ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਲਾਹੌਰ ਦਾ ਬੁਰਾ ਹਾਲ
Wednesday, Nov 24, 2021 - 11:19 AM (IST)
ਲਾਹੌਰ (ਇੰਟ)- ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਪਾਕਿਸਤਾਨ ਦੇ ਲਾਹੌਰ ਵਿਚ ਅੱਜਕਲ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ। ਜ਼ਹਿਰੀਲੀ ਹਵਾ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਲਾਹੌਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਜਲਦੀ ਹੀ ਕੋਈ ਹੱਲ ਲੱਭੇ ਜਾਣ ਦੀ ਲੋੜ ਹੈ, ਨਹੀਂ ਤਾਂ ਕਈ ਲੋਕਾਂ ਦੀ ਜ਼ਿੰਦਗੀ ਖਤਰੇ ’ਚ ਪੈ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ : ਅਦਾਲਤ ਦੇ ਅੰਦਰ ਵਕੀਲਾਂ ਨੇ 'ਔਰਤ' ਦੀ ਕੀਤੀ ਕੁੱਟਮਾਰ
ਏਅਰ ਵਿਜ਼ੂਅਲ ਮਾਨੀਟਰਿੰਗ ਪਟੇਲ ਫਾਰਮ ਦਾ ਸੰਚਾਲਨ ਕਰਨ ਵਾਲੀ ਸਵਿਸ ਤਕਨਾਲੋਜੀ ਕੰਪਨੀ ਆਈ. ਕਿਊ. ਏਅਰ ਮੁਤਾਬਕ ਲਾਹੌਰ ’ਚ ਮੰਗਲਵਾਰ ਹਵਾ ਦੀ ਗੁਣਵੱਤਾ ਦੀ ਰੈਂਕਿੰਗ 348 ਸੀ ਜੋ 300 ਦੇ ਖਤਰਨਾਕ ਪੱਧਰ ਤੋਂ ਕਾਫੀ ਉੱਪਰ ਪਹੁੰਚ ਚੁੱਕੀ ਹੈ। ਲਾਹੌਰ ਨੂੰ ਇਸੇ ਕਾਰਨ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ। ਇਥੋਂ ਦੀ ਹਵਾ ਦੀ ਗੁਣਵੱਤਾ ਸਭ ਤੋਂ ਖਰਾਬ ਦਰਜ ਕੀਤੀ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਸਾੜੇ ਜਾਣ ਕਾਰਨ ਅਤੇ ਆਵਾਜਾਈ ਕਾਰਨ ਹੀ ਪ੍ਰਦੂਸ਼ਣ ਸਿਖਰਾਂ ’ਤੇ ਹੈ। ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।