ਪੁਤਿਨ ਨੂੰ ਵੱਡਾ ਝਟਕਾ; ਰੂਸ ਦੇ 30 ਕਿਲੋਮੀਟਰ ਅੰਦਰ ਦਾਖਲ ਹੋਈ ਯੂਕ੍ਰੇਨੀ ਫੌਜ, ਫਹਿਰਾਇਆ 'ਝੰਡਾ'

Monday, Aug 12, 2024 - 10:11 AM (IST)

ਕੀਵ/ਮਾਸਕੋ: ਰੂਸ ਅਤੇ ਯੂਕ੍ਰੇਨ ਵਿਚਾਲੇ ਢਾਈ ਸਾਲਾਂ ਤੋਂ ਚੱਲੀ ਆ ਰਹੀ ਜੰਗ ਵਿੱਚ ਯੂਕ੍ਰੇਨੀ ਫੌਜ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਵੱਡਾ ਝਟਕਾ ਦਿੱਤਾ ਹੈ। ਯੂਕ੍ਰੇਨ ਦੀ ਫੌਜ ਰੂਸ ਦੇ ਅੰਦਰ ਦਾਖਲ ਹੋ ਕੇ ਆਪਰੇਸ਼ਨ ਚਲਾ ਰਹੀ ਹੈ, ਜਿਸ ਨਾਲ ਮਾਸਕੋ ਹੈਰਾਨ ਰਹਿ ਗਿਆ ਹੈ। ਯੂਕ੍ਰੇਨ ਦੀ ਫੌਜ ਰੂਸੀ ਖੇਤਰ ਵਿੱਚ 30 ਕਿਲੋਮੀਟਰ ਤੱਕ ਦਾਖਲ ਹੋ ਗਈ ਹੈ। ਯੂਕ੍ਰੇਨ ਦੇ ਸੈਨਿਕ ਰੂਸ ਦੇ ਅੰਦਰ ਇਮਾਰਤਾਂ 'ਤੇ ਆਪਣੇ ਦੇਸ਼ ਦਾ ਝੰਡਾ ਲਗਾ ਰਹੇ ਹਨ। ਚੋਟੀ ਦੇ ਰੂਸੀ ਫੌਜੀ ਅਧਿਕਾਰੀਆਂ ਲਈ ਇਹ ਸਭ ਤੋਂ ਔਖਾ ਪਲ ਹੈ ਅਤੇ ਉਹ ਇਸ ਨਾਲ ਨਜਿੱਠਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪੁਤਿਨ ਲਈ ਇਹ ਕਿੰਨੀ ਵੱਡੀ ਨਮੋਸ਼ੀ ਵਾਲੀ ਗੱਲ ਹੈ, ਇਹ ਸਮਝਿਆ ਜਾ ਸਕਦਾ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਕਿਸੇ ਹੋਰ ਦੇਸ਼ ਦੀ ਫੌਜ ਰੂਸ ਦੀ ਧਰਤੀ 'ਤੇ ਦਾਖਲ ਹੋਈ ਹੈ।

ਰੂਸੀ ਫੌਜ ਦੀ ਕਮਜ਼ੋਰੀ ਆਈ ਸਾਹਮਣੇ 

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅਧਿਕਾਰਤ ਤੌਰ 'ਤੇ ਰੂਸ ਦੀ ਸਰਹੱਦ 'ਚ ਯੂਕ੍ਰੇਨੀ ਫੌਜੀ ਬਲਾਂ ਦੇ ਦਾਖਲ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਫੌਜੀ ਬਲਾਂ ਨੇ ਟੋਲਪਿਨੋ ਅਤੇ ਓਬਸ਼ਚੀ ਕੋਲੋਡੇਜ ਪਿੰਡਾਂ ਨੇੜੇ ਯੂਕ੍ਰੇਨੀ ਫੌਜੀਆਂ ਨਾਲ ਝੜਪ ਕੀਤੀ ਹੈ। ਯੂਕ੍ਰੇਨ ਦੀ ਫੌਜ ਦੇ ਇਸ ਅਚਾਨਕ ਕਦਮ ਨੇ ਰੂਸ ਅਤੇ ਯੂਕ੍ਰੇਨ ਦੇ ਸਹਿਯੋਗੀ ਦੋਹਾਂ ਨੂੰ ਹੈਰਾਨ ਕਰ ਦਿੱਤਾ ਹੈ। ਯੂਕ੍ਰੇਨੀ ਅਧਿਕਾਰੀ ਕਈ ਦਿਨਾਂ ਤੱਕ ਇਸ ਕਾਰਵਾਈ ਬਾਰੇ ਚੁੱਪ ਰਹੇ, ਜਦੋਂ ਤੱਕ ਰੂਸ ਦੇ ਅੰਦਰ ਯੂਕ੍ਰੇਨ ਫੌਜਾਂ ਦੀਆਂ ਤਸਵੀਰਾਂ, ਵੀਡੀਓ ਅਤੇ ਰਿਪੋਰਟਾਂ ਸਾਹਮਣੇ ਨਹੀਂ ਆਈਆਂ। ਯੂਕ੍ਰੇਨੂ ਫੌਜੀ ਬਲਾਂ ਦੇ ਇਸ ਹਮਲੇ ਨੇ ਰੂਸੀ ਹਮਲੇ ਤੋਂ ਬਾਅਦ ਰੂਸ ਦੀਆਂ ਫੌਜੀ ਕਮਜ਼ੋਰੀਆਂ ਨੂੰ ਉਜਾਗਰ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਮਿਆਂਮਾਰ ਤੋਂ ਭੱਜ ਰਹੇ ਰੋਹਿੰਗਿਆ ਮੁਸਲਮਾਨਾਂ 'ਤੇ ਡਰੋਨ ਤੇ ਤੋਪਾਂ ਨਾਲ ਹਮਲਾ, 200 ਦੇ ਕਰੀਬ ਮੌਤਾਂ

