ਸਿਡਨੀ ''ਚ ਸਮੁੰਦਰ ''ਚ ਰੁੜੇ ਲੜਕੇ ਦੀ ਲਾਸ਼ ਬਰਾਮਦ

Wednesday, Nov 06, 2024 - 05:12 PM (IST)

ਸਿਡਨੀ ''ਚ ਸਮੁੰਦਰ ''ਚ ਰੁੜੇ ਲੜਕੇ ਦੀ ਲਾਸ਼ ਬਰਾਮਦ

ਸਿਡਨੀ (ਏਜੰਸੀ)- ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਸਮੁੰਦਰ ਵਿਚੋਂ ਇਕ ਲੜਕੇ ਦੀ ਲਾਸ਼ ਬਰਾਮਦ ਹੋਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ 11 ਸਾਲ ਦੇ ਇਕ ਲੜਕੇ ਦੀ ਭਾਲ ਦੌਰਾਨ ਇਹ ਲਾਸ਼ ਬਰਾਮਦ ਕੀਤੀ। ਇਹ ਲੜਕਾ ਸਿਡਨੀ ਦੇ ਉੱਤਰ ਵਿੱਚ ਇਕ ਸਮੁੰਦਰ ਵਿੱਚ ਰੁੜ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਸਿਡਨੀ ਤੋਂ ਲਗਭਗ 60 ਕਿਲੋਮੀਟਰ ਉੱਤਰ 'ਚ ਸੈਂਟਰਲ ਕੋਸਟ 'ਤੇ ਦਿ ਐਂਟਰੈਂਸ ਬੀਚ 'ਤੇ ਇਕ ਚੈਨਲ ਨੂੰ ਪਾਰ ਕਰਦੇ ਹੋਏ ਲੈਥ ਅਲੇਦ ਆਪਣੇ ਪਿਤਾ ਅਤੇ 3 ਛੋਟੇ ਭਰਾਵਾਂ ਨਾਲ ਸਮੁੰਦਰ 'ਚ ਰੁੜ ਗਿਆ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਲੱਗ ਸਕਦੈ ਪੂਰਨ ਲਾਕਡਾਊਨ, ਜਾਣੋ ਵਜ੍ਹਾ

ਇਸ ਤੋਂ ਬਾਅਦ ਇਨ੍ਹਾਂ ਦੀ ਭਾਲ ਵਿਚ ਹਵਾਈ, ਜ਼ਮੀਨੀ ਅਤੇ ਸਮੁੰਦਰੀ ਰਸਤੇ ਵਿਚ ਵੱਡੇ ਪੈਮਾਨੇ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਯੂ.) ਰਾਜ ਦੀ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਜ ਸਥਾਨਕ ਸਮੇਂ ਅਨੁਸਾਰ ਦੁਪਹਿਰ 02:30 ਵਜੇ ਐਮਰਜੈਂਸੀ ਸੇਵਾਵਾਂ ਨੂੰ ਇੱਕ ਲਾਸ਼ ਮਿਲਣ ਦੀਆਂ ਰਿਪੋਰਟਾਂ ਤੋਂ ਬਾਅਦ ਦਿ ਐਂਟਰੈਂਸ ਨੂੰ ਬੁਲਾਇਆ ਗਿਆ ਸੀ। NSW ਪੁਲਸ ਨੇ ਕਿਹਾ, "ਹਾਲਾਂਕਿ ਲਾਸ਼ ਦੀ ਅਜੇ ਤੱਕ ਰਸਮੀ ਤੌਰ 'ਤੇ ਪਛਾਣ ਨਹੀਂ ਕੀਤੀ ਗਈ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਲਾਪਤਾ ਲੜਕੇ ਦੀ ਹੈ।" ਚਸ਼ਮਦੀਦਾਂ ਨੇ ਐਤਵਾਰ ਨੂੰ ਕਿਹਾ, "11 ਸਾਲ ਦਾ ਲੜਕਾ ਸਮੁੰਦਰੀ ਤੱਟ ਤੋਂ ਰੁੜ ਜਾਣ ਦੇ ਕੁੱਝ ਮਿੰਟਾਂ ਦੇ ਅੰਦਰ ਹੀ ਲਹਿਰਾਂ ਵਿਚ ਗਾਇਬ ਹੋ ਗਿਆ। ਲੜਕਾ ਅਤੇ ਉਸਦਾ ਪਰਿਵਾਰ ਪੱਛਮੀ ਸਿਡਨੀ ਤੋਂ ਸੈਂਟਰਲ ਕੋਸਟ ਘੁੰਮਣ ਆਏ ਸਨ।

ਇਹ ਵੀ ਪੜ੍ਹੋ: ਐਰੀਜ਼ੋਨਾ ਦੇ ਵੋਟਰਾਂ ਨੇ ਰਾਜ-ਪੱਧਰੀ ਇਮੀਗ੍ਰੇਸ਼ਨ ਲਾਗੂ ਕਰਨ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News