ਬਾਬਾ ਵੇਂਗਾ ਦੀ ਭਵਿੱਖਬਾਣੀ, ਇਸ ਵਜ੍ਹਾ ਕਾਰਨ 2022 ’ਚ ਭੁੱਖਮਰੀ ਦੀ ਲਪੇਟ ’ਚ ਆਵੇਗਾ ਭਾਰਤ

Tuesday, Dec 28, 2021 - 11:41 AM (IST)

ਇੰਟਰਨੈਸ਼ਨਲ ਡੈਸਕ: ਸਾਲ 2021 ਖ਼ਤਮ ਹੋਣ ਕੇ ਕੰਢੇ ’ਤੇ ਹੈ ਅਤੇ ਕੁੱਝ ਹੀ ਦਿਨਾਂ ਬਾਅਦ ਨਵਾਂ ਸਾਲ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਅਮਰੀਕਾ ਵਿਚ ਅਲਕਾਇਦਾ ਦੇ 9/11 ਹਮਲੇ ਤੋਂ ਲੈ ਕੇ ਸੁਨਾਮੀ ਤੱਕ ਦੀ ਸਹੀ ਭਵਿੱਖਬਾਣੀ ਕਰਨ ਵਾਲੀ ਬੁਲਗਾਰੀਆ ਦੀ ਬਾਬਾ ਵੇਂਗਾ ਨੇ ਚਿਤਾਵਨੀ ਦਿੱਤੀ ਸੀ ਕਿ ਸਾਲ 2022 ਵਿਚ ਕੋਰੋਨਾ ਤੋਂ ਵੀ ਖ਼ਤਰਨਾਕ ਵਾਇਰਸ ਆਏਗਾ। ਇਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਨਵੇਂ ਸਾਲ ਵਿਚ ਏਲੀਅਨ ਧਰਤੀ ’ਤੇ ਹਮਲਾ ਕਰ ਸਕਦੇ ਹਨ। ਟਿੱਡੀਆਂ ਦੇ ਹਮਲੇ ਨਾਲ ਭਾਰਤ ਵਿਚ ਭੁੱਖਮਰੀ ਆ ਸਕਦੀ ਹੈ।

ਇਹ ਵੀ ਪੜ੍ਹੋ : ਕੋਲੰਬੀਆ 'ਚ ਵਾਪਰਿਆ ਬੱਸ ਹਾਦਸਾ, 7 ਲੋਕਾਂ ਦੀ ਮੌਤ, 28 ਜ਼ਖ਼ਮੀ

ਬਾਬਾ ਵੇਂਗਾ ਦਾ ਅਸਲੀ ਨਾਮ ਵੇਂਗੇਲੀਆ ਗੁਸ਼ਤੇਰੋਵਾ ਹੈ ਅਤੇ ਉਨ੍ਹਾਂ ਦਾ 1996 ਵਿਚ ਦਿਹਾਂਤ ਹੋ ਗਿਆ ਸੀ। ਬਾਬਾ ਵੇਂਗਾ ਦਾ ਜਨਮ ਸਾਲ 1911 ਵਿਚ ਹੋਇਆ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਭਵਿੱਖ ਨੂੰ ਦੇਖਣ ਦਾ ਦੁਰਲਭ ਤੋਹਫ਼ਾ ਦਿੱਤਾ ਹੈ। ਸਿਰਫ਼ 12 ਸਾਲ ਦੀ ਉਮਰ ਵਿਚ ਇਕ ਭਿਆਨਕ ਤੂਫਾਨ ਵਿਚ ਬਾਬਾ ਵੇਂਗਾ ਦੇ ਅੱਖਾਂ ਦੇ ਰੋਸ਼ਨੀ ਚਲੀ ਗਈ ਸੀ। ਉਨ੍ਹਾਂ ਨੇ ਖੁਦ ਆਪਣੀ ਮੌਤ ਦੀ ਸਹੀ ਭਵਿੱਖਬਾਣੀ ਕੀਤੀ ਸੀ। ਬਾਬਾ ਵੇਂਗਾ ਨੇ ਸਾਲ 1996 ਵਿਚ ਮਰਨ ਸਮੇਂ ਸਾਲ 5079 ਤੱਕ ਲਈ ਆਪਣੀਆਂ ਭਵਿੱਖਬਾਣੀਆਂ ਕਰ ਦਿੱਤੀਆਂ ਸਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਬਾਬਾ ਵੇਂਗਾ ਦੀਆਂ 85 ਫ਼ੀਸਦੀ ਭਵਿੱਖਬਾਣੀਆਂ ਸੱਚ ਹੋ ਚੁੱਕੀਆਂ ਹਨ। ਬਾਬਾ ਵੇਂਗਾ ਦਾ ਮੰਨਣਾ ਹੈ ਕਿ ਸਾਲ 5079 ਵਿਚ ਦੁਨੀਆ ਦਾ ਅੰਤ ਹੋ ਜਾਏਗਾ।