ਪੁਤਿਨ ਲਈ ਨਮੋਸ਼ੀ

ਪੁਤਿਨ ਲਈ ਵੱਡੀ ਨਮੋਸ਼ੀ ਬਣ ਚੁੱਕੇ ਇਸ ਹਮਲੇ ਨੂੰ ਰੋਕਣ ਲਈ ਮਾਸਕੋ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਰੂਸੀ ਅਧਿਕਾਰੀਆਂ ਨੇ ਕੁਰਸਕ ਅਤੇ ਦੋ ਹੋਰ ਸਰਹੱਦੀ ਖੇਤਰਾਂ ਵਿੱਚ ਕਾਰਵਾਈ ਸ਼ੁਰੂ ਕੀਤੀ ਹੈ। ਕੁਰਸਕ ਤੋਂ ਹਜ਼ਾਰਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਯੂਕ੍ਰੇਨ ਨੇ ਵਾਰ-ਵਾਰ ਹਵਾਈ ਹਮਲਿਆਂ ਵਿੱਚ ਰੂਸੀ ਸਰਹੱਦੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਹੈ, ਪਰ ਕੁਰਸਕ ਓਪਰੇਸ਼ਨ ਪਹਿਲੀ ਵਾਰ ਹੈ ਜਦੋਂ ਯੂਕ੍ਰੇਨੀ ਫੌਜੀ ਯੂਨਿਟ ਰੂਸ ਦੇ ਖੇਤਰ ਵਿੱਚ ਦਾਖਲ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਐਤਵਾਰ ਨੂੰ ਛੇਵੇਂ ਦਿਨ ਵੀ ਰੂਸੀ ਸੈਨਿਕ ਯੂਕ੍ਰੇਨ ਦੀ ਅੱਗੇ ਵਧਣ ਨੂੰ ਰੋਕਣ ਵਿੱਚ ਨਾਕਾਮ ਰਹੇ ਸਨ।

ਰੂਸ ਵਿਚ ਯੂਕ੍ਰੇਨ ਦਾ ਝੰਡਾ

ਅਜਿਹੀ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਯੂਕ੍ਰੇਨ ਦੇ ਹਥਿਆਰਬੰਦ ਬਲ ਯੁੱਧ ਪ੍ਰਭਾਵਿਤ ਰੂਸੀ ਖੇਤਰ ਦੇ ਇਕ ਪਿੰਡ ਵਿਚ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਇੱਕ ਵੀਡੀਓ ਵਿੱਚ, ਇੱਕ ਯੂਕ੍ਰੇਨੀ ਸਿਪਾਹੀ ਆਪਣੇ ਦੇਸ਼ ਦਾ ਝੰਡਾ ਇਮਾਰਤ ਤੱਕ ਲੈ ਕੇ ਜਾਂਦਾ ਹੈ ਅਤੇ ਇਸਨੂੰ ਕੰਧ 'ਤੇ ਖੜ੍ਹੇ ਇੱਕ ਸਾਥੀ ਸਿਪਾਹੀ ਨੂੰ ਸੌਂਪਦਾ ਹੈ। ਇਸ ਤੋਂ ਬਾਅਦ ਸੈਨਿਕਾਂ ਨੇ ਇਮਾਰਤ 'ਤੇ ਯੂਕ੍ਰੇਨ ਦਾ ਝੰਡਾ ਲਹਿਰਾਇਆ। ਇਸ ਦੌਰਾਨ ਯੂਕ੍ਰੇਨ ਦੇ ਸੈਨਿਕਾਂ ਨੇ ਰੂਸੀ ਝੰਡੇ ਨੂੰ ਜ਼ਮੀਨ 'ਤੇ ਸੁੱਟ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News