ਆਸਟ੍ਰੇਲੀਆ: 98 ਕੰਗਾਰੂਆਂ ਦੀ ਮੌਤ ਦੇ ਮਾਮਲੇ ''ਚ ਵਿਅਕਤੀ ਗ੍ਰਿਫਤਾਰ
Monday, Dec 23, 2024 - 04:52 PM (IST)
ਸਿਡਨੀ (ਏਜੰਸੀ)- ਸਿਡਨੀ ਦੇ ਉੱਤਰ ਵਿੱਚ 98 ਕੰਗਾਰੂ ਮ੍ਰਿਤਕ ਪਾਏ ਜਾਣ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ 'ਤੇ ਜਾਨਵਰਾਂ ਨਾਲ ਬੇਰਹਿਮੀ ਦਾ ਦੋਸ਼ ਲਗਾਇਆ ਗਿਆ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਪੁਲਸ ਨੇ 8 ਅਕਤੂਬਰ ਨੂੰ ਪੂਰਬੀ ਤੱਟਵਰਤੀ ਰਾਜ ਨਿਊ ਸਾਊਥ ਵੇਲਜ਼ (NSW) ਵਿਚ ਸਿਡਨੀ ਤੋਂ ਲਗਭਗ 140 ਕਿਲੋਮੀਟਰ ਉੱਤਰ ਵਿਚ ਸਿੰਗਲਟਨ ਸ਼ਹਿਰ ਵਿਚ ਕੰਗਾਰੂ ਮਰੇ ਹੋਏ ਪਾਏ ਸਨ।
ਇਹ ਵੀ ਪੜ੍ਹੋ: ਟਰੇਨ 'ਚ ਸੁੱਤੀ ਔਰਤ ਨੂੰ ਪਹਿਲਾਂ ਲਾਈ ਅੱਗ, ਫਿਰ ਬੈਠ ਕੇ ਵੇਖਦਾ ਰਿਹਾ, ਘਟਨਾ ਨਾਲ ਦਹਿਲਿਆ ਅਮਰੀਕਾ
ਕੰਗਾਰੂ ਫੈਡਰਲ ਸਰਕਾਰ ਦੀ ਮਲਕੀਅਤ ਵਾਲੀ ਜ਼ਮੀਨ 'ਤੇ ਮਰੇ ਹੋਏ ਪਾਏ ਗਏ ਸਨ ਅਤੇ ਉਥੇ ਇੱਕ ਹਥਿਆਰ ਅਤੇ ਦੋ ਕਾਰਤੂਸ ਵੀ ਪਏ ਸਨ। ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ NSW ਪੁਲਸ ਨੇ ਕਿਹਾ ਕਿ ਜਾਂਚ ਤੋਂ ਬਾਅਦ ਇੱਕ 43 ਸਾਲਾ ਵਿਅਕਤੀ ਉੱਤੇ ਘਟਨਾ ਦੇ ਸਬੰਧ ਵਿੱਚ 6 ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਦੋਸ਼ੀ ਨੂੰ ਸ਼ੁੱਕਰਵਾਰ ਨੂੰ ਸਿੰਗਲਟਨ ਤੋਂ ਲਗਭਗ 70 ਕਿਲੋਮੀਟਰ ਪੂਰਬ ਵਿਚ ਵਿਲੀਅਮਸਟਾਊਨ ਵਿਚ ਇਕ ਜਾਇਦਾਦ 'ਤੇ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ। NSW ਪੁਲਸ ਨੇ ਕਿਹਾ ਕਿ ਇੱਕ ਸਰਚ ਵਾਰੰਟ 'ਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ 3 ਹਥਿਆਰ ਜ਼ਬਤ ਕੀਤੇ। ਖੇਤਰ ਦੀ ਇਕ ਹੋਰ ਜਾਇਦਾਦ ਤੋਂ ਵੀ ਕਈ ਹਥਿਆਰ ਜ਼ਬਤ ਕੀਤੇ ਗਏ।
ਇਹ ਵੀ ਪੜ੍ਹੋ: ਵੱਡੀ ਖਬਰ: ਕ੍ਰਿਸਮਸ ਚੈਰਿਟੀ ਸਮਾਗਮ ਦੌਰਾਨ ਮਚੀ ਭਾਜੜ, 32 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8