ਆਸਟ੍ਰੇਲੀਆ : ਸਿਡਨੀ ''ਚ ਇਕ ਹੋਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪਈਆਂ ਭਾਜੜਾਂ

Thursday, Oct 29, 2020 - 06:22 PM (IST)

ਆਸਟ੍ਰੇਲੀਆ : ਸਿਡਨੀ ''ਚ ਇਕ ਹੋਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪਈਆਂ ਭਾਜੜਾਂ

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਖੇ ਸਿਡਨੀ ਸ਼ਹਿਰ ਦੇ ਇਕ ਹੋਰ ਸਕੂਲ ਨੂੰ “ਕਾੱਪੀਕੈਟ” ਬੰਬ ਦੀ ਧਮਕੀ ਤੋਂ ਬਾਅਦ ਖਾਲੀ ਕਰ ਦਿੱਤਾ ਗਿਆ ਹੈ, ਜਿਸ ਨੇ ਐੱਨ.ਐੱਸ.ਡਬਲਯੂ. ਵਿਚ ਲਗਾਤਾਰ ਤੀਜੇ ਦਿਨ ਐਚ.ਐਸ.ਸੀ. ਦੀ ਪ੍ਰੀਖਿਆ ਵਿਚ ਵਿਘਨ ਪਾਇਆ। ਨੌਰਥ ਸਿਡਨੀ ਬੁਆਏਜ਼ ਨੂੰ ਅੱਜ ਸਵੇਰੇ ਇੱਕ ਧਮਕੀ ਭਰਿਆ ਫੋਨ ਕਾਲ ਆਇਆ, ਜਿਸ ਦੇ ਬਾਅਦ ਸਕੂਲ ਨੇ ਆਪਣੀ ਪ੍ਰੀਖਿਆ ਦੇ ਵਿਚਕਾਰ 13 ਵਿਦਿਆਰਥੀਆਂ ਨੂੰ ਰੋਕਿਆ। ਸੈਂਕੜੇ ਵਿਦਿਆਰਥੀਆਂ ਨੂੰ ਸਕੂਲ ਦਾ ਮੈਦਾਨ ਛੱਡਣ ਲਈ ਮਜਬੂਰ ਹੋਣਾ ਪਿਆ।

ਪੜ੍ਹੋ ਇਹ ਅਹਿਮ ਖਬਰ- ਪਾਕਿ ਸਾਂਸਦ ਦਾ ਦਾਅਵਾ, ਭਾਰਤ ਦੇ ਹਮਲੇ ਦੇ ਡਰ ਨਾਲ ਹੋਈ ਅਭਿਨੰਦਨ ਦੀ ਰਿਹਾਈ (ਵੀਡੀਓ)

ਇਹ ਫੋਨ ਕਾਲ ਮੰਗਲਵਾਰ ਨੂੰ 20 ਤੋਂ ਵੱਧ ਸਿਡਨੀ ਹਾਈ ਸਕੂਲਾਂ ਅਤੇ ਤਕਰੀਬਨ 10 ਖੇਤਰੀ ਹਾਈ ਸਕੂਲਾਂ ਨੂੰ ਧਮਕੇ ਭਰੇ ਈਮੇਲ ਭੇਜਣ ਤੋਂ ਬਾਅਦ ਆਇਆ। ਐਨ.ਐਸ.ਡਬਲਯੂ. ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਕਿਹਾ ਕਿ ਅੱਜ ਸਵੇਰੇ ਮੰਗਲਵਾਰ ਅਤੇ ਬੁੱਧਵਾਰ ਨੂੰ ਸਕੂਲਾਂ ਨੂੰ ਭੇਜੀਆਂ ਗਈਆਂ ਧਮਕੀਆਂ ਪੂਰਬੀ ਯੂਰਪ ਤੋਂ ਆਈਆਂ। ਬੇਰੇਜਿਕਲੀਅਨ ਨੇ ਅੱਜ ਕਿਹਾ,“ਪੁਲਸ ਕਮਿਸ਼ਨਰ ਉਨ੍ਹਾਂ ਧਮਕੀਆਂ ਦੇ ਸੰਬੰਧ ਵਿਚ ਆਸਟ੍ਰੇਲੀਆਈ ਸੰਘੀ ਪੁਲਸ ਅਤੇ ਸੰਘੀ ਅਥਾਰਟੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।'' ਅਧਿਕਾਰੀਆਂ ਨੇ ਕਿਹਾ ਕਿ ਉੱਤਰੀ ਸਿਡਨੀ ਦੀ ਇਹ ਘਟਨਾ ਫੋਨ 'ਤੇ ਕੀਤੀ ਗਈ ਸੀ ਅਤੇ ਲੱਗਦਾ ਹੈ ਕਿ ਇਹ ਆਸਟ੍ਰੇਲੀਆ ਦੇ ਕਿਸੇ ਵਿਅਕਤੀ ਦੀ ਨਕਲ ਕਰਨ ਵਾਂਗ ਜਾਪਦਾ ਹੈ।


author

Vandana

Content Editor

Related News