ਕੈਨੇਡਾ ’ਚ ਇਕ ਸਿੱਖ ਵਿਅਕਤੀ ’ਤੇ ਹਮਲਾ, ਲੱਥੀ ਦਸਤਾਰ, ਸਾਹਮਣੇ ਆਇਆ ਮੇਅਰ ਦਾ ਬਿਆਨ

Tuesday, Jan 24, 2023 - 10:12 AM (IST)

ਕੈਨੇਡਾ ’ਚ ਇਕ ਸਿੱਖ ਵਿਅਕਤੀ ’ਤੇ ਹਮਲਾ, ਲੱਥੀ ਦਸਤਾਰ, ਸਾਹਮਣੇ ਆਇਆ ਮੇਅਰ ਦਾ ਬਿਆਨ

ਟੋਰਾਂਟੋ (ਆਈ.ਏ.ਐੱਨ.ਐੱਸ.)- ਕੈਨੇਡਾ ਦੇ ਸਬਵੇਅ ਸਟੇਸ਼ਨ ’ਤੇ ਇਕ ਅਣਪਛਾਤੇ ਵਿਅਕਤੀ ਨੇ ਕਥਿਤ ਤੌਰ ’ਤੇ ਇਕ ਸਿੱਖ ਵਿਅਕਤੀ ਦੇ ਸਿਰ ’ਤੇ ਵਾਰ ਕੀਤਾ, ਜਿਸ ਨਾਲ ਉਸਦੀ ਦਸਤਾਰ ਹੇਠਾਂ ਡਿੱਗ ਪਈ। ਪੁਲਸ ਅਧਿਕਾਰੀਆਂ ਨੂੰ ਪਿਛਲੇ ਹਫ਼ਤੇ ਹੋਈ ਇਸ ਘਟਨਾ ਤੋਂ ਬਾਅਦ ਬਲੋਰ-ਯਾਂਗ ਟੋਰੰਟੋ ਟ੍ਰਾਂਜਿਟ ਕਮਿਸ਼ਨ (ਟੀਟੀਸੀ) ਸਬਵੇਅ ਸਟੇਸ਼ਨ ’ਤੇ ਹਮਲੇ ਦੀ ਜਾਣਕਾਰੀ ਮਿਲੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਲਾਪਤਾ ਹੋਈ 25 ਸਾਲ ਦੀ ਭਾਰਤੀ ਔਰਤ, ਪੁਲਸ ਨੇ ਜਾਰੀ ਕੀਤੀ ਤਸਵੀਰ

ਟੋਰਾਂਟੋ ਪੁਲਸ ਨੇ ਬਿਆਨ ਵਿਚ ਕਿਹਾ ਕਿ ਸ਼ੱਕੀ ਨੇ ਟੀ. ਟੀ. ਸੀ. ਸਟੇਸ਼ਨ ਤੋਂ ਜਾਣ ਤੋਂ ਪਹਿਲਾਂ ਪੀੜਤ ’ਤੇ ਕਥਿਤ ਤੌਰ ’ਤੇ ਅਪਮਾਨਜਨਕ ਟਿਪੱਣੀਆਂ ਕੀਤੀਆਂ। ਪੀੜਤ ਦੇ ਸਿਰ ’ਤੇ ਮਾਮੂਲੀ ਸੱਟਾਂ ਲੱਗੀਆਂ ਸਨ। ਹਮਲਾਵਰ ਨੇ ਨੀਲੀ ਟੋਪੀ ਅਤੇ ਕਾਲੀ ਜੈਕੇਟ ਪਹਿਨੀ ਹੋਈ ਸੀ ਅਤੇ ਉਸਦੇ ਕੋਲ ਇਕ ਕਾਲਾ ਬੈਗ ਸੀ। ਟੋਰਾਂਟੋ ਦੇ ਮੇਅਰ ਜਾਨ ਟੋਰੀ ਨੇ ਕਿਹਾ ਕਿ ਨਫਰਤ ਦੀ ਸਾਡੇ ਸ਼ਹਿਰ ਵਿਚ ਥਾਂ ਨਹੀਂ ਹੈ। ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਭੇਦਭਾਵ ਅਤੇ ਹਿੰਸਾ ਦੇ ਖ਼ਿਲਾਫ਼ ਇਕੱਠੇ ਖੜ੍ਹੇ ਹੋਈਏ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News