ਫ਼ੂਕ''ਤੀਆਂ ਬੱਸਾਂ, ਥਾਣਿਆਂ ਬਾਹਰ ਹੋਏ ਧਮਾਕੇ ! ਸ਼ੇਖ ਹਸੀਨਾ ਦੀ ''ਵਾਪਸੀ'' ਵਿਚਾਲੇ ਬੰਗਲਾਦੇਸ਼ ''ਚ ਵਧਿਆ ਤਣਾਅ

Wednesday, Nov 11, 2026 - 02:34 PM (IST)

ਫ਼ੂਕ''ਤੀਆਂ ਬੱਸਾਂ, ਥਾਣਿਆਂ ਬਾਹਰ ਹੋਏ ਧਮਾਕੇ ! ਸ਼ੇਖ ਹਸੀਨਾ ਦੀ ''ਵਾਪਸੀ'' ਵਿਚਾਲੇ ਬੰਗਲਾਦੇਸ਼ ''ਚ ਵਧਿਆ ਤਣਾਅ

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਪਿਛਲੇ ਕੁਝ ਦਿਨਾਂ ਤੋਂ ਹਿੰਸਾ ਦੀਆਂ ਘਟਨਾਵਾਂ ਵਧ ਗਈਆਂ ਹਨ। 8 ਅਤੇ 9 ਨਵੰਬਰ ਨੂੰ ਕਈ ਥਾਵਾਂ ’ਤੇ ਧਮਾਕੇ ਅਤੇ ਸਾੜ-ਫੂਕ ਹੋਈ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਵਕੀਲਾਂ ਨੇ ਭਾਰਤ ਵਿਚ ਉਨ੍ਹਾਂ ਦੇ ਨਵੇਂ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਲਈ ਅਰਜ਼ੀ ਦਿੱਤੀ ਹੈ। ਹਸੀਨਾ ਨੇ ਕਿਹਾ ਹੈ ਕਿ ਉਹ ਦਸੰਬਰ ਵਿਚ ਬੰਗਲਾਦੇਸ਼ ਪਰਤਣਗੇ। ਉਨ੍ਹਾਂ ਦੇ ਪਰਤਣ ਤੋਂ ਪਹਿਲਾਂ ਹੀ ਦੇਸ਼ ਵਿਚ ਸਿਆਸੀ ਤਣਾਅ ਵਧਣ ਲੱਗਾ ਹੈ। ਢਾਕਾ ਮੈਟਰੋਪੋਲੀਟਨ ਪੁਲਸ ਮੁਤਾਬਕ ਰਾਜਧਾਨੀ ਦੇ ਲਗਭਗ 10 ਇਲਾਕਿਆਂ ਵਿਚ 15 ਤੋਂ 20 ਘਟਨਾਵਾਂ ਵਾਪਰੀਆਂ। ਇਨ੍ਹਾਂ ਵਿਚ ਦੇਸੀ ਬੰਬ ਸੁੱਟਣ ਅਤੇ ਗੱਡੀਆਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸ਼ਾਮਲ ਹਨ।

ਢਾਕਾ ਯੂਨੀਵਰਸਿਟੀ ਵਿਚ ਹੀ ਦੇਸੀ ਬੰਬ ਧਮਾਕੇ ਦੀਆਂ 6 ਘਟਨਾਵਾਂ ਹੋਈਆਂ। ਧਮਾਕੇ ਨੀਲਖੇਤ ਚੌਰਾਹੇ, ਯੂਨੀਵਰਸਿਟੀ ਦੇ ਮੁੱਖ ਗੇਟ, ਸੀਨੇਟ ਬਿਲਡਿੰਗ ਦੇ ਸਾਹਮਣੇ, ਮੈਟਰੋ ਸਟੇਸ਼ਨ ਦੇ ਨੇੜੇ ਅਤੇ ਸੁਫੀਆ ਕਮਾਲ ਹਾਲ ਦੇ ਬਾਹਰ ਹੋਏ। ਪੁਲਸ ਨੇ 3 ਲੋਕਾਂ ਨੂੰ ਹਿਰਾਸਤ ਵਿਚ ਲਿਆ।

ਇਹ ਵੀ ਪੜ੍ਹੋ- ਸੋਨੀਆ ਗਾਂਧੀ ਨੇ 1975 ਦੀ ਐਮਰਜੈਂਸੀ ਨੂੰ ਮੰਨਿਆ 'ਗ਼ਲਤੀ' ! ਆਤਮਕਥਾ 'ਚ ਕੀਤੇ ਕਈ ਵੱਡੇ ਖ਼ੁਲਾਸੇ

ਪੁਲਸ ਅੰਕੜਿਆਂ ਮੁਤਾਬਕ 1 ਅਕਤੂਬਰ ਤੋਂ 8 ਨਵੰਬਰ ਦੇ ਵਿਚਕਾਰ ਦੇਸ਼ ਭਰ ਵਿਚ ਦੇਸੀ ਬੰਬ ਧਮਾਕਿਆਂ ਦੀਆਂ 31 ਅਤੇ ਗੱਡੀਆਂ ਨੂੰ ਅੱਗ ਲਗਾਉਣ ਦੀਆਂ 14 ਘਟਨਾਵਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਵਿਚ 2 ਲੋਕ ਜ਼ਖ਼ਮੀ ਹੋਏ, ਜਦੋਂ ਕਿ 51 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੁਲਸ ਬੋਲੀ- ਪੈਸੇ ਦੇ ਕੇ ਲੋਕਾਂ ਤੋਂ ਕਰਵਾਏ ਜਾ ਰਹੇ ਹਨ ਹਮਲੇ
ਪੁਲਸ ਨੇ ਇਨ੍ਹਾਂ ਹਮਲਿਆਂ ਪਿੱਛੇ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਅਤੇ ਉਸ ਨਾਲ ਜੁੜੇ ਸੰਗਠਨਾਂ ਦੇ ਲੋਕਾਂ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਹੈ। ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅਜੇ ਸ਼ੁਰੂਆਤੀ ਦੌਰ ਵਿਚ ਹੈ। ਅਖ਼ਤਰ ਹੁਸੈਨ ਨੇ ਦੱਸਿਆ ਕਿ ਜਾਂਚ ਵਿਚ ਅਜਿਹੇ ਸੰਕੇਤ ਮਿਲੇ ਹਨ ਕਿ ਕੁਝ ਲੋਕਾਂ ਨੂੰ ਪੈਸੇ ਦੇ ਕੇ ਹਮਲੇ ਕਰਨ ਲਈ ਤਿਆਰ ਕੀਤਾ ਗਿਆ ਸੀ। ਅਵਾਮੀ ਲੀਗ ਨੇ ਪੁਲਸ ਦੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ।

ਇਹ ਵੀ ਪੜ੍ਹੋ- US 'ਚ 'ਹਾਈਜੈਕ' ਹੋ ਗਿਆ ਯਾਤਰੀਆਂ ਨਾਲ ਭਰਿਆ ਜਹਾਜ਼ ! ਕਾਲੇ ਕੱਪੜੇ ਪਾਏ ਨੌਜਵਾਨ ਨੇ ਹਵਾ ਵਿਚਾਲੇ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News