ਆਸਟ੍ਰੇਲੀਆ: ਮੈਲਬੌਰਨ 'ਚ ਪੁਲਸ ਮੁਲਾਜ਼ਮਾਂ 'ਤੇ ਗੋਲੀਆਂ ਚਲਾਉਣ ਵਾਲਾ ਵਿਅਕਤੀ ਗ੍ਰਿਫਤਾਰ
Wednesday, Nov 13, 2024 - 04:53 PM (IST)
ਸਿਡਨੀ (ਏਜੰਸੀ)- ਆਸਟਰੇਲੀਆ ਦੇ ਵਿਕਟੋਰੀਆ ਰਾਜ ਦੇ ਮੈਲਬੌਰਨ ਵਿੱਚ ਪੁਲਸ ਮੁਲਜ਼ਮਾਂ ਉੱਤੇ ਕਥਿਤ ਤੌਰ 'ਤੇ ਗੋਲੀਆਂ ਚਲਾਉਣ ਵਾਲੇ ਇੱਕ ਵਿਅਕਤੀ ਨੂੰ ਸਥਾਨਕ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਵਿਕਟੋਰੀਆ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੰਗਲਵਾਰ ਦੁਪਹਿਰ ਨੂੰ ਕਈ ਘੰਟਿਆਂ ਤੱਕ ਚੱਲੀ ਘੇਰਾਬੰਦੀ ਤੋਂ ਬਾਅਦ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਕਾਸ਼ ਪਟੇਲ ਨਹੀਂ ਡੋਨਾਲਡ ਟਰੰਪ ਨੇ ਇਸ ਵਿਅਕਤੀ ਨੂੰ CIA ਡਾਇਰੈਕਟਰ ਕੀਤਾ ਨਿਯੁਕਤ
ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਲਸ ਇੱਕ ਵਾਹਨ ਦੀ ਨਿਗਰਾਨੀ ਕਰ ਰਹੀ ਸੀ, ਜਿਸ ਬਾਰੇ ਮੰਨਿਆ ਗਿਆ ਹੈ ਕਿ ਇਹ ਮੰਗਲਵਾਰ ਦੁਪਹਿਰ ਨੂੰ ਚੋਰੀ ਹੋਇਆ ਸੀ। ਇਸ ਦੌਰਾਨ ਹਥਿਆਰਬੰਦ ਪੁਰਸ਼ ਡਰਾਈਵਰ ਕਾਰ ਤੋਂ ਬਾਹਰ ਨਿਕਲਿਆ ਅਤੇ ਮੈਲਬੌਰਨ ਤੋਂ ਲਗਭਗ 35 ਕਿਲੋਮੀਟਰ ਪੱਛਮ ਵਿੱਚ, ਵੇਇਰ ਵਿਊਜ਼ ਵਿੱਚ ਇੱਕ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਸ ਨੇ ਮੁਲਾਜ਼ਮਾਂ 'ਤੇ ਗੋਲੀਆਂ ਚਲਾ ਦਿੱਤੀਆਂ। ਅਪਰਾਧੀ ਨੂੰ ਇਹ ਪਤਾ ਨਹੀਂ ਸੀ ਕਿ ਇੱਕ ਵਿਅਕਤੀ ਅਤੇ ਬੱਚਾ ਘਰ ਦੇ ਅੰਦਰ ਸਨ।
ਇਹ ਵੀ ਪੜ੍ਹੋ: ਦੋ ਹਫਤਿਆਂ 'ਚ 5 ਲੱਖ ਬਜ਼ੁਰਗਾਂ ਨੇ ਆਯੁਸ਼ਮਾਨ ਕਾਰਡ ਲਈ ਦਿੱਤੀ ਅਰਜ਼ੀ, ਇੰਝ ਕਰੋ ਅਪਲਾਈ
ਪੁਲਸ ਅਤੇ ਅਪਰਾਧੀ ਵਿਚਕਾਰ ਗੱਲਬਾਤ ਤੋਂ ਬਾਅਦ, ਵਿਅਕਤੀ ਅਤੇ ਬੱਚਾ ਬਿਨਾਂ ਕਿਸੇ ਸਰੀਰਕ ਸੱਟ ਦੇ ਉਸ ਘਰ ਵਿਚੋਂ ਬਾਹਰ ਨਿਕਲਣ ਵਿਚ ਕਾਮਯਾਬ ਰਹੇ। ਪੁਲਸ ਨੇ ਕਿਹਾ, "ਵਿਅਕਤੀ ਨੇ ਇੱਕ ਵਾਰ ਫਿਰ ਪੁਲਸ 'ਤੇ ਗੋਲੀਬਾਰੀ ਕੀਤੀ, ਜਿਸ 'ਤੇ ਪੁਲਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਅਤੇ ਗ੍ਰਿਫਤਾਰੀ ਵਿਚ ਮਦਦ ਲਈ ਪੁਲਸ ਕੁੱਤੇ ਨੂੰ ਤਾਇਨਾਤ ਕੀਤਾ ਗਿਆ।" ਗ੍ਰਿਫਤਾਰੀ ਦੌਰਾਨ ਵਿਅਕਤੀ ਨੂੰ ਕੁੱਤੇ ਦੇ ਵੱਢਣ ਨਾਲ ਸੱਟ ਲੱਗ ਗਈ ਅਤੇ ਉਸ ਨੂੰ ਇਲਾਜ ਲਈ ਪੁਲਸ ਪਹਿਰੇ ਹੇਠ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਵਿਚ ਕੋਈ ਪੁਲਸ ਮੁਲਾਜ਼ਮ ਜ਼ਖ਼ਮੀ ਨਹੀਂ ਹੋਇਆ। ਫਿਲਹਾਲ ਘਟਨਾ ਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਕਾਰਨ ਤਲਾਕ ਤੱਕ ਪਹੁੰਚੀ ਗੱਲ, ਜਾਣੋ ਕੀ ਹੈ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8