ਈਰਾਨ ਤੇ ਰੂਸ ਵਿਚਾਲੇ ਹੋਇਆ ਪ੍ਰਮਾਣੂ ਸਮਝੌਤਾ ! ਪੱਛਮੀ ਦੇਸ਼ਾਂ ਨੂੰ ਸਤਾਉਣ ਲੱਗਾ ਤੀਜੇ ਵਿਸ਼ਵ ਯੁੱਧ ਦਾ ਡਰ
Monday, Sep 16, 2024 - 05:18 AM (IST)
ਇੰਟਰਨੈਸ਼ਨਲ ਡੈਸਕ- ਪੱਛਮੀ ਮੀਡੀਆ ਦਾ ਦਾਅਵਾ ਹੈ ਕਿ ਰੂਸ ਅਤੇ ਈਰਾਨ ਵਿਚਾਲੇ ਪ੍ਰਮਾਣੂ ਸਮਝੌਤਾ ਹੋ ਗਿਆ ਹੈ। ਰੂਸ ਨੇ ਈਰਾਨ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਦੇ ਬਦਲੇ ਪ੍ਰਮਾਣੂ ਬੰਬਾਂ ਦੇ ਭੇਦ ਦਿੱਤੇ ਹਨ।
ਪੱਛਮੀ ਦੇਸ਼ਾਂ ਨੂੰ ਇਸ ਨਾਲ ਤੀਸਰੇ ਵਿਸ਼ਵ ਯੁੱਧ ਦਾ ਡਰ ਪੈਦਾ ਹੋ ਗਿਆ ਹੈ। ਇਸ ਮੁੱਦੇ ’ਤੇ ਵ੍ਹਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਿਚਾਲੇ ਹੋਈ ਮੁਲਾਕਾਤ ਦੌਰਾਨ ਚਰਚਾ ਵੀ ਹੋਈ ਸੀ।
ਅਮਰੀਕਾ ਅਤੇ ਬ੍ਰਿਟੇਨ ਨੂੰ ਖਦਸ਼ਾ ਹੈ ਕਿ ਈਰਾਨ ਆਪਣੇ ਯੂਰੇਨੀਅਮ ਪ੍ਰੋਗਰਾਮ ਨੂੰ ਅੱਗੇ ਵਧਾ ਰਿਹਾ ਹੈ। ਉਹ ਪ੍ਰਮਾਣੂ ਹਥਿਆਰ ਵਿਕਸਿਤ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ- ਆਟੇ ਨੂੰ ਤਰਸਦੇ ਪਾਕਿਸਤਾਨ ’ਚ ਸਜਦੀ ਹੈ ਹਥਿਆਰਾਂ ਦੀ ਮੰਡੀ, ਗੈਸ ਸਿਲੰਡਰ ਦੇ ਰੇਟ ’ਤੇ ਮਿਲ ਜਾਂਦੀ ਹੈ AK-47
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e