ਆਸਟ੍ਰੇਲੀਆ ''ਚ ਜੰਗਲ ''ਚ ਲੱਗੀ ਅੱਗ ਨੇ ਵਰ੍ਹਾਇਆ ਕਹਿਰ ! 1 ਦੀ ਮੌਤ ; ਸਟੇਟ ਆਫ਼ ਡਿਜ਼ਾਸਟਰ ਦਾ ਐਲਾਨ
Saturday, Jan 10, 2026 - 11:13 AM (IST)
ਇੰਟਰਨੈਸ਼ਨਲ ਡੈਸਕ- ਦੱਖਣ-ਪੂਰਬੀ ਆਸਟ੍ਰੇਲੀਆਈ ਸੂਬੇ ਵਿਕਟੋਰੀਆ ਵਿੱਚ ਜੰਗਲੀ ਅੱਗ ਨੇ ਕਹਿਰ ਢਾਹਿਆ ਹੈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇਸ ਹਾਦਸੇ ਮਗਰੋਂ ਸੂਬੇ 'ਚ 'ਸਟੇਟ ਆਫ਼ ਡਿਜ਼ਾਸਟਰ' ਦਾ ਐਲਾਨ ਕਰ ਦਿੱਤਾ ਗਿਆ ਹੈ।। ਪ੍ਰੀਮੀਅਰ ਜੈਸਿੰਟਾ ਐਲਨ ਅਨੁਸਾਰ, ਮ੍ਰਿਤਕ ਵਿਅਕਤੀ ਦੀ ਉਮਰ 60 ਦੇ ਕਰੀਬ ਸੀ, ਜਿਸ ਦੀ ਲਾਸ਼ ਮੈਲਬੌਰਨ ਤੋਂ 110 ਕਿਲੋਮੀਟਰ ਦੂਰ ਹਾਰਕੋਰਟ ਕਸਬੇ ਨੇੜੇ ਇੱਕ ਕਾਰ ਵਿੱਚੋਂ ਮਿਲੀ।
ਇਸ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਤਿੰਨ ਫਾਇਰ ਫਾਈਟਰ ਵੀ ਜ਼ਖਮੀ ਹੋਏ ਹਨ। ਹੁਣ ਤੱਕ ਸੂਬੇ ਭਰ ਵਿੱਚ ਘੱਟੋ-ਘੱਟ 120 ਇਮਾਰਤਾਂ ਤਬਾਹ ਹੋ ਚੁੱਕੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਜਾਨਵਰਾਂ ਦਾ ਜਾਨੀ ਨੁਕਸਾਨ ਹੋਇਆ ਹੈ। ਸ਼ੁੱਕਰਵਾਰ ਨੂੰ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਸੀ ਤਾਂ ਪੂਰੇ ਸੂਬੇ ਵਿੱਚ 200 ਤੋਂ ਵੱਧ ਥਾਵਾਂ 'ਤੇ ਅੱਗ ਲੱਗੀ ਹੋਈ ਸੀ। ਅਧਿਕਾਰੀਆਂ ਅਨੁਸਾਰ ਹੁਣ ਤੱਕ 3,00,000 ਹੈਕਟੇਅਰ ਤੋਂ ਵੱਧ ਜ਼ਮੀਨ ਅੱਗ ਕਾਰਨ ਪੱਧਰੀ ਹੋ ਚੁੱਕੀ ਹੈ ਅਤੇ 38,000 ਘਰਾਂ ਤੇ ਕਾਰੋਬਾਰਾਂ ਦੀ ਬਿਜਲੀ ਸਪਲਾਈ ਬੰਦ ਹੈ।
ਇਹ ਵੀ ਪੜ੍ਹੋ- ''ਭਾਰਤ ਹੱਥੋਂ ਸਾਰੀਆਂ ਜੰਗਾਂ 'ਚ ਸਾਨੂੰ ਮਿਲੀ ਹਾਰ..!'', ਪਾਕਿ ਰੱਖਿਆ ਮੰਤਰੀ ਦੇ ਕਬੂਲਨਾਮੇ ਦੀ ਵੀਡੀਓ ਵਾਇਰਲ
ਮੌਜੂਦਾਂ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਨੇ 19 ਖੇਤਰਾਂ ਵਿੱਚ ਆਫ਼ਤ ਦੀ ਸਥਿਤੀ ਲਾਗੂ ਕੀਤੀ ਹੈ। ਇਹ ਐਲਾਨ ਅਧਿਕਾਰੀਆਂ ਨੂੰ ਨਿੱਜੀ ਜਾਇਦਾਦ 'ਤੇ ਕਬਜ਼ਾ ਕਰਨ, ਲੋਕਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਅਤੇ ਖ਼ਤਰੇ ਵਾਲੀਆਂ ਥਾਵਾਂ ਤੋਂ ਲੋਕਾਂ ਨੂੰ ਜ਼ਬਰਦਸਤੀ ਬਾਹਰ ਕੱਢਣ ਦੇ ਵਿਸ਼ੇਸ਼ ਅਧਿਕਾਰ ਦਿੰਦੀ ਹੈ।
ਸ਼ਨੀਵਾਰ ਸਵੇਰ ਤੱਕ ਹਾਲੇ ਵੀ 10 ਥਾਵਾਂ 'ਤੇ ਅੱਗ ਲਗਾਤਾਰ ਬਲ ਰਹੀ ਸੀ ਅਤੇ 20 ਹੋਰ ਥਾਵਾਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ। ਹਾਲਾਂਕਿ ਤਾਪਮਾਨ ਵਿੱਚ ਗਿਰਾਵਟ ਆਈ ਹੈ, ਪਰ ਤੇਜ਼ ਹਵਾਵਾਂ ਕਾਰਨ ਅੱਗ ਦੇ ਤੇਜ਼ੀ ਨਾਲ ਫੈਲਣ ਦਾ ਡਰ ਬਣਿਆ ਹੋਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
