ਸੋਮਾਲੀਆ ਵਿਚ ਹੋਇਆ ਜ਼ਬਰਦਸਤ ਬੰਬ ਧਮਾਕਾ, 5 ਲੋਕਾਂ ਦੀ ਮੌਤ

Friday, Apr 13, 2018 - 02:20 PM (IST)

ਸੋਮਾਲੀਆ ਵਿਚ ਹੋਇਆ ਜ਼ਬਰਦਸਤ ਬੰਬ ਧਮਾਕਾ, 5 ਲੋਕਾਂ ਦੀ ਮੌਤ

ਮੋਗਾਦਿਸ਼ੂ (ਰਾਇਟਰ)- ਅਫਰੀਕੀ ਦੇਸ਼ ਸੋਮਾਲੀਆ ਵਿਚ ਇੱਕ ਫੁਟਬਾਲ ਮੈਚ ਦੌਰਾਨ ਸਟੇਡੀਅਮ ਵਿੱਚ ਬੰਬ ਧਮਾਕਾ ਹੋਣ ਕਾਰਨ ਤਕਰੀਬਨ 5 ਦਰਸ਼ਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸੋਮਾਲੀਆ ਦੇ ਬਰਾਵੇ ਸ਼ਹਿਰ ਵਿੱਚ ਇੱਕ ਫੁਟਬਾਲ ਮੈਚ ਦੌਰਾਨ ਸਟੇਡੀਅਮ ਵਿਚ ਕੱਲ ਸ਼ਾਮ ਧਮਾਕਾ ਹੋ ਗਿਆ, ਜਿਸ ਵਿੱਚ ਤਕਰੀਬਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜਖ਼ਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਅਧਿਕਾਰੀ ਮੁਹੰਮਦ ਅਦਨ ਨੇ ਦੱਸਿਆ ਕਿ ਇਸ ਧਮਾਕੇ ਪਿੱਛੇ ਅੱਤਵਾਦੀ ਸੰਗਠਨ ਅਲ ਸ਼ਬਾਬ ਦਾ ਹੱਥ ਹੋਣ ਦੀ ਸ਼ੱਕ ਹੈ। ਇਸ ਵਿੱਚ 12 ਲੋਕ ਜਖ਼ਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਕੇ ਰਿਮੋਰਟ ਕੰਟਰੋਲ ਨਾਲ ਇਹ ਬੰਬ ਧਮਾਕਾ ਕੀਤਾ ਗਿਆ ਪਰ ਮੈਚ ਦੌਰਾਨ ਉੱਥੇ ਕੋਈ ਅਧਿਕਾਰੀ ਮੌਜੂਦ ਨਹੀਂ ਸੀ ਅਤੇ ਇਸ ਧਮਾਕੇ ਦੀ ਲਪੇਟ ਵਿਚ ਆਮ ਲੋਕ ਆ ਗਏ। ਪੁਲਸ ਵਲੋਂ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ।


Related News