ਸਾਇੰਸ ਦਾ ਕਮਾਲ! 2 ਕੁੱਖਾਂ ''ਚ ਪਲਿਆ ਬੱਚਾ, ਲੈਸਬੀਅਨ ਜੋੜੇ ਨੇ ਦਿੱਤਾ ਜਨਮ

Tuesday, Nov 21, 2023 - 01:43 PM (IST)

ਸਾਇੰਸ ਦਾ ਕਮਾਲ! 2 ਕੁੱਖਾਂ ''ਚ ਪਲਿਆ ਬੱਚਾ, ਲੈਸਬੀਅਨ ਜੋੜੇ ਨੇ ਦਿੱਤਾ ਜਨਮ

ਇੰਟਰਨੈਸ਼ਨਲ ਡੈਸਕ- ਬ੍ਰਿਟੇਨ 'ਚ ਇਕ ਲੈਸਬੀਅਨ ਜੋੜਾ ਮਾਤਾ-ਪਿਤਾ ਬਣ ਗਿਆ ਹੈ। ਦੋਵਾਂ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ। 30 ਸਾਲਾ ਐਸਟੇਫਾਨੀਆ ਅਤੇ 27 ਸਾਲਾ ਅਜ਼ਹਾਰਾ ਨੇ ਅਕਤੂਬਰ ਵਿੱਚ ਆਪਣੇ ਬੱਚੇ ਡੇਰੇਕ ਐਲੋਏ ਦਾ ਸੰਸਾਰ ਵਿੱਚ ਸਵਾਗਤ ਕੀਤਾ। ਖ਼ਾਸ ਗੱਲ ਇਹ ਹੈ ਕਿ ਇਹ ਪਹਿਲਾ ਯੂਰਪੀ ਬੱਚਾ ਹੈ, ਜਿਸ ਨੂੰ ਲੈਸਬੀਅਨ ਜੋੜੇ ਨੇ ਨਵੀਂ ਤਕਨੀਕ ਨਾਲ ਜਨਮ ਦਿੱਤਾ ਹੈ। ਮੈਟਰੋ ਦੀ ਰਿਪੋਰਟ ਮੁਤਾਬਕ ਡੇਰੇਕ ਨੂੰ ਜਨਮ ਦੇਣ ਵਾਲਾ ਆਂਡਾ ਇਸਟੇਫਾਨੀਆ ਦੀ ਕੁੱਖ 'ਚ ਫੁਟਿਆ ਪਰ ਅਜ਼ਹਾਰਾ ਨੇ ਉਸ ਨੂੰ 9 ਮਹੀਨਿਆਂ ਤੱਕ ਆਪਣੀ ਕੁੱਖ 'ਚ ਰੱਖਿਆ। ਇਹ ਪ੍ਰਕਿਰਿਆ ਮਾਰਚ ਵਿੱਚ ਸ਼ੁਰੂ ਹੋਈ ਸੀ।

PunjabKesari

Estefania ਅਤੇ Azhara ਨੇ ਗਰਭ ਧਾਰਨ ਕਰਨ ਲਈ ਇਨਵੋਸੈਲ (INVOcell) ਨਾਮਕ ਇੱਕ ਨਵੇਂ ਜਣਨ ਟ੍ਰੀਟਮੈਂਟ ਦੀ ਵਰਤੋਂ ਕੀਤੀ। ਇਸ ਦੌਰਾਨ ਅੰਗੂਠੇ ਦੇ ਆਕਾਰ ਦਾ ਇੱਕ ਛੋਟਾ ਕੈਪਸੂਲ ਯੋਨੀ ਦੇ ਅੰਦਰ ਰੱਖਿਆ ਜਾਂਦਾ ਹੈ, ਜਿਸ ਵਿੱਚ ਆਂਡੇ ਅਤੇ ਸ਼ੁਕਰਾਣੂ ਹੁੰਦੇ ਹਨ। ਇਹ ਵੀ ਕੁਦਰਤੀ ਗਰਭਧਾਰਨ ਕਰਨ ਵਾਂਗ ਹੈ। ਕੈਪਸੂਲ ਨੂੰ ਪੰਜ ਦਿਨਾਂ ਲਈ ਯੋਨੀ ਦੇ ਅੰਦਰ ਛੱਡ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਕੈਪਸੂਲ ਨੂੰ ਪੰਜ ਦਿਨਾਂ ਲਈ ਐਸਟੇਫਾਨੀਆ ਦੀ ਯੋਨੀ ਵਿੱਚ ਛੱਡ ਦਿੱਤਾ ਗਿਆ ਸੀ, ਜਦੋਂ ਕਿ ਬਾਕੀ ਪ੍ਰਕਿਰਿਆ ਅਜ਼ਹਾਰਾ ਦੀ ਬੱਚੇਦਾਨੀ ਵਿੱਚ ਹੋਈ। ਬੱਚੇਦਾਨੀ ਵਿੱਚ ਟਰਾਂਸਫਰ ਕਰਨ ਤੋਂ ਪਹਿਲਾਂ ਭਰੂਣ ਦੀ ਜਾਂਚ ਕੀਤੀ ਗਈ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ, ਸਰਕਾਰ ਤੋਂ ਕੀਤੀ ਇਹ ਮੰਗ

INVOcell ਰਾਹੀਂ ਪੈਦਾ ਹੋਇਆ ਪਹਿਲਾ ਯੂਰਪੀ ਬੱਚਾ

PunjabKesari

ਅਜ਼ਹਾਰਾ ਨੇ 9 ਮਹੀਨਿਆਂ ਤੱਕ ਭਰੂਣ ਨੂੰ ਆਪਣੀ ਕੁੱਖ ਵਿੱਚ ਰੱਖਿਆ। 30 ਅਕਤੂਬਰ ਨੂੰ ਉਸ ਨੇ ਸਿਹਤਮੰਦ ਲੜਕੇ ਨੂੰ ਜਨਮ ਦਿੱਤਾ। ਜੋੜੇ ਨੂੰ ਦਵਾਈਆਂ ਸਮੇਤ ਇਲਾਜ ਲਈ 5,489 ਅਮਰੀਕੀ ਡਾਲਰ ਦਾ ਭੁਗਤਾਨ ਕਰਨਾ ਪਿਆ। ਡੇਰੇਕ ਦੇ ਜਨਮ ਨੂੰ ਸੰਭਵ ਬਣਾਉਣ ਵਾਲੀ ਟੀਮ ਦੇ ਇੱਕ ਡਾਕਟਰ ਨੇ ਕਿਹਾ, "ਇਸ ਪ੍ਰਕਿਰਿਆ ਵਿੱਚ ਨਵਾਂ ਇਹ ਹੈ ਕਿ ਦੋਵੇਂ ਭਰੂਣ ਨੂੰ ਲੈ ਸਕਦੇ ਹਨ ਅਤੇ ਲੋੜ ਪੈਣ ਤੱਕ ਇੱਕ ਦੂਜੇ ਦੀ ਕੁੱਖ ਵਿੱਚ ਤਬਦੀਲ ਕਰ ਸਕਦੇ ਹਨ।" ਡੇਰੇਕ INVOcell ਰਾਹੀਂ ਪੈਦਾ ਹੋਇਆ ਪਹਿਲਾ ਯੂਰਪੀ ਬੱਚਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News