ਇਹ ਵੀ ਪੜ੍ਹੋ : ਪਾਕਿਸਤਾਨ ਪਹੁੰਚਿਆ ਧਰਮ ਸੰਸਦ 'ਚ ਨਫ਼ਰਤ ਭਰੇ ਭਾਸ਼ਣ ਦਾ ਮਾਮਲਾ, ਭਾਰਤੀ ਡਿਪਲੋਮੈਟ ਨੂੰ ਕੀਤਾ ਤਲਬ

ਵੇਂਗਾ ਨੇ ਮਰਨ ਤੋਂ ਪਹਿਲਾਂ ਸੋਵੀਅਤ ਸੰਘ ਦੇ ਭੰਗ ਹੋਣ, 2001 ਵਿਚ ਵਰਲਡ ਟਰੇਡ ਸੈਂਟਰ ’ਤੇ ਹਮਲੇ, 2004 ਦੀ ਸੁਨਾਮੀ, ਅਫਰੀਕੀ-ਅਮਰੀਕੀ ਮੂਲ ਦੇ ਵਿਅਕਤੀ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ, ਬ੍ਰਿਟੇਨ ਦੀ ਰਾਜਕੁਮਾਰੀ ਡਾਇਨਾ ਦੀ ਮੌਤ ਅਤੇ 2010 ਦੇ ਅਰਬ ਸਪਰਿੰਗ ਵਰਗੀਆਂ ਕਈ ਸਹੀ ਭਵਿੱਖਬਾਣੀਆਂ ਕੀਤੀਆਂ ਸਨ। ਹੁਣ ਸਾਲ 2022 ਲਈ ਉਨ੍ਹਾਂ ਦੀ ਭਵਿੱਖਬਾਣੀ ਸਾਹਮਣੇ ਆ ਗਈ ਹੈ। ਬਾਬਾ ਵੇਂਗਾ ਦਾ ਦਾਅਵਾ ਹੈ ਕਿ ਸਾਲ 2022 ਵਿਚ ਗਲੋਬਲ ਵਾਰਮਿੰਗ ਵਧੇਗੀ ਅਤੇ ਇਸ ਦਾ ਸਭ ਤੋਂ ਵੱਧ ਅਸਰ ਭਾਰਤ ਵਿਚ ਦੇਖਣ ਨੂੰ ਮਿਲੇਗਾ। ਇੱੱਥੇ ਵੱਧ ਤੋਂ ਵੱਧ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਉਸ ਦਾ ਕਹਿਣਾ ਹੈ ਕਿ ਤਾਪਮਾਨ ਵਧਣ ਨਾਲ ਟਿੱਡੀਆਂ ਦੀ ਗਿਣਤੀ ਵਧੇਗੀ, ਜੋ ਫ਼ਸਲਾਂ ਨੂੰ ਤਬਾਹ ਕਰ ਦੇਵੇਗੀ। ਇਸ ਕਾਰਨ ਦੇਸ਼ ਵਿਚ ਅਕਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।

ਇਹ ਵੀ ਪੜ੍ਹੋ : ਮਹਾਮਾਰੀ ਕਾਰਨ ਵਧੀਆਂ ਪਰਿਵਾਰਕ ਪਰੇਸ਼ਾਨੀਆਂ ’ਤੇ ਬੋਲੇ ਪੋਪ ਫਰਾਂਸਿਸ, ਵਿਆਹੇ ਜੋੜਿਆਂ ਨੂੰ ਦਿੱਤੀ ਇਹ ਨਸੀਹਤ

