ਕੋਵਿਡ 19 ਦਾ ਖੌਫ, ਆਸਟ੍ਰੇਲੀਆ 'ਚ ਐਮਰਜੈਂਸੀ ਦਾ ਐਲਾਨ
Wednesday, Mar 18, 2020 - 01:03 PM (IST)
ਸਿਡਨੀ (ਬਿਊਰੋ): ਕੋਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਦੇ ਬਾਅਦ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੁੱਧਵਾਰ ਨੂੰ ਦੇਸ਼ ਵਿਚ ਮਨੁੱਖੀ ਜੈਵ ਸੁਰੱਖਿਆ ਐਮਰਜੈਂਸੀ ਐਲਾਨੀ ਅਤੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਸਾਰੀਆਂ ਵਿਦੇਸ਼ੀ ਯਾਤਰਾਵਾਂ ਛੱਡ ਦੇਣੀਆਂ ਚਾਹੀਦੀਆਂ ਹਨ। ਉਹਨਾਂ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਇਹ ਜਾਨਲੇਵਾ ਵਾਇਰਸ ਘੱਟੋ-ਘੱਟ 6 ਮਹੀਨੇ ਤੱਕ ਰਹਿ ਸਕਦਾ ਹੈ, ਜਿਸ ਕਾਰਨ ਕੋਰੋਨਾ ਇਕ ਵੱਡਾ ਸੰਕਟ ਬਣ ਕੇ ਉੱਭਰ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਬਣਾਇਆ ਕੋਵਿਡ-19 ਦਾ ਟੀਕਾ, ਇਨਸਾਨਾਂ 'ਤੇ ਪਰੀਖਣ ਸ਼ੁਰੂ
ਐਮਰਜੈਂਸੀ ਦਾ ਰਸਮੀ ਐਲਾਨ ਹੋਣ ਦੇ ਬਾਅਦ ਸਰਕਾਰ ਨੂੰ ਸ਼ਹਿਰਾਂ ਜਾਂ ਖੇਤਰਾਂ ਨੂੰ ਬੰਦ ਕਰਨ, ਕਰਫਿਊ ਲਗਾਉਣ ਅਤੇ ਲੋਕਾਂ ਨੂੰ ਵੱਖਰੇ ਕਰਨ ਦਾ ਆਦੇਸ਼ ਦੇਣ ਮਤਲਬ ਕੁਆਰੰਟੀਨ ਦੀ ਸ਼ਕਤੀ ਮਿਲ ਗਈ ਹੈ। ਇਹ ਸਾਰੇ ਕਦਮ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲੋੜੀਂਦੇ ਮੰਨੇ ਜਾ ਰਹੇ ਹਨ। ਐਲਾਨ ਮੁਤਾਬਕ,''ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਚੌਥੇ ਪੱਧਰ 'ਤੇ ਪਹੁੰਚਣ ਦੇ ਬਾਅਦ ਉੱਥੋਂ ਦੇ ਨਾਗਰਿਕਾਂ ਨੂੰ ਯਾਤਰਾ ਨਾ ਕਰਨ ਦੀ ਅਧਿਕਾਰਤ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ 100 ਤੋਂ ਵੱਧ ਲੋਕਾਂ ਦੀ ਕਿਸੇ ਵੀ ਗੈਰ ਜ਼ਰੂਰੀ ਸਮਾਰੋਹ 'ਤੇ ਪਾਬੰਦੀ ਵੀ ਸ਼ਾਮਲ ਹੈ।''
ਪੜ੍ਹੋ ਇਹ ਅਹਿਮ ਖਬਰ- ਜਾਣੋ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਡਾਕਟਰ ਕਿੰਨੀ ਵਾਰ ਧੋਂਦੇ ਹਨ ਹੱਥ (ਵੀਡੀਓ)