ਚੀਨ ਵਿਰੁੱਧ ਆਸਟ੍ਰੇਲੀਆ ਦਾ ਕਦਮ, ਸਮੁੰਦਰ ''ਚ ਵਧਾਏਗਾ ਫੌਜ ਦੀ ਤਾਇਨਾਤੀ

07/01/2020 6:26:13 PM

ਕੈਨਬਰਾ (ਬਿਊਰੋ): ਆਸਟ੍ਰੇਲੀਆ ਅਤੇ ਚੀਨ ਵਿਚਾਲੇ ਜਾਰੀ ਵਿਵਾਦ ਹੁਣ ਹੋਰ ਵੱਧਦਾ ਜਾ ਰਿਹਾ ਹੈ। ਚੀਨੀ ਸਰਕਾਰ ਵੱਲੋਂ ਲਗਾਤਾਰ ਕੀਤੀ ਜਾ ਰਹੀ ਆਰਥਿਕ ਘੇਰਾਬੰਦੀ ਅਤੇ ਸਾਈਬਰ ਹਮਲਿਆਂ ਤੋਂ ਪਰੇਸ਼ਾਨ ਆਸਟ੍ਰੇਲੀਆ ਨੇ ਇੰਡੋ-ਪੈਸੀਫਿਕ ਖੇਤਰ ਵਿਚ ਆਪਣੀ ਫੌਜ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਫੌਜ ਲਈ ਨਵੇਂ ਹਥਿਆਰਾਂ ਦੀ ਖਰੀਦ ਦਾ ਵੀ ਐਲ਼ਾਨ ਕੀਤਾ ਹੈ। ਇਸ ਦੇ ਇਲਾਵਾ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਆਸਟ੍ਰੇਲੀਆ ਕਈ ਮਹੱਤਵਪੂਰਨ ਖੇਤਰਾਂ ਵਿਚ ਆਪਣੀ ਫੌਜ ਦੀ ਤਾਇਨਾਤੀ ਵਧਾਏਗਾ।

ਪੀ.ਐੱਮ ਮੌਰੀਸਨ ਨੇ ਬੁੱਧਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਆਪਣੇ ਸੁਪਰ ਹਾਰਨੇਟ ਫਾਈਟਰ ਜੈੱਟ ਦੇ ਬੇੜੇ ਨੂੰ ਮਜ਼ਬੂਤ ਕਰਨ ਲਈ ਲੰਬੀ ਦੂਰੀ ਦੀਆਂ ਐਂਟੀ ਸ਼ਿਪ ਮਿਜ਼ਾਈਲਾਂ ਦੀ ਖਰੀਦ ਸਮੇਤ ਦੇਸ਼ ਦੀ ਰੱਖਿਆ ਰਣਨੀਤੀ ਵਿਚ ਤਬਦੀਲੀ ਕਰੇਗਾ। ਆਸਟ੍ਰੇਲੀਆ ਨੇ ਅਜਿਹਾ ਕਦਮ ਦੋਸਤ ਦੋਸ਼ਾਂ, ਸਾਥੀਆਂ ਅਤੇ ਮੁੱਖ ਭੂਮੀ ਦੀ ਰੱਖਿਆ ਲਈ ਚੁੱਕਿਆ ਹੈ। ਨਵੇਂ ਐਲਾਨ ਦੇ ਮੁਤਾਬਕ ਆਸਟ੍ਰੇਲੀਆ ਇਸ ਜ਼ਮੀਨ ਤੋਂ ਲਾਂਚ ਕੀਤੀ ਜਾ ਸਕਣ ਵਾਲੀ ਲੌਂਗਰੇਂਜ ਸਰਫੇਸ ਟੂ ਸਰਫੇਸ ਮਿਜ਼ਾਈਲ ਅਤੇ ਸਰਫੇਸ ਟੂ ਏਅਰ ਮਿਜ਼ਾਈਲ ਦੀ ਖਰੀਦ ਦੇ ਬਾਰੇ ਵਿਚ ਵੀ ਵਿਚਾਰ ਕਰ ਰਿਹਾ ਹੈ। ਇਸ ਦੇ ਇਲਾਵਾ ਹਾਈਪਰਸੋਨਿਕ ਮਿਜ਼ਾਈਲਾਂ ਦੀ ਖਰੀਦ ਨੂੰ ਸਬੰਧੀ ਵੀ ਅਮਰੀਕਾ ਨਾਲ ਗੱਲ ਕਰਨ ਦੀ ਤਿਆਰੀ ਵਿਚ ਹੈ। 

ਪੜ੍ਹੋ ਇਹ ਅਹਿਮ ਖਬਰ- ਜਿਵੇਂ-ਜਿਵੇਂ ਕੋਰੋਨਾ ਵਧੇਗਾ, ਚੀਨ 'ਤੇ ਮੇਰਾ ਗੁੱਸਾ ਹੋਰ ਵੱਧਦਾ ਜਾਵੇਗਾ : ਟਰੰਪ 

ਇੱਥੇ ਦੱਸ ਦਈਏ ਕਿ ਏਸ਼ੀਆਂ ਪ੍ਰਸਾਂਤ ਖੇਤਰ ਵਿਚ ਆਸਟ੍ਰੇਲੀਆ ਦਾ ਸਭ ਤੋਂ ਮਦਦਗਾਰ ਅਮਰੀਕਾ ਹੈ। ਆਸਟ੍ਰੇਲੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ ਦੇ ਦਿਨਾਂ ਵਿਚ ਚੀਨ ਅਤੇ ਉੱਤਰੀ ਕੋਰੀਆ ਨੇ ਲੌਂਗ ਰੇਂਜ ਦੀਆਂ ਕਈ ਮਿਜ਼ਾਈਲਾਂ ਦਾ ਪਰੀਖਣ ਕੀਤਾ ਹੈ। ਜਿਹਨਾਂ ਵਿਚ ਕਈ ਤਾਂ 5500 ਕਿਲੋਮੀਟਰ ਤੱਕ ਨਿਸ਼ਾਨਾ ਲਗਾਉਣ ਵਿਚ ਸਮਰੱਥ ਹਨ। ਜਿਸ ਦੇ ਬਾਅਦ ਤੋਂ ਰੱਖਿਆਤਮਕ ਰਣਨੀਤੀ ਦੇ ਤਹਿਤ ਆਸਟ੍ਰੇਲੀਆ ਨੂੰ ਇਹ ਖਰੀਦ ਕਰਨ ਦੀ ਲੋੜ ਪਈ  ਹੈ। ਕੋਰੋਨਾਵਾਇਰਸ ਨੂੰ ਲੈਕੇ ਆਸਟ੍ਰੇਲੀਆ ਦੇ ਸਵਾਲਾਂ ਤੋਂ ਨਾਰਾਜ਼ ਚੀਨ ਨੇ ਆਰਥਿਕ ਰੂਪ ਨਾਲ ਸ਼ਿੰਕਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਵਿਚ ਚੀਨੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਆਸਟ੍ਰੇਲੀਆ ਨਾ ਜਾਣ ਦੀ ਸਲਾਹ ਜਾਰੀ ਕੀਤੀ ਸੀ। ਇੰਨਾ ਹੀ ਨਹੀਂ ਚੀਨ ਨੇ ਆਸਟ੍ਰੇਲੀਆ ਤੋਂ ਆਯਾਤ ਹੋਣ ਵਾਲੇ ਕਈ ਸਮਾਨਾਂ 'ਤੇ ਵੀ ਪਾਬੰਦੀ ਲਗਾਈ ਹੈ।


Vandana

Content Editor

Related News