ਕੁਈਨਜਲੈਂਡ ''ਚ ਕਾਊਂਸਲ ਚੋਣਾਂ 28 ਮਾਰਚ ਨੂੰ

03/25/2020 6:05:05 PM

ਬ੍ਰਿਸਬੇਨ (ਸਤਵਿੰਦਰ ਟੀਨੂੰ) : ਆਸਟ੍ਰੇਲੀਆ ਦੇ ਸੂਬੇ ਕੁਈਨਜਲੈਂਡ ਸੂਬੇ ਵਿੱਚ ਕਾਊਂਸਲ ਚੋਣਾਂ 28 ਮਾਰਚ ਨੂੰ ਹੋ ਰਹੀਆਂ ਹਨ। ਕਹਿਣ ਨੂੰ ਤਾਂ ਚੋਣਾਂ ਆਖਰੀ ਪੜਾਅ 'ਤੇ ਪਹੁੰਚ ਚੁੱਕੀਆਂ ਹਨ ਪਰ ਕੋਰੋਨਾਵਾਇਰਸ ਦਾ ਅਸਰ ਚੋਣਾਂ 'ਤੇ ਵੀ ਪੈ ਰਿਹਾ ਹੈ। ਭਾਵੇਂ ਕਿ ਚੋਣਾਂ ਨਿਰਧਾਰਤ ਤੌਰ 'ਤੇ 28 ਮਾਰਚ ਨੂੰ ਹੋ ਰਹੀਆਂ ਹਨ ਪਰ ਕੋਰੋਨਾਵਾਇਰਸ ਦੇ ਡਰ ਕਾਰਨ ਲੋਕ ਆਪ ਮੁਹਾਰੇ ਪਹਿਲਾਂ ਹੀ ਅਰਲੀ ਵੋਟਿੰਗ ਸਟੇਸ਼ਨਾਂ 'ਤੇ ਵੋਟਾਂ ਪਾ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਲਾਪਤਾ, ਪੁਲਿਸ ਵਲੋਂ ਭਾਲ ਜਾਰੀ

ਪੋਲਿੰਗ ਬੂਥਾਂ 'ਤੇ ਵੀ ਲੋਕਾਂ ਨੇ ਕੋਰੋਨਾਵਾਇਰਸ ਕਾਰਨ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ 1.5 ਮੀਟਰ ਦਾ ਸ਼ੋਸ਼ਿਲ ਵਕਫਾ ਬਣਾਈ ਰੱਖਿਆ। ਵੱਡੀ ਗਿਣਤੀ ਵਿੱਚ ਲੋਕਾਂ ਨੇ ਡਾਕ ਵੋਟਾਂ ਜਾਂ ਆਨ ਲਾਈਨ ਵੋਟਾਂ ਨੂੰ ਚੁਣਿਆ ਹੈ। ਲੌਰਡ ਮੇਅਰ ਦੇ ਇਸ ਵਾਰ ਕੁੱਲ 9 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ। ਚੋਣਾਂ ਵਿੱਚ ਮੁੱਖ ਮੁਕਾਬਲਾ ਲਿਬਰਲ ਨੈਸ਼ਨਲ ਪਾਰਟੀ ਦੇ ਉਮੀਦਵਾਰ ਸ਼੍ਰੀ ਐਡਰੀਅਨ ਸਕਰਿੰਨਰ ਅਤੇ ਆਸਟ੍ਰੇਲੀਅਨ ਲੇਬਰ ਪਾਰਟੀ ਦੇ ਉਮੀਦਵਾਰ ਸ਼੍ਰੀ ਪੈਟ ਕੌਂਡਰਨ ਵਿਚਾਲੇ ਹੈ। ਇਹਨਾਂ ਤੋਂ ਇਲਾਵਾ ਗਰੀਨ ਪਾਰਟੀ ਦੇ ਉਮੀਦਵਾਰ ਮਿਸ ਕੈਥ ਐਂਨਗਸ, ਫਰੈਂਕ ਜਾਰਡਨ,ਕਾਰਗ ਮੇਈ ਕੈਲੀ, ਜੌਹਨ ਡੌਵੀਸਨ, ਜੈਰੇਡ ਵਰਥ, ਜੈਫ ਹੌਜੂਜ਼ ਅਤੇ ਬੈੱਡ ਗੌਰਿੰਜ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਬ੍ਰਿਸਬੇਨ ਵਿੱਚ ਕੁੱਲ 28 ਵਾਰਡ ਹਨ। ਬ੍ਰਿਸਬੇਨ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਇਪਸ ਤੋਂ  7 ਉਮੀਦਵਾਰ, ਲੋਗਨ ਤੋਂ 8 ਉਮੀਦਵਾਰ, ਮੌਰੀਟਨ ਵੇਅ ਵਿਖੇ 12 ਡਵੀਜਨਜ਼ ਹਨ।


Vandana

Content Editor

Related News