2008 ਤੋਂ ਬਾਅਦ ਜੰਮੇ ਹੁਣ ਕਦੇ ਨਹੀਂ ਪੀ ਸਕਣਗੇ ਸਿਗਰਟ ! ਲੱਗ ਗਿਆ ਪੱਕਾ Ban
Wednesday, Apr 22, 2026 - 12:39 PM (IST)
ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਇਕ ਪਾਸੇ ਜਿੱਥੇ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਨਿਯਮ ਬਣਾਉਣ 'ਚ ਲੱਗਾ ਹੋਇਆ ਹੈ, ਉੱਥੇ ਹੀ ਦੁਨੀਆ ਭਰ ਵਿੱਚ ਸਿਹਤ ਦੇ ਖੇਤਰ ਵਿੱਚ ਇੱਕ ਮਿਸਾਲ ਕਾਇਮ ਕਰਦਿਆਂ ਬ੍ਰਿਟੇਨ ਨੇ ਇੱਕ ਅਜਿਹਾ ਇਤਿਹਾਸਕ ਕਾਨੂੰਨ ਪਾਸ ਕੀਤਾ ਹੈ, ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ 'ਚ ਵੱਡੀ ਮਦਦ ਮਿਲੇਗੀ। ਇਸ ਬਿੱਲ ਅਨੁਸਾਰ ਸਾਲ 2008 ਤੋਂ ਬਾਅਦ, ਭਾਵ 1 ਜਨਵਰੀ 2009 ਤੋਂ ਜਨਮੇ ਕਿਸੇ ਵੀ ਵਿਅਕਤੀ ਨੂੰ ਕਾਨੂੰਨੀ ਤੌਰ 'ਤੇ ਸਿਗਰਟ ਜਾਂ ਤੰਬਾਕੂ ਉਤਪਾਦ ਨਹੀਂ ਵੇਚੇ ਜਾ ਸਕਣਗੇ।
ਇਹ ਨਿਯਮ ਇਸ ਲਈ ਖ਼ਾਸ ਹੈ, ਕਿਉਂਕਿ ਆਮ ਤੌਰ 'ਤੇ ਸਿਗਰਟ ਖਰੀਦਣ ਦੀ ਘੱਟੋ-ਘੱਟ ਉਮਰ 18 ਸਾਲ ਹੁੰਦੀ ਹੈ, ਪਰ ਇਸ ਕਾਨੂੰਨ ਤਹਿਤ ਹਰ ਸਾਲ ਸਿਗਰਟ ਖਰੀਦਣ ਦੀ ਕਾਨੂੰਨੀ ਉਮਰ ਇੱਕ ਸਾਲ ਵਧਾ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਜੋ ਅੱਜ ਬੱਚੇ ਹਨ, ਉਹ ਕਦੇ ਵੀ ਕਾਨੂੰਨੀ ਉਮਰ ਤੱਕ ਨਹੀਂ ਪਹੁੰਚ ਸਕਣਗੇ ਅਤੇ ਉਨ੍ਹਾਂ ਲਈ ਇਹ ਪਾਬੰਦੀ ਉਮਰ ਭਰ ਰਹੇਗੀ।
ਇਹ ਵੀ ਪੜ੍ਹੋ- ਹਾਈ ਵੋਲਟੇਜ ਤਾਰਾਂ 'ਚ ਜਾ ਵੱਜਾ ਜਹਾਜ਼ ! ਪੈ ਗਿਆ ਪਟਾਕਾ, ਕੈਲੀਫੋਰਨੀਆ ਦੇ ਸਟੋਰ ਪਾਰਕਿੰਗ 'ਚ ਹੋ ਗਿਆ ਕ੍ਰੈਸ਼
ਇਸ ਨਿਯਮ ਦੇ ਪਿੱਛੇ ਬ੍ਰਿਟਿਸ਼ ਸਰਕਾਰ ਦਾ ਉਦੇਸ਼ 2040 ਤੱਕ ਦੇਸ਼ ਨੂੰ ਪੂਰੀ ਤਰ੍ਹਾਂ 'ਸਮੋਕ-ਫ੍ਰੀ' ਬਣਾਉਣਾ ਹੈ। ਇਸ ਨਾਲ ਕੈਂਸਰ ਅਤੇ ਸਾਹ ਦੀਆਂ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਵੱਡੀ ਕਮੀ ਆਉਣ ਦੀ ਉਮੀਦ ਹੈ। ਇਸ ਬਿੱਲ ਵਿੱਚ ਸਿਰਫ਼ ਸਿਗਰਟ ਹੀ ਨਹੀਂ, ਸਗੋਂ ਨੌਜਵਾਨਾਂ ਵਿੱਚ ਵਧ ਰਹੇ 'ਵੇਪਿੰਗ' ਦੇ ਰੁਝਾਨ ਨੂੰ ਰੋਕਣ ਲਈ ਵੀ ਸਖ਼ਤ ਨਿਯਮ ਬਣਾਏ ਗਏ ਹਨ। ਬੱਚਿਆਂ ਨੂੰ ਆਕਰਸ਼ਿਤ ਕਰਨ ਵਾਲੇ ਫਲੇਵਰਸ ਅਤੇ ਪੈਕੇਜਿੰਗ 'ਤੇ ਵੀ ਰੋਕ ਲਗਾਈ ਗਈ ਹੈ।
ਬ੍ਰਿਟੇਨ ਦੇ ਸਿਹਤ ਮਾਹਿਰਾਂ ਨੇ ਇਸ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਸਿਗਰਟਨੋਸ਼ੀ ਦੇਸ਼ ਦੀਆਂ ਸਿਹਤ ਸੇਵਾਵਾਂ 'ਤੇ ਸਭ ਤੋਂ ਵੱਡਾ ਬੋਝ ਹੈ। ਇਸ ਕਾਨੂੰਨ ਨਾਲ ਹਜ਼ਾਰਾਂ ਜਾਨਾਂ ਬਚਾਈਆਂ ਜਾ ਸਕਣਗੀਆਂ ਅਤੇ ਅਰਬਾਂ ਪੌਂਡ ਦਾ ਮੈਡੀਕਲ ਖਰਚਾ ਵੀ ਬਚੇਗਾ। ਹਾਲਾਂਕਿ, ਕੁਝ ਸੰਸਦ ਮੈਂਬਰਾਂ ਅਤੇ ਤੰਬਾਕੂ ਕੰਪਨੀਆਂ ਨੇ ਇਸ ਨੂੰ "ਨਿੱਜੀ ਆਜ਼ਾਦੀ 'ਤੇ ਹਮਲਾ" ਦੱਸਦਿਆਂ ਇਸ ਦਾ ਵਿਰੋਧ ਵੀ ਕੀਤਾ ਹੈ। ਪਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਨਤਕ ਸਿਹਤ ਕਿਸੇ ਵੀ ਆਜ਼ਾਦੀ ਨਾਲੋਂ ਵੱਧ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ- 20,000 ਫਲਾਈਟਾਂ ਰੱਦ ! ਯਾਤਰੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਲੁਫਥਾਂਸਾ ਏਅਰਲਾਈਨ ਨੇ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
