ਨਾਈਜੀਰੀਆ ''ਚ ਬੋਕੋ ਹਰਮ ਨੇ 12 ਕਿਸਾਨਾਂ ਦਾ ਕੀਤਾ ਕਤਲ: ਮਿਲੀਸ਼ੀਆ

Saturday, Oct 20, 2018 - 09:25 PM (IST)

ਨਾਈਜੀਰੀਆ ''ਚ ਬੋਕੋ ਹਰਮ ਨੇ 12 ਕਿਸਾਨਾਂ ਦਾ ਕੀਤਾ ਕਤਲ: ਮਿਲੀਸ਼ੀਆ

ਕਾਨੋ— ਮਿਲੀਸ਼ੀਆ ਨਾਗਰਿਕਾਂ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਨਾਈਜੀਰੀਆ ਦੇ ਮਾਈਦੁਗੁਰੀ ਸੂਬੇ 'ਚ ਕਾਲੇ ਸ਼ਹਿਰ ਨੇੜੇ ਬੋਕੋ ਹਰਮ ਦੇ ਜਿਹਾਦੀਆਂ ਵਲੋਂ ਕੀਤੇ ਹਮਲਿਆਂ 'ਚ 12 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਿਲੀਸ਼ੀਆ ਨਾਗਰਿਕਾਂ ਨੇ ਕਿਹਾ ਕਿ ਕਿਸਾਨਾਂ ਦਾ ਉਦੋਂ ਘੇਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਖੇਤਾਂ 'ਚ ਕੰਮ ਕਰ ਰਹੇ ਸਨ।

ਮਿਲੀਸ਼ੀਆ ਲੀਡਰ ਬਾਬਾਕੁਰਾ ਕੋਲੋ ਨੇ ਕਿਹਾ ਕਿ ਬੋਕੋ ਹਰਮ ਦੇ ਲੜਾਕੇ ਦੋ ਟਰੱਕਾਂ 'ਚ ਆਏ ਤੇ ਉਨ੍ਹਾਂ ਨੇ ਖੇਤਾਂ 'ਚ ਕੰਮ ਕਰ ਰਹੇ ਕਿਸਾਨਾਂ ਨੂੰ ਘੇਰ ਲਿਆ ਤੇ ਖੇਤਾਂ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ 12 ਕਿਸਾਨਾਂ ਦੀ ਮੌਤ ਹੋ ਗਈ ਤੇ 3 ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ।


Related News