ਆਸਟ੍ਰੇਲੀਆ : ਜੰਗਲੀ ਅੱਗ ਦਾ ਧੂੰਆਂ ਪਹੁੰਚਿਆ ਬ੍ਰਾਜ਼ੀਲ,ਚਿਲੀ ਤੇ ਹੋਰ ਦੇਸ਼ਾ 'ਚ

Wednesday, Jan 08, 2020 - 10:37 AM (IST)

ਆਸਟ੍ਰੇਲੀਆ : ਜੰਗਲੀ ਅੱਗ ਦਾ ਧੂੰਆਂ ਪਹੁੰਚਿਆ ਬ੍ਰਾਜ਼ੀਲ,ਚਿਲੀ ਤੇ ਹੋਰ ਦੇਸ਼ਾ 'ਚ

ਸਿਡਨੀ (ਬਊਰੋ): ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਦੁਨੀਆ ਦੇ ਦੂਜੇ ਦੇਸ਼ ਵੀ ਹੌਲੀ-ਹੌਲੀ ਪ੍ਰਭਾਵਿਤ ਹੋ ਰਹੇ ਹਨ। ਸਮਾਚਾਰ ਏਜੰਸੀ ਏ.ਐੱਫ.ਪੀ. ਦੀ ਰਿਪੋਰਟ ਦੇ ਮੁਤਾਬਕ ਅੱਗ ਦਾ ਧੂੰਆਂ ਆਸਟ੍ਰੇਲੀਆ ਨੂੰ ਪਾਰ ਕਰ ਕੇ ਬ੍ਰਾਜ਼ੀਲ ਤੱਕ ਪਹੁੰਚ ਗਿਆ ਹੈ। ਇਹੀ ਨਹੀਂ ਦੱਖਣੀ ਅਮਰੀਕੀ ਦੇਸ਼ ਚਿਲੀ ਅਤੇ ਅਰਜਨਟੀਨਾ ਤੱਕ ਇਹ ਧੂੰਆਂ ਦੇਖਿਆ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਧੂੰਏ ਨੂੰ ਸੈਂਟਰਲ ਚਿਲੀ ਵਿਚ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਆਸਮਾਨ 'ਤੇ ਧੁੰਦ ਦਾ ਗੁਬਾਰ ਹੈ ਜਦਕਿ ਆਮ ਦਿਨਾਂ ਵਿਚ ਇੱਥੇ ਆਸਮਾਨ ਸਾਫ ਰਹਿੰਦਾ ਹੈ।

ਨੈਸ਼ਲਨ ਇੰਸਟੀਚਿਊਟ ਫੌਰ ਸਪੇਸ ਰਿਸਰਚ ਨੇ ਉਪਗ੍ਰਹਿ ਤੋਂ ਪ੍ਰਾਪਤ ਤਸਵੀਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਬ੍ਰਾਜ਼ੀਲ ਦੇ ਦੱਖਣੀ ਰਾਜ ਰਿਓ ਗ੍ਰਾਂਡੇ ਡੋ ਸੁਲ (Rio Grande do Sul) ਵਿਚ ਮੰਗਲਵਾਰ ਨੂੰ ਧੂੰਆਂ ਦੇਖਿਆ ਗਿਆ। ਚਿਲੀ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਆਸਟ੍ਰੇਲੀਆ ਦੀ ਜੰਗਲੀ ਅੱਗ ਦਾ ਧੂੰਆਂ 12 ਹਜ਼ਾਰ ਕਿਲੋਮੀਟਰ ਦੂਰ ਚੱਲ ਕੇ ਦੱਖਣੀ ਅਮਰੀਕੀ ਤੱਕ ਪਹੁੰਚ ਚੁੱਕਾ ਹੈ। ਧੂੰਏਂ ਦਾ ਇਹ ਗੁਬਾਰ ਆਸਮਾਨ ਵਿਚ 6 ਹਜ਼ਾਰ ਮੀਟਰ ਦੀ ਉਚਾਈ 'ਤੇ ਮੌਜੂਦ ਹੈ।


author

Vandana

Content Editor

Related News