ਸਿਡਨੀ ’ਚ ਘਰ 'ਚੋਂ ਸ਼ੱਕੀ ਹਾਲਾਤ 'ਚ ਮਿਲੀਆਂ 2 ਬੱਚਿਆਂ ਦੀਆਂ ਲਾਸ਼ਾਂ

Tuesday, Sep 10, 2024 - 10:41 PM (IST)

ਸਿਡਨੀ ’ਚ ਘਰ 'ਚੋਂ ਸ਼ੱਕੀ ਹਾਲਾਤ 'ਚ ਮਿਲੀਆਂ 2 ਬੱਚਿਆਂ ਦੀਆਂ ਲਾਸ਼ਾਂ

ਸਿਡਨੀ - ਸਿਡਨੀ ਦੇ ਪੱਛਮ ’ਚ ਇਕ ਘਰ ’ਚ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਦਕਿ ਇਕ ਔਰਤ ਨੂੰ ਮੰਗਲਵਾਰ ਨੂੰ ਪੁਲਸ ਦੀ ਨਿਗਰਾਨੀ  ਹੇਠ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ। ਮਿਲੀਆਂ ਰਿਪੋਰਟਾਂ ਅਨੁਸਾਰ, ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਿਊ) ਦੀ ਪੁਲਸ ਨੇ ਕਿਹਾ ਕਿ ਬਲੂ ਮਾਊਂਟੇਨ ਖੇਤਰ ’ਚ ਸਿਡਨੀ ਦੇ ਕੇਂਦਰੀ ਵਪਾਰ ਜ਼ਿਲ੍ਹੇ ਤੋਂ ਲਗਭਗ 77 ਕਿਲੋਮੀਟਰ ਪੱਛਮ ’ਚ ਫਾਲਕਨਬ੍ਰਿਜ ’ਚ ਇਕ ਘਰ ’ਚ ਅਧਿਕਾਰੀਆਂ ਨੂੰ ਦੁਪਹਿਰ 12:40 ਵਜੇ ਸੱਦਿਆ  ਗਿਆ ਸੀ ਕਿਉਂਕਿ ਇਕ ਔਰਤ ਅਤੇ 2 ਬੱਚਿਆਂ ਦੀ ਭਲਾਈ ਨੂੰ ਲੈ ਕੇ ਚਿੰਤਾ ਸੀ। ਦੱਸ ਦਈਏ ਕਿ 9 ਅਤੇ 11 ਸਾਲ ਦੇ ਦੋ ਮੁੰਡਿਆਂ ਦੀਆਂ ਲਾਸ਼ਾਂ ਘਰ ਦੇ ਅੰਦਰ ਇਕ ਪਰਿਵਾਰਕ ਮੈਂਬਰ ਨੇ ਲੱਭੀਆਂ ਅਤੇ ਇਕ 42 ਸਾਲੀ ਔਰਤ ਨੂੰ ਸਥਿਰ ਹਾਲਤ ’ਚ ਪੁਲਸ ਦੀ ਨਿਗਰਾਨੀ ਹੇਠ ਹਸਪਤਾਲ ਲਿਜਾਇਆ ਗਿਆ।  ਐੱਨ.ਐੱਸ.ਡਬਲਿਊ ਪੁਲਸ ਨੇ ਇਕ ਬਿਆਨ ਵਿੱਚ ਕਿਹਾ ਕਿ ਖੇਤਰ ਦੇ ਅਧਿਕਾਰੀ ਅਤੇ ਰਾਜ ਅਪਰਾਧ ਕਮਾਨ ਦੇ ਹੌਮਿਸਾਈਡ ਸਕਵਾਡ ਮੌਤਾਂ ਦੀਆਂ ਸਥਿਤੀਆਂ ਦੀ ਜਾਂਚ ਕਰ ਰਹੇ ਹਨ। ਬਿਆਨ ’ਚ ਕਿਹਾ ਗਿਆ, "ਸਮੁਦਾਇਕ ਲਈ ਕੋਈ ਖ਼ਤਰਾ ਨਹੀਂ ਹੈ। ਪੁਲਸ ਕਿਸੇ ਹੋਰ ਦੀ ਤਲਾਸ਼ ਨਹੀਂ ਕਰ ਰਹੀ ਹੈ।" 

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਸਮੇਤ 38 ਦੇਸ਼ਾਂ ਲਈ ਸ਼੍ਰੀਲੰਕਾ ਜਲਦ ਸ਼ੁਰੂ ਕਰੇਗਾ ਮੁਫਤ ਆਨ-ਅਰਾਈਵਲ ਵੀਜ਼ਾ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News