ਅਫ਼ਗਾਨਿਸਤਾਨ ’ਚ ਜ਼ਬਰਦਸਤ ਬੰਬ ਧਮਾਕਾ, 6 ਲੋਕਾਂ ਦੀ ਮੌਤ

Friday, Jun 10, 2022 - 05:16 PM (IST)

ਅਫ਼ਗਾਨਿਸਤਾਨ ’ਚ ਜ਼ਬਰਦਸਤ ਬੰਬ ਧਮਾਕਾ, 6 ਲੋਕਾਂ ਦੀ ਮੌਤ

ਕਾਬੁਲ (ਵਾਰਤਾ) : ਅਫ਼ਗਾਨਿਸਤਾਨ ’ਚ ਕੰਧਾਰ ਸੂਬੇ ਦੇ ਸਪਿਨ ਬੋਲਡਕ ਜ਼ਿਲ੍ਹੇ ’ਚ ਵੀਰਵਾਰ ਨੂੰ ਹੋਏ ਜ਼ਬਰਦਸਤ ਬੰਬ ਧਮਾਕੇ ’ਚ ਤਾਲਿਬਾਨ ਵੱਲੋਂ ਨਿਯੁਕਤ ਕੀਤੇ ਗਏ ਪੰਜ ਸੁਰੱਖਿਆ ਕਰਮਚਾਰੀਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੁਆ ਵੱਲੋਂ ਜਾਰੀ ਰਿਪੋਰਟ ਦੇ ਅਨੁਸਾਰ ਜ਼ਿਲ੍ਹੇ ਦੇ ਪੁਲਸ ਮੁਖੀ ਮੌਲਵੀ ਮੁਹੰਮਦ ਹਾਸ਼ਿਮ ਮਹਿਮੂਦ ਨੇ ਹਮਲੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪਿਛਲੀਆਂ ਜੰਗਾਂ ’ਚੋਂ ਬਚਿਆ ਇਕ ਵਿਸਫੋਟਕ ਵੀਰਵਾਰ ਸਵੇਰੇ ਇਕ ਵਾਹਨ ਦੇ ਸੰਪਰਕ ’ਚ ਆਉਣ ’ਤੇ ਫਟ ਗਿਆ। ਉਨ੍ਹਾਂ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡੀ ਰਾਹਤ, ਮੁੱਖ ਮੰਤਰੀ ਮਾਨ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਘਟਾਈ ਫੀਸ


author

Manoj

Content Editor

Related News