ਆਸਟ੍ਰੇਲੀਆ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ, ਕੀਤਾ ਇਹ ਐਲਾਨ

Saturday, Jul 05, 2025 - 06:51 PM (IST)

ਆਸਟ੍ਰੇਲੀਆ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ, ਕੀਤਾ ਇਹ ਐਲਾਨ

ਸਿਡਨੀ- ਆਸਟ੍ਰੇਲੀਆ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਆਸਟ੍ਰੇਲੀਆ ਸਰਕਾਰ ਨੇ ਵਿਦਿਆਰਥੀ ਵੀਜ਼ਾ ਫੀਸ ਵਧਾ ਦਿੱਤੀ ਹੈ। ਸਰਕਾਰ ਨੇ ਵਿਦਿਆਰਥੀ ਵੀਜ਼ਾ ਐਪਲੀਕੇਸ਼ਨ ਫੀਸ ਵਧਾ ਕੇ 2000 ਆਸਟ੍ਰੇਲੀਅਨ ਡਾਲਰ (ਲਗਭਗ 1.12 ਲੱਖ ਰੁਪਏ) ਕਰ ਦਿੱਤੀ ਹੈ। ਇੱਥੇ ਦੱਸ ਦਈਏ ਕਿ ਪਹਿਲਾਂ ਇਹ ਫੀਸ 1600 ਆਸਟ੍ਰੇਲੀਅਨ ਡਾਲਰ (ਲਗਭਗ 90 ਹਜ਼ਾਰ ਰੁਪਏ) ਸੀ। ਵਿਦਿਆਰਥੀ ਵੀਜ਼ਾ ਲਈ ਵਧੀ ਹੋਈ ਫੀਸ 1 ਜੁਲਾਈ, 2025 ਤੋਂ ਲਾਗੂ ਹੋ ਗਈ ਹੈ।

ਨਿਊਜ਼ ਏਜੰਸੀ ਦੀ ਇੱਕ ਰਿਪੋਰਟ ਅਨੁਸਾਰ ਆਉਣ ਵਾਲੀਆਂ ਸੰਘੀ ਚੋਣਾਂ ਤੋਂ ਪਹਿਲਾਂ ਲੇਬਰ ਪਾਰਟੀ ਨੇ ਇਹ ਐਲਾਨ ਕੀਤਾ ਹੈ। ਇਸ ਅਨੁਸਾਰ ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿਮ ਚੈਲਮਰਸ ਅਤੇ ਵਿੱਤ ਮੰਤਰੀ ਕੇਟੀ ਗੈਲਾਘਰ ਦਾ ਕਹਿਣਾ ਹੈ ਕਿ ਵਧੀ ਹੋਈ ਵਿਦਿਆਰਥੀ ਵੀਜ਼ਾ ਫੀਸ ਕਾਰਨ ਸਰਕਾਰ ਅਗਲੇ ਚਾਰ ਸਾਲਾਂ ਵਿੱਚ 760 ਮਿਲੀਅਨ ਡਾਲਰ (ਲਗਭਗ 4100 ਕਰੋੜ ਰੁਪਏ) ਕਮਾਉਣ ਜਾ ਰਹੀ ਹੈ। ਇਸ ਤਰ੍ਹਾਂ ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਸਰਕਾਰ ਦੀ ਕਮਾਈ ਦਾ ਵਿੱਤੀ ਬੋਝ ਚੁੱਕਣਾ ਪਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਚਾਵਾਂ ਨਾਲ ਆਸਟ੍ਰੇਲੀਆ ਭੇਜੇ ਪੁੱਤ ਨਾਲ ਵਾਪਰਿਆ ਭਾਣਾ

ਗ੍ਰਹਿ ਵਿਭਾਗ ਦੇ ਬੁਲਾਰੇ ਨੇ ਦੱਸਿਆ, "ਸਰਕਾਰ ਦੀ ਚੋਣ ਵਚਨਬੱਧਤਾ ਅਨੁਸਾਰ 1 ਜੁਲਾਈ 2025 ਤੋਂ ਵਿਦਿਆਰਥੀ ਵੀਜ਼ਾ ਅਰਜ਼ੀਆਂ ਲਈ ਵੀਜ਼ਾ ਅਰਜ਼ੀ ਫੀਸ (VAC) 1,600 ਤੋਂ ਵਧਾ ਕੇ 2,000 ਡਾਲਰ ਕਰ ਦਿੱਤੀ ਜਾਵੇਗੀ।" ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਪੂਰੇ ਸਿਸਟਮ ਵਿੱਚ ਸਮਾਨਤਾ, ਗੁਣਵੱਤਾ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ, "ਅੰਤਰਰਾਸ਼ਟਰੀ ਸਿੱਖਿਆ ਖੇਤਰ ਆਸਟ੍ਰੇਲੀਆ ਲਈ ਮਹੱਤਵਪੂਰਨ ਹੈ। ਆਸਟ੍ਰੇਲੀਆਈ ਸਰਕਾਰ ਅੰਤਰਰਾਸ਼ਟਰੀ ਸਿੱਖਿਆ ਖੇਤਰ ਨੂੰ ਇੱਕ ਟਿਕਾਊ ਪੱਧਰ 'ਤੇ ਪ੍ਰਬੰਧਿਤ ਕਰਨ ਦੇ ਨਾਲ-ਨਾਲ ਇਸਦੀ ਸਮਾਨਤਾ, ਗੁਣਵੱਤਾ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।" ਪ੍ਰਸ਼ਾਂਤ ਮਹਾਸਾਗਰ ਅਤੇ ਤਿਮੋਰ-ਲੇਸਟੇ ਵਿੱਚ ਸਥਿਤ ਟਾਪੂ ਦੇਸ਼ਾਂ ਦੇ ਬਿਨੈਕਾਰਾਂ ਲਈ ਵੀਜ਼ਾ ਫੀਸਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚੋਂ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਵਿਦਿਆਰਥੀ ਵੀਜ਼ਾ ਫੀਸ ਹੈ। ਅਮਰੀਕਾ ਵਿੱਚ ਵਿਦਿਆਰਥੀ ਵੀਜ਼ਾ ਫੀਸ ਲਗਭਗ 185 ਡਾਲਰ ਹੈ, ਜਦੋਂ ਕਿ ਕੈਨੇਡਾ ਵਿੱਚ ਇਹੀ ਫੀਸ ਲਗਭਗ 150 ਕੈਨੇਡੀਅਨ ਡਾਲਰ ਹੈ। ਸਰਕਾਰ ਨੇ ਪਹਿਲਾਂ ਹੀ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰ ਦਿੱਤੀ ਹੈ। ਇਸ ਦੌਰਾਨ ਆਸਟ੍ਰੇਲੀਆ ਨੇ ਫਰਵਰੀ 2025 ਵਿੱਚ ਹੀ ਲਗਭਗ 200,000 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕੀਤਾ, ਜੋ ਕਿ ਪਿਛਲੇ ਸਾਲ ਨਾਲੋਂ 12.1% ਵੱਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News