ਜ਼ੇਲੇਂਸਕੀ ਨਾਲ ਸੁਰੱਖਿਆ ਗੱਲਬਾਤ ਲਈ ਯੂਕ੍ਰੇਨ ਪਹੁੰਚੇ ਬ੍ਰਿਟਿਸ਼ ਪ੍ਰਧਾਨ ਮੰਤਰੀ

Thursday, Jan 16, 2025 - 04:41 PM (IST)

ਜ਼ੇਲੇਂਸਕੀ ਨਾਲ ਸੁਰੱਖਿਆ ਗੱਲਬਾਤ ਲਈ ਯੂਕ੍ਰੇਨ ਪਹੁੰਚੇ ਬ੍ਰਿਟਿਸ਼ ਪ੍ਰਧਾਨ ਮੰਤਰੀ

ਕੀਵ (ਏਜੰਸੀ)- ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੀਰਵਾਰ ਨੂੰ ਯੂਕ੍ਰੇਨ ਪਹੁੰਚੇ ਅਤੇ ਇੱਕ ਸਦੀ ਤੱਕ ਦੇਸ਼ ਦੀ ਸੁਰੱਖਿਆ ਦੀ ਗਰੰਟੀ ਦੇਣ ਦਾ ਸੰਕਲਪ ਜਤਾਇਆ। ਸਟਾਰਮਰ ਦਾ ਯੂਕ੍ਰੇਨ ਦੌਰਾ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਰਕਾਰ ਦੀ ਵਾਗਡੋਰ ਸੰਭਾਲਣ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਸਟਾਰਮਰ ਅਤੇ ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਕੀਵ ਵਿੱਚ "100 ਸਾਲ ਦੀ ਭਾਈਵਾਲੀ" ਸੰਧੀ 'ਤੇ ਦਸਤਖਤ ਕਰਨਗੇ, ਜਿਸ ਵਿੱਚ ਰੱਖਿਆ, ਵਿਗਿਆਨ, ਊਰਜਾ ਅਤੇ ਵਪਾਰ ਵਰਗੇ ਖੇਤਰ ਸ਼ਾਮਲ ਹੋਣਗੇ।

ਜੁਲਾਈ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਸਟਾਰਮਰ ਦਾ ਇਹ ਅਣਐਲਾਨਿਆ ਦੌਰਾ ਯੂਕ੍ਰੇਨ ਦਾ ਉਨ੍ਹਾਂ ਦਾ ਪਹਿਲਾ ਦੌਰਾ ਹੈ। ਉਨ੍ਹਾਂ ਨੇ 2023 ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਯੂਕ੍ਰੇਨ ਦਾ ਦੌਰਾ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 10 ਡਾਊਨਿੰਗ ਸਟਰੀਟ (ਯੂਕੇ ਦੇ ਪ੍ਰਧਾਨ ਮੰਤਰੀ ਦਾ ਸਰਕਾਰੀ ਨਿਵਾਸ ਅਤੇ ਦਫ਼ਤਰ) ਵਿਖੇ 2 ਵਾਰ ਜ਼ੇਲੇਂਸਕੀ ਨਾਲ ਗੱਲਬਾਤ ਕੀਤੀ ਹੈ। ਯੂਕ੍ਰੇਨ ਵਿਚ ਬ੍ਰਿਟੇਨ ਦੇ ਰਾਜਦੂਤ ਮਾਰਟਿਨ ਹੈਰਿਸ ਅਤੇ ਲੰਡਨ ਵਿਚ ਯੂਕ੍ਰੇਨ ਦੇ ਰਾਜਦੂਜ ਵੇਲੇਰੀ ਜ਼ਾਲੂਜ਼ਨੀ ਨੇ ਸਟਾਰਮਰ ਦਾ ਸਵਾਗਤ ਕੀਵ ਰੇਲਵੇ ਸਟੇਸ਼ਨ 'ਤੇ ਕੀਤਾ।

ਯੂਕ੍ਰੇਨ ਦੇ ਸਭ ਤੋਂ ਵੱਡੇ ਫੌਜੀ ਸਮਰਥਕਾਂ ਵਿੱਚੋਂ ਇੱਕ ਬ੍ਰਿਟੇਨ ਨੇ 3 ਸਾਲ ਪਹਿਲਾਂ ਰੂਸ ਦੇ ਵੱਡੇ ਹਮਲੇ ਤੋਂ ਬਾਅਦ ਯੂਕ੍ਰੇਨ ਨੂੰ 12.8 ਅਰਬ ਪੌਂਡ (16 ਅਰਬ ਅਮਰੀਕੀ ਡਾਲਰ) ਦੀ ਫੌਜੀ ਅਤੇ ਨਾਗਰਿਕ ਸਹਾਇਤਾ ਦੇਣ ਦਾ ਸੰਕਲਪ ਜਤਾਇਆ ਹੈ ਅਤੇ ਬ੍ਰਿਟਿਸ਼ ਧਰਤੀ 'ਤੇ 50,000 ਤੋਂ ਵੱਧ ਯੂਕ੍ਰੇਨੀ ਫੌਜੀਆਂ ਨੂੰ ਸਿਖਲਾਈ ਦਿੱਤੀ ਹੈ। ਸਟਾਰਮਰ ਯੁੱਧ ਤੋਂ ਬਾਅਦ ਦੇ ਆਰਥਿਕ ਸੁਧਾਰ ਵਿੱਚ ਮਦਦ ਕਰਨ ਲਈ ਯੂਕ੍ਰੇਨ ਲਈ ਵਾਧੂ 4 ਕਰੋੜ ਪੌਂਡ (4.9 ਕਰੋੜ ਅਮਰੀਕੀ ਡਾਲਰ) ਦੀ ਸਹਾਇਤਾ ਦਾ ਐਲਾਨ ਕਰਨ ਵਾਲੇ ਹਨ।


author

cherry

Content Editor

Related News