ਅਗਲੇ ਹਫ਼ਤੇ ਕੀਵ ''ਚ ਆਪਣਾ ਦੂਤਘਰ ਮੁੜ ਖੋਲ੍ਹੇਗਾ ਬ੍ਰਿਟੇਨ : PM ਜਾਨਸਨ

Saturday, Apr 23, 2022 - 01:29 AM (IST)

ਅਗਲੇ ਹਫ਼ਤੇ ਕੀਵ ''ਚ ਆਪਣਾ ਦੂਤਘਰ ਮੁੜ ਖੋਲ੍ਹੇਗਾ ਬ੍ਰਿਟੇਨ : PM ਜਾਨਸਨ

ਲੰਡਨ-ਬ੍ਰਿਟੇਨ ਅਗਲੇ ਹਫ਼ਤੇ ਯੂਕ੍ਰੇਨ ਦੀ ਰਾਜਧਾਨੀ ਕੀਵ 'ਚ ਆਪਣਾ ਦੂਤਘਰ ਮੁੜ ਤੋਂ ਖੋਲ੍ਹੇਗਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤ ਦੀ ਆਪਣੀ ਯਾਤਰਾ ਦੌਰਾਨ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਰੂਸ ਅਤੇ ਯੂਕ੍ਰੇਨ ਦਰਮਿਆਨ ਫਰਵਰੀ 'ਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਤੋਂ ਦੂਤਘਰ ਅਸਥਾਈ ਰੂਪ ਤੋਂ ਬੰਦ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਸਾਬਕਾ CM ਚੰਨੀ ਦੇ ਪਰਿਵਾਰ ਸਮੇਤ ਇਨ੍ਹਾਂ ਨੇਤਾਵਾਂ ਦੀ ਸੁਰੱਖਿਆ ਲਈ ਵਾਪਸ

ਜਾਨਸਨ ਨੇ ਨਵੀਂ ਦਿੱਲੀ 'ਚ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਕੀਵ 'ਚ ਰੂਸੀ ਫੌਜ ਦਾ ਵਿਰੋਧ ਕਰਨ 'ਚ (ਯੂਕ੍ਰੇਨ ਦੇ) ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਅਸਾਧਾਰਣ ਲਗਨ ਅਤੇ ਸਫ਼ਲਤਾ ਨੂੰ ਦੇਖ਼ਦੇ ਹੋਏ ਐਲਾਨ ਕਰਦਾ ਹਾਂ ਕਿ ਬਹੁਤ ਜਲਦ, ਅਗਲੇ ਹਫ਼ਤੇ ਅਸੀਂ ਯੂਕ੍ਰੇਨ ਦੀ ਰਾਜਧਾਨੀ 'ਚ ਆਪਣਾ ਦੂਤਘਰ ਮੁੜ ਤੋਂ ਖੋਲ੍ਹਾਂਗੇ। ਉਨ੍ਹਾਂ ਕਿਹਾ ਕਿ ਮੈਂ ਬ੍ਰਿਟੇਨ ਦੇ ਉਨ੍ਹਾਂ ਡਿਪਲੋਮੈਟਾਂ ਨੂੰ ਸਲਾਮ ਕਰਨਾ ਚਾਹੁੰਦਾ ਹਾਂ ਕਿ ਜੋ ਇਸ ਮਿਆਦ ਦੌਰਾਨ ਇਸ ਖੇਤਰ 'ਚ ਰਹੇ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਕਰਮਚਾਰੀਆਂ ਦਾ ਇਕ ਦਲ ਮਨੁੱਖੀ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਪੱਛਮੀ ਯੂਕ੍ਰੇਨ 'ਚ ਮੌਜੂਦ ਰਿਹਾ ਹੈ। 

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਮਸਜਿਦ ਤੇ ਸਕੂਲ 'ਚ ਬੰਬ ਧਮਾਕੇ, 33 ਦੀ ਮੌਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News