ਆਸਟ੍ਰੇਲੀਆ : ਸਿਡਨੀ 'ਚ ਭਾਰੀ ਮੀਂਹ ਨਾਲ ਪਏ ਗੜੇ, ਚਿਤਾਵਨੀ ਜਾਰੀ
Friday, Feb 08, 2019 - 03:31 PM (IST)
ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿਚ ਭਾਰੀ ਤਬਾਹੀ ਮਚਾਉਣ ਮਗਰੋਂ ਹੁਣ ਸਿਡਨੀ ਸ਼ਹਿਰ ਵਿਚ ਭਿਆਨਕ ਤੂਫਾਨ ਨੇ ਦਸਤਕ ਦਿੱਤੀ ਹੈ। ਇਸ ਤੂਫਾਨ ਕਾਰਨ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਅਤੇ ਗੜੇ ਪੈ ਰਹੇ ਹਨ। ਮੌਸਮ ਵਿਗਿਆਨ ਬਿਊਰੋ ਨੇ ਮੈਟਰੋਪਾਲੀਟਨ ਖੇਤਰ, ਹੰਟਰ, ਇਲਵਾਰਾ, ਸੈਂਟਰਲ ਟੇਬਲਲੈਂਡਸ ਅਤੇ ਹੰਟਰ ਦੇ ਸੈਂਟਰਲ ਵੈਸਟ ਸਲੋਪਸ ਅਤੇ ਪਲੇਨਜ਼ ਫੌਰਕਾਸਟ ਜ਼ਿਲਿਆਂ ਦੇ ਕੁਝ ਹਿੱਸਿਆਂ ਵਿਚ ਭਿਆਨਕ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ।
#SydneyStorm James Ruse Drive 😨 pic.twitter.com/9uNvVMt38h
— Judy (@JudyJaz) February 8, 2019
ਜਾਣਕਾਰੀ ਮੁਤਾਬਕ ਇਸ ਸਮੇਂ ਪੱਛਮੀ ਉਪਨਗਰਾਂ ਵਿਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਪਹਾੜੀ ਇਲਾਕਿਆਂ ਦੇ ਉਪਨਗਰਾਂ ਵਿਚ ਗੜੇ ਪੈ ਰਹੇ ਹਨ। ਗਿਲਫੋਰਡ ਵਿਚ ਸਿਰਫ ਅੱਧੇ ਘੰਟੇ ਵਿਚ 47 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਜਦਕਿ ਪੈਰਾਮਾਟਾ, ਔਬਰਨ ਅਤੇ ਬਾਲਕਮ ਹਿੱਲਜ਼ ਵਿਚ ਅੱਧੇ ਘੰਟੇ ਤੱਕ ਇਕ ਮਿਲੀਮੀਟਰ ਮੀਂਹ ਪਿਆ। ਅਜਿਹੇ ਮੌਸਮ ਕਾਰਨ ਪੂਰੇ ਇਲਾਕੇ ਵਿਚ ਬਿਜਲੀ ਸਪਲਾਈ ਠੱਪ ਹੋ ਗਈ। ਐਮਰਜੈਂਸੀ ਕਰਮਚਾਰੀ 29,000 ਘਰਾਂ ਅਤੇ ਕਾਰੋਬਾਰਾਂ ਲਈ ਬਿਜਲੀ ਸਪਲਾਈ ਮੁੜ ਬਹਾਲ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।
