ਭੁੱਖਾ ਹੋਣ ''ਤੇ ਵਿਅਕਤੀ ਚੰਗੇ ਫੈਸਲੇ ਨਹੀਂ ਲੈ ਸਕਦਾ : ਸੋਧ

09/18/2019 3:45:49 PM

ਸਕਾਟਲੈਂਡ— ਵਿਗਿਆਨੀਆਂ ਨੇ ਇਕ ਸੋਧ ਕੀਤੀ ਹੈ, ਜਿਸ 'ਚ ਪਤਾ ਲੱਗਾ ਹੈ ਕਿ ਜੇਕਰ ਕੋਈ ਵਿਅਕਤੀ ਭੁੱਖਾ ਹੈ ਤਾਂ ਉਹ ਸਹੀ ਫੈਸਲਾ ਲੈਣ 'ਚ ਅਸਮਰੱਥ ਹੋ ਜਾਂਦਾ ਹੈ। ਇੱਥੋਂ ਦੀ 'ਡੁੰਡੀ ਯੂਨੀਵਰਸਿਟੀ' 'ਚ ਹੋਈ ਸੋਧ ਤੋਂ ਪਤਾ ਲੱਗਾ ਹੈ ਕਿ ਵਰਕਪਲੇਸ 'ਤੇ ਇਨਸਾਨ ਦੀ ਭੁੱਖ ਉਸ ਦੇ ਫੈਸਲੇ ਲੈਣ ਦੀ ਸਮਰੱਥਾ ਨੂੰ ਬਦਲ ਸਕਦੀ ਹੈ। ਅਜਿਹੇ 'ਚ ਲੋਕ ਜੋ ਖਾਣਾ ਖਾ ਕੇ ਦਫਤਰ ਜਾਂਦੇ ਹਨ, ਉਹ ਵਧੀਆ ਫੈਸਲੇ ਲੈ ਸਕਦੇ ਹਨ। ਸੋਧ 'ਚ ਭੋਜਨ ਨੂੰ ਇਕ ਰਿਵਾਰਡ ਦੱਸਿਆ ਗਿਆ ਹੈ।
 

PunjabKesari

ਵਧੇਰੇ ਡਾਈਟਿੰਗ ਵੀ ਕਰਦੀ ਹੈ ਫੈਸਲੇ ਨੂੰ ਪ੍ਰਭਾਵਿਤ—
ਖੋਜ ਕਰਨ ਵਾਲੇ ਡਾਕਟਰ ਬੈਂਜਾਮਿਨ ਵਿਨਸੇਂਟ ਮੁਤਾਬਕ ਰਿਸਰਚ 'ਚ 50 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਤੋਂ ਖਾਣ-ਪੀਣ, ਪੈਸੇ ਅਤੇ ਰਿਵਾਰਡ ਨਾਲ ਜੁੜੇ ਸਵਾਲ ਪੁੱਛੇ ਗਏ । ਇਨ੍ਹਾਂ ਸਭ ਤੋਂ ਦੋ ਸਥਿਤੀਆਂ 'ਚ ਸਵਾਲ ਪੁੱਛੇ ਗਏ। ਪਹਿਲਾਂ ਜਦ ਉਹ ਭੁੱਖੇ ਸਨ ਤੇ ਦੂਜਾ ਜਦ ਉਹ ਖਾਣਾ ਖਾ ਕੇ ਢਿੱਡ ਭਰ ਚੁੱਕੇ ਸਨ। ਸੋਧ 'ਚ ਸਾਹਮਣੇ ਆਇਆ ਕਿ ਜੋ ਲੋਕ ਸਾਧਾਰਣ ਰੁਪ ਨਾਲ ਖਾਣਾ ਖਾ ਰਹੇ ਸਨ ਉਨ੍ਹਾਂ ਨੇ ਆਪਣੇ ਰਿਵਾਰਡ ਨੂੰ ਦੋਗੁਣਾ ਕਰਨ ਲਈ 35 ਦਿਨ ਤਕ ਇੰਤਜ਼ਾਰ ਕੀਤਾ। ਜਿਨ੍ਹਾਂ ਨੇ ਖਾਣਾ ਨਹੀਂ ਖਾਧਾ ਉਨ੍ਹਾਂ ਦਾ ਸਬਰ 3 ਦਿਨਾਂ 'ਚ ਹੀ ਟੁੱਟ ਗਿਆ। ਅਸਲ 'ਚ ਸੋਧ ਰਾਹੀਂ ਪਤਾ ਕੀਤਾ ਜਾਣਾ ਸੀ ਕਿ ਇਨਸਾਨ ਭੁੱਖਾ ਰਹਿੰਦਾ ਹੈ ਤਾਂ ਕਿਵੇਂ ਸੋਚਦਾ ਹੈ ਤੇ ਕੀ ਕਰਦਾ ਹੈ। ਨਤੀਜੇ 'ਚ ਪਤਾ ਲੱਗਾ ਕਿ ਭੁੱਖ ਇਨਸਾਨ ਦੀ ਪਹਿਲ ਨੂੰ ਬਦਲ ਦਿੰਦੀ ਹੈ, ਜਿਸ ਦਾ ਸਿੱਧਾ ਪ੍ਰਭਾਵ ਫੈਸਲੇ ਲੈਣ ਦੀ ਸਮਰੱਥਾ 'ਤੇ ਹੁੰਦਾ ਹੈ। ਇਹ ਰਿਸਰਚ ਬੱਚਿਆਂ 'ਤੇ ਵੀ ਲਾਗੂ ਹੁੰਦੀ ਹੈ।
ਅਕਸਰ ਬੱਚੇ ਸਕੂਲ ਜਾਂਦੇ ਸਮੇਂ ਨਾਸ਼ਤਾ ਨਹੀਂ ਕਰਦੇ ਤੇ ਕਈ ਕੈਲੋਰੀਜ਼ ਘੱਟ ਕਰਨ ਲਈ ਭੁੱਖੇ ਰਹਿੰਦੇ ਹਨ ਜੋ ਕਿ ਉਨ੍ਹਾਂ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ।


Related News