ਅਫਗਾਨਿਸਤਾਨ ''ਚ ਖੂਨੀ ਦ੍ਰਿਸ਼ ਅਮਰੀਕੀ ਹਾਰ ਦਾ ਨਤੀਜਾ: ਮਾਹਰ
Saturday, Aug 28, 2021 - 09:21 PM (IST)
ਵਾਸ਼ਿੰਗਟਨ - ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਆਤਮਘਾਤੀ ਬੰਬ ਧਮਾਕੇ ਵਿੱਚ 13 ਅਮਰੀਕੀ ਫੌਜੀਆਂ ਅਤੇ 170 ਤੋਂ ਜ਼ਿਆਦਾ ਅਫਗਾਨ ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਅਮਰੀਕਾ ਦੇ ਸੁਰੱਖਿਆ ਬਲ ਜਿੱਥੇ ਮੰਗਲਵਾਰ ਤੱਕ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਕਰ ਰਹੇ ਹਨ ਉਥੇ ਹੀ ਮਾਹਰ ਉੱਥੇ ਦੇ ਖੂਨ-ਖਰਾਬੇ ਨੂੰ ਅਮਰੀਕੀ ਹਾਰ ਦਾ ਨਤੀਜਾ ਦੱਸਦੇ ਹਨ। ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੀ ਲੜਾਈ ਤੋਂ ਬਾਅਦ ਅਮਰੀਕਾ ਅਫਗਾਨਿਸਤਾਨ ਤੋਂ ਵਾਪਸ ਜਾ ਰਿਹਾ ਹੈ। ਜਿਸ ਤਾਲਿਬਾਨ ਖ਼ਿਲਾਫ਼ ਅਮਰੀਕਾ ਨੇ ਪਹਿਲਾਂ ਲੜਾਈ ਲੜੀ ਸੀ, ਉਸੇ ਦੇ ਹੱਥ ਵਿੱਚ ਉਹ ਦੇਸ਼ ਨੂੰ ਛੱਡ ਕੇ ਜਾ ਰਿਹਾ ਹੈ।
ਇਹ ਵੀ ਪੜ੍ਹੋ - ਅਮਰੀਕਾ ਨੇ ਅਫਗਾਨਿਸਤਾਨ 'ਚ ਆਖਰੀ ਸੀ.ਆਈ.ਏ. ਚੌਕੀ ਨੂੰ ਕੀਤਾ ਤਬਾਹ
ਇਹ ਪੁੱਛੇ ਜਾਣ 'ਤੇ ਕਿ ਮੌਜੂਦਾ ਸੰਕਟ ਨੂੰ ਲੈ ਕੇ ਕੀ ਰਾਸ਼ਟਰਪਤੀ ਬਾਈਡੇਨ ਅਸਤੀਫਾ ਦੇਣ 'ਤੇ ਵਿਚਾਰ ਕਰ ਰਹੇ ਹਨ ਤਾਂ ਵ੍ਹਾਈਟ ਹਾਉਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਫਿਲਹਾਲ ਅਜਿਹੀਆਂ ਗੱਲਾਂ 'ਤੇ ਵਿਚਾਰ ਕਰਨ ਦਾ ਸਮਾਂ ਨਹੀਂ ਹੈ। ਪੁਲਿਤਜਰ ਇਨਾਮ ਜੇਤੂ ਇਤਿਹਾਸਕਾਰ ਜੋਸੇਫ ਇਲਿਸ ਨੇ ਕਿਹਾ ਕਿ ਕਾਬੁਲ ਵਿੱਚ ਦੁਨੀਆ ਜੋ ਖੂਨ-ਖਰਾਬਾ ਵੇਖ ਰਹੀ ਹੈ ਉਹ ਅਮਰੀਕਾ ਦੀ ਦੇਸ਼ ਛੱਡਣ ਦੀ ਖ਼ਰਾਬ ਯੋਜਨਾ ਜਾਂ ਅਸਮਰੱਥਾ ਨਹੀਂ ਹੈ ਸਗੋਂ ਇਹ ਉਸ ਦੀ ਹਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਜਦੋਂ ਉੱਥੇ ਗਏ ਸਨ ਅਤੇ ਜੋ ਹਾਲਾਤ ਸਨ ਅਸੀਂ ਹੁਣ ਵੀ ਉਹੋ ਜਿਹਾ ਹੀ ਵੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਲੜਾਈ ਹਾਰਦੇ ਹੋ ਤਾਂ ਅਜਿਹਾ ਹੀ ਹੁੰਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।