ਕੋਰੋਨਾ ਕਹਿਰ : ਮੈਲਬੌਰਨ ਸ਼ਹਿਰ ''ਚ ਕਰਫਿਊ, ਵਿਕਟੋਰੀਆ ''ਚ 429 ਨਵੇਂ ਮਾਮਲੇ

08/03/2020 6:00:54 PM

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਸੋਮਵਾਰ ਨੂੰ ਕੋਵਿਡ-19 ਦੇ 429 ਨਵੇਂ ਮਾਮਲੇ ਸਾਹਮਣੇ ਆਏ। ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਿਚ ਵਾਧੇ ਨੂੰ ਦੇਖਦੇ ਹੋਏ ਸੂਬੇ ਵਿਚ ਇਕ ਦਿਨ ਪਹਿਲਾਂ ਹੀ 'ਆਫਤ ਦੀ ਸਥਿਤੀ' ਘੋਸ਼ਿਤ ਕੀਤੀ ਗਈ ਸੀ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਸੂਬੇ ਦੀ ਰਾਜਧਾਨੀ ਮੈਲਬੌਰਨ ਵਿਚ ਐਤਵਾਰ ਨੂੰ 6 ਹਫਤਿਆਂ ਦੇ ਲਈ ਸਖਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ, ਜਿਹਨਾਂ ਵਿਚ ਰਾਤ ਵੇਲੇ ਦਾ ਕਰਫਿਊ ਵੀ ਸ਼ਾਮਲ ਹੈ। 

ਪੜ੍ਹੋ ਇਹ ਅਹਿਮ ਖਬਰ- ਕਈ ਸਾਲਾਂ ਤੋਂ ਹੱਥ 'ਤੇ ਨਿੱਜੀ ਅੰਗ ਉਗਾ ਰਿਹਾ ਸੀ ਸਖ਼ਸ਼, ਕੋਰੋਨਾ ਨੇ ਪਾਈ ਅੜਚਣ ਪਰ ਮਿਲੀ ਸਫ਼ਲਤਾ

ਵਿਕਟੋਰੀਆਈ ਪ੍ਰੀਮੀਅਰ ਡੈਨੀਅਲ ਐਂਡਰੀਊਜ਼ ਨੇ ਇਕ ਦੀ ਦਿਨ ਵਿਚ ਕੋਰੋਨਾਵਾਇਰਸ ਦੇ 671 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਐਤਵਾਰ ਨੂੰ 'ਆਫਤ ਦੀ ਸਥਿਤੀ' ਦੀ ਘੋਸ਼ਣਾ ਕੀਤੀ। ਸੋਮਵਾਰ ਨੂੰ ਰਾਜ ਵਿਚ 429 ਨਵੇਂ ਮਾਮਲੇ ਦਰਜ ਕੀਤੇ ਗਏ। ਨਿਊ ਸਾਊਥ ਵੇਲਜ਼ ਵਿਚ 13 ਅਤੇ ਦੱਖਣੀ ਆਸਟ੍ਰੇਲੀਆ ਵਿਚ ਦੋ ਮਾਮਲੇ ਸਾਹਮਣੇ ਆਏ। ਇਸ ਬੀਮਾਰੀ ਦੇ ਕਾਰਨ ਆਸਟ੍ਰੇਲੀਆ ਵਿਚ 221 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿਚੋ 136 ਮੌਤਾਂ ਵਿਕਟੋਰੀਆ ਵਿਚ ਹੋਈਆਂ ਹਨ। ਰਾਜ ਵਿਚ ਹਾਲੇ 7,100 ਤੋਂ ਵਧੇਰੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹਨਾਂ ਵਿਚੋਂ 38 ਦੀ ਹਾਲਤ ਗੰਭੀਰ ਹੈ। ਨਵੀਆਂ ਪਾਬੰਦੀਆਂ ਦੇ ਤਹਿਤ ਵਿਕਟੋਰੀਆ ਪੁਲਸ ਨੂੰ ਵਿਆਪਕ ਅਧਿਕਾਰ ਦਿੱਤੇ ਗਏ ਹਨ, ਜਿਸ ਦੇ ਤਹਿਤ ਅਧਿਕਾਰੀ ਸੰਸਦ ਦੇ ਕਾਨੂੰਨਾਂ ਨੂੰ ਮੁਅੱਤਲ ਕਰ ਸਕਦੇ ਹਨ ਅਤੇ ਜਾਇਦਾਦ ਨੂੰ ਆਪਣੇ ਕਬਜ਼ੇ ਵਿਚ ਲੈ ਸਕਦੇ ਹਨ।


Vandana

Content Editor

Related News