅਦ ਅਜਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਅਜਿਹਾ ਹੋ ਰਿਹਾ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਪਾਣੀ ਗਰਮ ਹੋਣ ਵਿਚ ਜ਼ਮੀਨ ਨਾਲੋਂ ਵੱਧ ਸਮਾਂ ਲੈਂਦਾ ਹੈ। ਇਹ ਵੀ ਦੱਸਿਆ ਗਿਆ ਕਿ ਕੈਲਗਰੀ ਤੇ ਦੱਖਣੀ ਅਲਬਰਟਾ ਵਿਚ ਸਰਦੀਆਂ 70 ਦਿਨਾਂ ਤੱਕ ਹੋਣਗੀਆਂ ਜੋ ਪਿਛਲੀ ਵਾਰ 90 ਦਿਨਾਂ ਤੱਕ ਸਨ। ਉਨ੍ਹਾਂ ਨੇ 6 ਹਜ਼ਾਰ ਸਟੇਸ਼ਨਾਂ ਤੋਂ ਇਸ ਸਬੰਧੀ ਜਾਣਕਾਰੀ ਇਕੱਠੀ ਕਰਕੇ ਸੋਧ ਕੀਤੀ ਹੈ।