ਭਾਰਤ ਤੋਂ ਬਹੁਤ ਕੁਝ ਸਿੱਖਿਆ ਜਾ ਸਕਦੈ : ਬ੍ਰਿਟਿਸ਼ ਮੰਤਰੀ
Wednesday, Oct 23, 2024 - 03:45 PM (IST)
ਲੰਡਨ (ਏਜੰਸੀ)- ਬ੍ਰਿਟੇਨ ਭਾਰਤ ਤੋਂ, ਖਾਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਪੁਲਾੜ ਵਿਗਿਆਨ ਦੇ ਮਾਮਲੇ ਵਿਚ ਬਹੁਤ ਕੁਝ ਸਿੱਖ ਸਕਦਾ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਅਗਵਾਈ ਵਾਲੀ ਸਰਕਾਰ ਦੀ ਇੱਕ ਮੰਤਰੀ ਨੇ ਇਹ ਗੱਲ ਕਹੀ। ਸੋਮਵਾਰ ਸ਼ਾਮ ਨੂੰ ਇੱਥੇ 'ਲੇਬਰ ਇੰਡੀਅਨ ਡਾਇਸਪੋਰਾ' ਗਰੁੱਪ ਵੱਲੋਂ ਆਯੋਜਿਤ ਦੀਵਾਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਬ੍ਰਿਟੇਨ ਦੀ ਪਰਸੋਨਲ ਅਤੇ ਪੈਨਸ਼ਨ ਮੰਤਰੀ ਲਿਜ਼ ਕੇਂਡਲ ਨੇ ਜੁਲਾਈ 'ਚ ਹੋਣ ਵਾਲੀਆਂ ਆਮ ਚੋਣਾਂ ਲਈ ਪਾਰਟੀ ਦੇ ਚੋਣ ਮੈਨੀਫ਼ੈਸਟੋ ਦਾ ਜ਼ਿਕਰ ਕੀਤਾ, ਜਿਸ 'ਚ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਅਤੇ ਮੁਕਤ ਵਪਾਰ ਸਮਝੌਤੇ (FTAs) ਲਈ ਵਚਨਬੱਧਤਾ ਪ੍ਰਗਟਾਈ ਗਈ ਹੈ।
ਇਹ ਵੀ ਪੜ੍ਹੋ: 14 ਸਾਲਾ ਭਾਰਤੀ-ਅਮਰੀਕੀ ਵਿਦਿਆਰਥੀ ਨੇ ਜਿੱਤਿਆ ਅਮਰੀਕਾ ਦਾ ਟੌਪ ਯੰਗ ਸਾਇੰਟਿਸਟ ਖਿਤਾਬ
ਕੇਂਡਲ ਨੇ ਕਿਹਾ, "ਇਹ ਸਾਡੇ ਮੈਨੀਫੈਸਟੋ ਦਾ ਇੱਕ ਬਹੁਤ ਸਪੱਸ਼ਟ ਹਿੱਸਾ ਸੀ ਕਿ ਅਸੀਂ ਭਾਰਤ ਨਾਲ ਇੱਕ ਨਵਾਂ ਰਣਨੀਤਕ ਸਬੰਧ ਬਣਾਉਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਆਪਣੇ 2 ਮਹਾਨ ਦੇਸ਼ਾਂ ਵਿਚਕਾਰ ਮਹੱਤਵਪੂਰਨ ਸਬੰਧਾਂ ਨੂੰ ਸਮਝਦੇ ਹਾਂ। ਦੋਵਾਂ ਦੇਸ਼ਾਂ ਵਿਚਕਾਰ ਸਬੰਧ ਬਹੁਤ ਮਹੱਤਵਪੂਰਨ ਹਨ ਅਤੇ ਇਹੀ ਕਾਰਨ ਹੈ ਕਿ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਅਸੀਂ ਲੋਕਤੰਤਰ ਅਤੇ ਇੱਛਾਵਾਂ ਦੀਆਂ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਦੇ ਆਧਾਰ 'ਤੇ ਭਾਰਤ ਨਾਲ ਇੱਕ ਨਵਾਂ ਰਣਨੀਤਕ ਸਬੰਧ ਬਣਾਉਣਾ ਚਾਹੁੰਦੇ ਹਾਂ, ਜਿਸ ਵਿੱਚ ਮੁਕਤ ਵਪਾਰ (ਸਮਝੌਤਾ) ਅਤੇ ਗਲੋਬਲ, ਜਲਵਾਯੂ ਅਤੇ ਆਰਥਿਕ ਸੁਰੱਖਿਆ ਲਈ ਇੱਕ ਨਵੀਂ ਰਣਨੀਤਕ ਭਾਈਵਾਲੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: US Election: ਕਮਲਾ ਹੈਰਿਸ ਦੇ ਸਮਰਥਨ 'ਚ ਆਏ ਬਿਲ ਗੇਟਸ, 50 ਮਿਲੀਅਨ ਡਾਲਰ ਦਾ ਦਿੱਤਾ ਦਾਨ
ਉਨ੍ਹਾਂ ਕਿਹਾ, "ਭਾਰਤ ਜੋ ਕਰ ਰਿਹਾ ਹੈ, ਉਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ, ਖਾਸ ਤੌਰ 'ਤੇ ਏਆਈ, ਤਕਨਾਲੋਜੀ, ਪੁਲਾੜ ਵਿਗਿਆਨ ਅਤੇ ਖੋਜ, ਨੌਕਰੀਆਂ ਦੀ ਸਿਰਜਣਾ, ਗਿਆਨ ਆਦਿ ਦੇ ਖੇਤਰਾਂ ਵਿੱਚ।" ਦੀਵਾਲੀ ਸਮਾਰੋਹ ਵਿਚ ਕਈ ਨਵੇਂ ਚੁਣੇ ਗਏ ਬ੍ਰਿਟਿਸ਼ ਭਾਰਤੀ ਸੰਸਦ ਮੈਂਬਰਾਂ ਨੇ ਸ਼ਿਰਕਤ ਕੀਤੀ, ਜਿਸ ਵਿਚ ਬ੍ਰਿਟਿਸ਼ ਸਿੱਖ ਜਸ ਅਠਵਾਲ, ਕੇਰਲਾ ਨਿਵਾਸੀ ਸੋਜਨ ਜੋਸੇਫ ਅਤੇ ਵੇਲਜ਼ ਤੋਂ ਪਹਿਲੇ ਭਾਰਤੀ ਮੂਲ ਦੇ ਸੰਸਦ ਮੈਂਬਰ ਕਨਿਸ਼ਕ ਨਰਾਇਣ ਸਨ।
ਇਹ ਵੀ ਪੜ੍ਹੋ: ਵਿਦੇਸ਼ ਤੋਂ ਆਉਣ ਵਾਲੀਆਂ ਫਰਜ਼ੀ ਕਾਲਾਂ 'ਤੇ ਲੱਗੇਗੀ ਲਗਾਮ, ਕੇਂਦਰ ਸਰਕਾਰ ਨੇ ਲਾਗੂ ਕੀਤੀ ਇਹ ਪ੍ਰਣਾਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8