ਕੋਰੋਨਾ ਦਾ ਕਹਿਰ, ਰੱਖਿਆ ਮੰਤਰੀ ਸਣੇ ਆਸਟ੍ਰੇਲੀਆਈ ਸਿਆਸਤਦਾਨ ਕੈਨਬਰਾ ''ਚ ਹੋਏ ਕੁਆਰੰਟੀਨ

02/01/2021 5:55:27 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਕਈ ਖੇਤਰਾਂ ਵਿਚ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਹੁਣ ਰੱਖਿਆ ਮੰਤਰੀ ਲਿੰਡਾ ਰੇਨੋਲਡਜ਼ ਸਣੇ ਕਈ ਆਸਟ੍ਰੇਲੀਆਈ ਸਿਆਸਤਦਾਨਾਂ ਨੂੰ ਕੈਨਬਰਾ ਵਿਖੇ ਪਰਥ ਸ਼ਹਿਰ ਵਿਚ ਲਗਾਈ ਗਈ ਤਾਲਾਬੰਦੀ ਦੇ ਬਾਅਦ ਇਕਾਂਤਵਾਸ ਦੀ ਪ੍ਰਕਿਰਿਆ ਵਿਚੋਂ ਲੰਘਣ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਹੋਟਲ ਦੇ ਕੁਆਰੰਟੀਨ ਵਰਕਰ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ।

ਪੜ੍ਹੋ ਇਹ ਅਹਿਮ ਖਬਰ-  ਬ੍ਰਿਟੇਨ ਦੀ ਮੁਸਲਿਮ ਕੌਂਸਲ ਵੱਲੋਂ ਪਹਿਲੀ ਬੀਬੀ ਨੇਤਾ ਦੀ ਚੋਣ, ਗਲਾਸਗੋ ਨੂੰ ਮਿਲਿਆ ਮਾਣ 

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਸਿਆਸਤਦਾਨ ਜਿਹਨਾਂ ਨੇ ਪੱਛਮੀ ਆਸਟ੍ਰੇਲੀਆ (ਡਬਲਯੂ.ਏ.) ਤੋਂ ਉਡਾਣ ਭਰੀ ਸੀ, ਅਤੇ ਉਹ ਰਾਜਧਾਨੀ ਪਰਥ ਪਹੁੰਚੇ ਹਨ, ਮੰਗਲਵਾਰ ਨੂੰ ਸੰਸਦ ਦੇ ਮੁੜ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਐਤਵਾਰ ਸ਼ਾਮ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਨੂੰ ਘੱਟੋ ਘੱਟ ਸ਼ੁੱਕਰਵਾਰ ਤੱਕ ਇਕਾਂਤਵਾਸ ਵਿਚ ਰਹਿਣ ਦੀ ਲੋੜ ਹੈ।ਇਹ ਸੂਚਨਾ ਉਦੋਂ ਜਾਰੀ ਕੀਤੀ ਗਈ ਜਦੋਂ ਡਬਲਯੂ.ਏ. ਦੇ ਪ੍ਰੀਮੀਅਰ ਮਾਰਕ ਮੈਕਗਵਾਨ ਨੇ ਐਲਾਨ ਕੀਤਾ ਕਿ ਪੱਛਮੀ ਆਸਟ੍ਰੇਲੀਆ ਵਿਚ ਤੇਜ਼ੀ ਨਾਲ ਵਿਕਸਿਤ ਹੋਣ ਵਾਲੀ ਸਥਿਤੀ ਕਾਰਨ ਸਭ ਤੋਂ ਵਧੀਆ ਸਿਹਤ ਸਲਾਹ ਦੇ ਅਧਾਰ ’ਤੇ ਪਰਥ ਮੈਟਰੋਪੋਲੀਟਨ ਖੇਤਰ, ਪੀਲ ਅਤੇ ਦੱਖਣੀ ਪੱਛਮੀ ਖੇਤਰ ਐਤਵਾਰ ਸ਼ਾਮ ਤੋਂ ਪੰਜ ਦਿਨਾਂ ਦੀ ਤਾਲਾਬੰਦੀ ਵਿਚ ਦਾਖਲ ਹੋਣਗੇ। 

ਪੜ੍ਹੋ ਇਹ ਅਹਿਮ ਖਬਰ- ਐਡੀਲੇਡ ਦੇ ਸ਼ਹਿਰ “ਮੁਰੇ ਬ੍ਰਿਜ” 'ਚ ਕਿਸਾਨੀ ਅੰਦੋਲਨ ਦੇ ਹੱਕ 'ਚ ਵੱਡੇ ਸਮਾਗਮ

ਕੈਨਬਰਾ ਪਹੁੰਚੇ ਡਬਲਯੂ.ਏ. ਤੋਂ ਮੰਤਰੀ ਰੇਨੋਲਡਸ ਨੂੰ ਵੀ ਨਵੀਂਆਂ ਸਥਿਤੀਆਂ ਬਾਰੇ ਦੱਸਿਆ ਗਿਆ ਸੀ।ਏ.ਸੀ.ਟੀ. ਹੈਲਥ ਸਲਾਹ ਦਿੰਦੀ ਹੈ ਕਿ ਸਾਰੇ ਯਾਤਰੀਆਂ ਨੂੰ ਮਾਸਕ ਵਿਚ ਸਿੱਧੇ ਆਪਣੀ ਰਿਹਾਇਸ਼ 'ਤੇ ਜਾਣਾ ਚਾਹੀਦਾ ਹੈ। ਡਬਲਯੂ.ਏ. ਦੀ ਵੈਬਸਾਈਟ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਡਬਲਯੂ.ਏ. ਦੇ ਅਧਿਕਾਰੀਆਂ ਦੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਯਾਤਰੀਆਂ ਨੂੰ ਦੱਸਿਆ ਗਿਆ ਕਿ ਐਕਟ ਸਿਹਤ ਸਿੱਧੇ ਮੁਸਾਫਰਾਂ ਦੇ ਸੰਪਰਕ ਵਿਚ ਰਹੇਗੀ, ਇਸ ਲਈ ਲੋੜ ਪੈਣ 'ਤੇ ਵਾਧੂ ਸਲਾਹ ਲਈ ਜਾ ਸਕਦੀ ਹੈ।ਇਨਫੈਕਸ਼ਨ ਨੇ 2021 ਦੀ ਪਹਿਲੀ ਸੰਸਦੀ ਬੈਠਕਾਂ ਨੂੰ ਅੱਗੇ ਪਾ ਦਿੱਤਾ ਹੈ।ਰੇਨੋਲਡਜ਼ ਨੇ ਸੋਮਵਾਰ ਦੀ ਸ਼ੁਰੂਆਤ ਵਿਚ ਕੈਨਬਰਾ ਪਹੁੰਚਣ 'ਤੇ ਪੱਤਰਕਾਰਾਂ ਨੂੰ ਕਿਹਾ,"ਅਸੀਂ ਉਹ ਸਭ ਕੁਝ ਕਰਾਂਗੇ ਜੋ ਸਾਨੂੰ ਕਰਨ ਦੀ ਸਲਾਹ ਦਿੱਤੀ ਗਈ ਹੈ।" ਇੱਥੇ ਦੱਸ ਦਈਏ ਕਿ ਸੋਮਵਾਰ ਤੱਕ, ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦੇ ਕੁੱਲ 28,811 ਕੇਸ ਦਰਜ ਹੋਏ ਹਨ ਅਤੇ 909 ਮੌਤਾਂ ਹੋਈਆਂ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।


Vandana

Content Editor

Related News