ਬ੍ਰਾਜ਼ੀਲ ''ਚ ਡੇਂਗੂ ਦਾ ਕਹਿਰ, ਹੁਣ ਤੱਕ 391 ਮੌਤਾਂ
Tuesday, Mar 12, 2024 - 01:21 PM (IST)
ਰੀਓ ਡੀ ਜਨੇਰੀਓ (ਵਾਰਤਾ)- ਬ੍ਰਾਜ਼ੀਲ ਵਿਚ ਇਸ ਸਾਲ ਹੁਣ ਤੱਕ ਡੇਂਗੂ ਨਾਲ 391 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਜਦੋਂਕਿ 854 ਲੋਕਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਸਿਹਤ ਮੰਤਰਾਲਾ ਦੀ ਰੋਜ਼ਾਨਾ ਰਿਪੋਰਟ ਮੁਤਾਬਕ ਦੇਸ਼ ਭਰ ਵਿਚ ਡੇਂਗੂ ਦੇ ਕੁੱਲ 1,583,183 ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 12,652 ਗੰਭੀਰ ਮਾਮਲੇ ਹਨ।
ਇਹ ਵੀ ਪੜ੍ਹੋ: 3 ਮੰਜ਼ਿਲਾ ਇਮਾਰਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ 7 ਜੀਆਂ ਸਣੇ 9 ਲੋਕਾਂ ਦੀ ਮੌਤ
ਦੱਖਣੀ ਅਮਰੀਕੀ ਦੇਸ਼ ਵਿੱਚ ਡੇਂਗੂ ਬੁਖ਼ਾਰ ਦੀ ਘਟਨਾ ਦੀ ਦਰ ਵਰਤਮਾਨ ਵਿੱਚ ਪ੍ਰਤੀ 100,000 ਵਸਨੀਕਾਂ ਵਿੱਚ 757.5 ਮਾਮਲੇ ਹਨ। ਬ੍ਰਾਜ਼ੀਲ ਵਿਚ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਡੇਂਗੂ ਮਹਾਮਾਰੀ ਦਾ ਕਹਿਰ ਵਧਿਆ ਹੋਇਆ ਹੈ ਅਤੇ ਵਧਦੇ ਮਾਮਲਿਆਂ ਕਾਰਨ 9 ਸੂਬਿਆਂ ਵਿਚ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਹੈ। ਡੇਂਗੂ ਏਡੀਜ਼ ਇਜਿਪਟੀ ਮੱਛਰ ਦੁਆਰਾ ਫੈਲਦਾ ਹੈ ਅਤੇ ਗੰਭੀਰ ਮਾਮਲਿਆਂ ਵਿੱਚ ਘਾਤਕ ਹੋ ਸਕਦਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਣ ਪਰਿਵਾਰ ਦੇ ਮੈਂਬਰਾਂ ਨੂੰ ਬ੍ਰਿਟੇਨ ਨਹੀਂ ਲਿਆ ਸਕਣਗੇ ਭਾਰਤੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8