ਬ੍ਰਿਟੇਨ ਦੇ ਸਾਬਕਾ ਰਾਜਕੁਮਾਰ ਐਂਡਰਿਊ ਨੇ ਸ਼ਾਹੀ ਰਿਹਾਇਸ਼ ਛੱਡੀ

Thursday, Feb 05, 2026 - 02:31 AM (IST)

ਬ੍ਰਿਟੇਨ ਦੇ ਸਾਬਕਾ ਰਾਜਕੁਮਾਰ ਐਂਡਰਿਊ ਨੇ ਸ਼ਾਹੀ ਰਿਹਾਇਸ਼ ਛੱਡੀ

ਲੰਡਨ (ਭਾਸ਼ਾ) – ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਜੁੜੀ ਵਿਵਾਦਿਤ ਫਾਈਲ ’ਚ ਨਾਂ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਪ੍ਰਿੰਸ ਐਂਡਰਿਊ ਮਾਊਂਟਬੇਟਨ-ਵਿੰਡਸਰ ਨੇ ‘ਵਿੰਡਸਰ ਕੈਸਲ’ ਅਸਟੇਟ ’ਚ ਸਥਿਤ ਆਪਣੀ ਰਿਹਾਇਸ਼ ‘ਰਾਇਲ ਲੌਜ’ ਨੂੰ ਛੱਡ ਦਿੱਤਾ ਹੈ।

ਐਪਸਟੀਨ ਫਾਈਲ ਜਨਤਕ ਹੋਣ ਤੋਂ ਬਾਅਦ ਬ੍ਰਿਟੇਨ ਦੇ ਸਿਆਸੀ ਆਗੂਆਂ ਦੇ ਇਕ ਵਰਗ ’ਤੇ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। ਰਾਜਾ ਚਾਰਲਸ ਤੀਜੇ ਦੇ ਭਰਾ ਐਂਡਰਿਊ (65) ਨੇ ਪਿਛਲੇ ਸਾਲ ਆਪਣੀਆਂ ਸਾਰੀਆਂ ਉਪਾਧੀਆਂ ਤਿਆਗ ਦਿੱਤੀਆਂ ਸਨ, ਜਿਸ ਦੇ ਤਹਿਤ ਉਨ੍ਹਾਂ ਨੇ 77 ਸਾਲਾ ਰਾਜੇ ਦੇ ਸ਼ਾਹੀ ਸਟੇਟ ’ਚ ਸਥਿਤ ਆਪਣੀ ਰਿਹਾਇਸ਼ ਖਾਲੀ ਕਰਨੀ ਸੀ।
 


author

Inder Prajapati

Content Editor

Related News