ਬਾਰਡਰ ਪੁਲਸ ਦੀ ਵੱਡੀ ਕਾਰਵਾਈ, 350 ਤੋਂ ਵੱਧ ਗੈਰ-ਕਾਨੂੰਨੀ ਨਿਵਾਸੀ ਗ੍ਰਿਫ਼ਤਾਰ
Sunday, Jul 06, 2025 - 02:47 PM (IST)

ਤੇਲ ਅਵੀਵ (ਏ.ਐੱਨ.ਆਈ): ਇਜ਼ਰਾਈਲ ਦੀ ਸਰਕਾਰ ਦੇਸ਼ ਵਿਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ 'ਤੇ ਸਖ਼ਤ ਹੋ ਗਈ ਹੈ। ਸਰਕਾਰ ਦੇ ਆਦੇਸ਼ 'ਤੇ ਇਜ਼ਰਾਈਲੀ ਬਾਰਡਰ ਪੁਲਸ ਬਲਾਂ ਨੇ ਵੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਜ਼ਰਾਈਲੀ ਬਾਰਡਰ ਪੁਲਸ ਬਲਾਂ ਨੇ ਪਿਛਲੇ ਹਫ਼ਤੇ ਦੌਰਾਨ ਕੀਤੀ ਕਾਰਵਾਈ ਵਿੱਚ ਇਜ਼ਰਾਈਲ ਭਰ ਵਿੱਚ 357 ਗੈਰ-ਕਾਨੂੰਨੀ ਫਲਸਤੀਨੀ ਨਿਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ। ਬਾਰਡਰ ਪੁਲਸ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਈਰਾਨ-ਇਜ਼ਰਾਈਲ ਯੁੱਧ ਤੋਂ ਬਾਅਦ ਪਹਿਲੀ ਵਾਰ ਖਮੇਨੀ ਜਨਤਕ ਤੌਰ 'ਤੇ ਆਏ ਸਾਹਮਣੇ
ਇਸ ਕਾਰਵਾਈ ਦੇ ਨਤੀਜੇ ਵਜੋਂ ਆਵਾਜਾਈ, ਰਿਹਾਇਸ਼ ਅਤੇ ਰੁਜ਼ਗਾਰ ਵਿੱਚ ਸਹਾਇਤਾ ਕਰਨ ਦੇ ਦੋਸ਼ ਵਿੱਚ 51 ਸ਼ੱਕੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਕੱਲੇ ਯੇਰੂਸ਼ਲਮ ਖੇਤਰ ਵਿੱਚ 184 ਗੈਰ-ਕਾਨੂੰਨੀ ਨਿਵਾਸੀਆਂ ਅਤੇ ਉਨ੍ਹਾਂ ਦੇ 28 ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਦੇਸ਼ ਦੇ ਹੋਰ ਖੇਤਰਾਂ ਵਿੱਚ 173 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।