ਬਾਬਾ ਵੇਂਗਾ ਮੁਤਾਬਕ ਸਾਲ 2022 ਵਿਚ ਵਿਸ਼ਵ ਭਰ ਅੰਦਰ ਪਾਣੀ ਦਾ ਸੰਕਟ ਪੈਦਾ ਹੋ ਜਾਵੇਗਾ। ਕਈ ਸ਼ਹਿਰਾਂ ਵਿਚ ਲੋਕਾਂ ਨੂੰ ਪੀਣ ਵਾਲੇ ਪਾਣੀ ਨੂੰ ਲੈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਦਰਿਆਵਾਂ ਦਾ ਪਾਣੀ ਦੂਸ਼ਿਤ ਹੋ ਜਾਵੇਗਾ ਅਤੇ ਝੀਲ-ਤਾਲਾਬ ਦਾ ਖੇਤਰ ਸੁੰਗੜ ਜਾਵੇਗਾ। ਉਨ੍ਹਾਂ ਦੀ ਭਵਿੱਖਬਾਣੀ ਮੁਤਾਬਕ ਪਾਣੀ ਦੀ ਕਮੀ ਕਾਰਨ ਦੂਜੀਆਂ ਥਾਵਾਂ ਵੱਲ ਪ੍ਰਵਾਸ ਵਧਣਾ ਸ਼ੁਰੂ ਹੋ ਜਾਵੇਗਾ। ਭਵਿੱਖਬਾਣੀਆਂ ਮੁਤਾਬਕ ਗਲੋਬਲ ਵਾਰਮਿੰਗ ਕਾਰਨ ਰੂਸ ਦੇ ਸਾਈਬੇਰੀਆ ਖੇਤਰ ਵਿਚ ਬਰਫ਼ ਪਿਘਲਣੀ ਸ਼ੁਰੂ ਹੋ ਜਾਵੇਗੀ ਅਤੇ ਦੁਨੀਆ ਨੂੰ ਇਕ ਘਾਤਕ ਵਾਇਰਸ ਦਾ ਸਾਹਮਣਾ ਕਰਨਾ ਪਵੇਗਾ। ਇਹ ਵਾਇਰਸ ਬਹੁਤ ਖ਼ਤਰਨਾਕ ਹੋਵੇਗਾ ਅਤੇ ਤੇਜ਼ੀ ਨਾਲ ਫੇਲੇਗਾ। ਉਨ੍ਹਾਂ ਮੁਤਾਬਕ ਦੁਨੀਆ ਦੇ ਸਾਰੇ ਪ੍ਰਬੰਧ ਇਸ ਵਾਇਰਸ ਦੀ ਲਾਗ ਨਾਲ ਨਜਿੱਠਣ ਲਈ ਨਾਕਾਫ਼ੀ ਸਾਬਾਤ ਹੋਣਗੇ। ਬਾਬਾ ਵੇਂਗਾ ਦੀ ਭਵਿੱਖਬਾਣੀ ਮੁਤਾਬਕ ਹਿੰਦ ਮਹਾਸਾਗਰ ਵਿਚ ਭੂਚਾਲ ਤੋਂ ਬਾਅਦ ਇਕ ਵੱਡੀ ਸੁਨਾਮੀ ਆਵੇਗੀ। ਇਹ ਸੁਨਾਮੀ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਡੋਨੇਸ਼ੀਆ ਅਤੇ ਭਾਰਤ ਸਮੇਤ ਕਈ ਦੇਸ਼ਾਂ ਦੇ ਤੱਟਵਰਤੀ ਖੇਤਰਾਂ ਨੂੰ ਆਪਣੀ ਲਪੇਟ ਵਿਚ ਲੈ ਲਵੇਗੀ। ਇਸ ਸੁਨਾਮੀ ਕਾਰਨ ਕਾਫ਼ੀ ਨੁਕਸਾਨ ਹੋਵੇਗਾ ਅਤੇ ਕਈ ਲੋਕ ਮਾਰੇ ਜਾਣਗੇ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News