ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਅਗਵਾਈ ''ਤੇ ''ਪਾਰਟੀਗੇਟ'' ਦਾ ਵਧਿਆ ਦਬਾਅ
Sunday, Jan 16, 2022 - 02:10 AM (IST)
ਲੰਡਨ-ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਕਮ ਦਫ਼ਤਰ ਦੀ ਮੌਜੂਦਗੀ ਵਾਲੇ ਡਾਊਨਿੰਗ ਸਟ੍ਰੀਟਟ 'ਚ ਸ਼ਰਾਬ ਪਾਰਟੀ ਹੋਣ ਦਾ ਮਾਮਲਾ ਜ਼ੋਰ ਫੜਨ ਤੋਂ ਬਾਅਦ ਸ਼ਨੀਵਾਰ ਨੂੰ ਵਿਰੋਧੀ ਧਿਰ ਨੇ ਉਨ੍ਹਾਂ 'ਤੇ ਹਮਲੇ ਤੇਜ਼ ਕਰ ਦਿੱਤੇ। ਵਿਰੋਧੀ ਲੇਬਰ ਪਾਰਟੀ ਦੇ ਨੇਤਾ ਸਰ ਕੇਰ ਸਟਾਮਰ ਨੇ ਕਿਹਾ ਕਿ 'ਪਾਰਟੀਗੇਟ' ਕਾਂਡ ਤੋਂ ਇਹ ਪ੍ਰਦਰਸ਼ਿਤ ਹੁੰਦਾ ਹੈ ਕਿ ਜਾਨਸਨ ਧੋਖੇਬਾਜ਼ੀ ਦੇ ਦੋਸ਼ੀ ਹਨ ਅਤੇ ਦੇਸ਼ ਦੀ ਅਗਵਾਈ ਕਰਨ 'ਚ ਅਸਮਰੱਥ ਹਨ।
ਇਹ ਵੀ ਪੜ੍ਹੋ : 26 ਜਨਵਰੀ ਦੀ ਪਰੇਡ 'ਚ ਸ਼ਾਮਲ ਹੋ ਸਕਣਗੇ 24 ਹਜ਼ਾਰ ਲੋਕ
ਸਟਾਰਮਰ ਨੇ ਜਾਨਸਨ 'ਤੇ ਇਹ ਵਾਰ 'ਦਿ ਟਾਈਮਜ਼' ਲਈ ਕੀਤੇ ਗਏ ਇਕ ਸਰਵੇਖਣ 'ਚ ਇਹ ਪਾਏ ਜਾਣ ਤੋਂ ਬਾਅਦ ਕੀਤਾ ਹੈ ਕਿ 10 'ਚੋਂ ਸੱਤ ਬ੍ਰਿਟਿਸ਼ ਵੋਟਰਾਂ ਨੂੰ ਲੱਗਦਾ ਹੈ ਕਿ ਜਾਨਸਨ ਡਾਊਨਿੰਗ ਸਟ੍ਰੀਟ 'ਚ ਲਾਕਡਾਊਨ ਦੀ ਉਲੰਘਣਾ ਕਰਨ ਵਾਲੀ ਇਕ ਪਾਰਟੀ 'ਚ ਸ਼ਾਮਲ ਹੋਣ ਦੇ ਬਾਰੇ'ਚ ਆਪਣੇ ਵੱਲੋਂ ਇਮਾਨਦਾਰ ਨਹੀਂ ਰਹੇ ਹਨ।
ਇਹ ਵੀ ਪੜ੍ਹੋ : ਅਮਰੀਕਾ ਦੇ ਓਰੇਗਨ 'ਚ ਸੰਗੀਤ ਪ੍ਰੋਗਰਾਮ ਸਥਾਨ ਦੇ ਬਾਹਰ ਗੋਲੀਬਾਰੀ 'ਚ 6 ਲੋਕ ਜ਼ਖਮੀ
ਸਰਵੇਖਣ 'ਚ ਪਾਇਆ ਗਿਆ ਹੈ ਕਿ 2019 ਦੀਆਂ ਚੋਣਾਂ 'ਚ ਕੰਜ਼ਰਵੇਟਿਵ ਪਾਰਟੀ ਲਈ ਵੋਟਿੰਗ ਕਰਨ ਵਾਲੇ ਅੱਧੇ ਤੋਂ ਜ਼ਿਆਦਾ ਲੋਕਾਂ ਸਮੇਤ 70 ਫੀਸਦੀ ਵੋਟਰ ਇਹ ਮੰਨਦੇ ਹਨ ਕਿ ਜਾਨਸਨ ਹਾਊਸ ਆਫ ਕਾਮਨਸ (ਬ੍ਰਿਟੇਨ ਦੀ ਸੰਸਦ ਦੇ ਹੇਠਲੇ ਸਦਨ) ਦੇ ਪ੍ਰਤੀ ਜਵਾਬਦੇਹ ਹਨ। ਉਥੇ ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਜਮਾਵੜਾ, ਜਿਸ ਨੂੰ ਪ੍ਰਧਾਨ ਮੰਤਰੀ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਸੰਸਦ 'ਚ ਕੰਮਕਾਜ ਨਾਲ ਜੁੜਿਆ ਇਕ ਪ੍ਰੋਗਰਾਮ ਦੱਸਿਆ ਸੀ, ਲਾਕਡਾਊਨ ਦੇ ਨਿਯਮਾਂ ਤਹਿਤ ਸਵੀਕਾਰਯੋਗ ਹੈ।
ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ (ਵੀਡੀਓ)
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।