ਨਿਊ ਸਾਊਥ ਵੇਲਜ਼ ''ਚ ਘਟਿਆ ਕੋਵਿਡ-19 ਦਾ ਕਹਿਰ, ਕੋਈ ਨਵਾਂ ਮਾਮਲਾ ਨਹੀਂ
Wednesday, Jun 10, 2020 - 06:04 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਜਾਰੀ ਕੋਵਿਡ-19 ਦੇ ਕਹਿਰ ਦੇ ਵਿਚ ਇਕ ਰਾਹਤ ਭਰੀ ਖਬਰ ਹੈ। ਤਾਜ਼ਾ ਜਾਣਕਾਰੀ ਮੁਤਾਬਕ ਨਿਊ ਸਾਊਥ ਵੇਲਜ ਸੂਬੇ ਵਿਚ ਵਾਇਰਸ ਦੇ ਫੈਲਣ ਤੋਂ ਬਾਅਦ ਬੀਤੇ 2 ਹਫਤਿਆਂ ਤੋਂ ਭਾਈਚਾਰੇ ਦੇ ਅੰਦਰ ਕੋਰੋਨਾਵਾਇਰਸ ਦਾ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਉਂਝ ਰਾਜ ਵਿਚ ਪਿਛਲੇ 24 ਘੰਟਿਆਂ ਵਿਚ 3 ਨਵੇਂ ਮਾਮਲੇ ਆਏ ਹਨ ਜੋ ਸਾਰੇ ਹੋਟਲ ਕੁਆਰੰਟੀਨ ਤੋਂ ਪਰਤੇ ਯਾਤਰੀਆਂ ਨਾਲ ਸਬੰਧਤ ਹਨ। ਨਿਊ ਸਾਊਥ ਵੇਲਜ਼ ਵਿਚ ਕੋਵਿਡ-19 ਪੀੜਤ ਕੋਈ ਵੀ ਮਰੀਜ਼ ਆਈ.ਸੀ.ਯੂ. ਵਿਚ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਗੱਡੀ ਹੇਠਾਂ ਆਉਣ ਕਾਰਨ 19 ਮਹੀਨਿਆਂ ਦੇ ਬੱਚੇ ਦੀ ਦਰਦਨਾਕ ਮੌਤ
ਨਿਊ ਸਾਊਥ ਵੇਲਜ਼ ਦੇ ਖੇਡ ਮੰਤਰੀ ਜਿਓਫ ਲੀ ਨੇ ਅੱਜ ਸਵੇਰੇ 2 ਜੀਬੀ ਦੇ ਬੇਨ ਫੋਰਡਮ ਦੇ ਸਾਹਮਣੇ ਖੁਲਾਸਾ ਕੀਤਾ ਕਿ ਸਾਰੀਆਂ ਭਾਈਚਾਰਕ ਖੇਡਾਂ, ਹਰ ਉਮਰ ਵਰਗ ਦੇ ਲਈ 1 ਜੁਲਾਈ ਨੂੰ ਮੁੜ ਸ਼ੁਰੂ ਹੋ ਜਾਣਗੀਆਂ। ਲੀ ਨੇ ਕਿਹਾ,''ਪਾਬੰਦੀਆਂ ਹਟਾ ਲਏ ਜਾਣ ਦੇ ਬਾਅਦ ਦਿਸ਼ਾ-ਨਿਰਦੇਸ਼ਾਂ ਕਲੱਬਾਂ ਦੀ ਇਕ ਸੂਚੀ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਇਸ ਸਬੰਧੀ ਜਾਣਕਾਰੀ ਨਿਊ ਸਾਊਥ ਵੇਲਜ਼ ਦੀ ਸਰਕਾਰੀ ਵੈਬਸਾਈਟ 'ਤੇ ਉਪਲਬਧ ਕਰਵਾਈ ਜਾਵੇਗੀ।''
ਲੀ ਨੇ ਇਹ ਵੀ ਖੁਲਾਸਾ ਕੀਤਾ ਕਿ ਐੱਨ.ਆਰ.ਐੱਲ. ਨੂੰ ਕੱਲ ਤੋਂ ਪ੍ਰਤੀ ਕਾਰਪੋਰੇਟ ਖੇਤਰ ਵਿਚ 50 ਲੋਕਾਂ ਨੂੰ ਰੱਖਣ ਦੀ ਇਜਾਜ਼ਤ ਹੋਵੇਗੀ।ਵਰਲਡ ਓ ਮੀਟਰ ਦੇ ਅੰਕੜਿਆਂ ਮੁਤਾਬਕ ਆਸਟ੍ਰੇਲੀਆ ਵਿਚ 7,274 ਲੋਕ ਕੋਰੋਨਾਵਾਇਰਸ ਨਾਲ ਪੀੜਤ ਹਨ ਜਦਕਿ 102 ਲੋਕਾਂ ਦੀ ਮੌਤ ਹੋ ਚੁੱਕੀ ਹੈ।