ਚਾਡ 'ਚ ਹਿੰਸਕ ਪ੍ਰਦਰਸ਼ਨ ਦੌਰਾਨ ਸੁਰੱਖਿਆ ਫੋਰਸਾਂ ਵੱਲੋਂ ਗੋਲੀਬਾਰੀ, 60 ਲੋਕਾਂ ਦੀ ਮੌਤ

Saturday, Oct 22, 2022 - 01:03 PM (IST)

ਚਾਡ 'ਚ ਹਿੰਸਕ ਪ੍ਰਦਰਸ਼ਨ ਦੌਰਾਨ ਸੁਰੱਖਿਆ ਫੋਰਸਾਂ ਵੱਲੋਂ ਗੋਲੀਬਾਰੀ, 60 ਲੋਕਾਂ ਦੀ ਮੌਤ

ਐਨਜਮੀਨਾ– ਚਾਡ ਵਿਚ ਅੰਤਰਿਮ ਨੇਤਾ ਮਹਾਮਤ ਇਦਰਿਸ ਡੇਬੀ ਦਾ ਕਾਰਜਕਾਲ ਸਾਲ ਲਈ ਵਧਾਉਣ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਸੁਰੱਖਿਆ ਫੋਰਸਾਂ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਘੱਟ ਤੋਂ ਘੱਟ 60 ਲੋਕਾਂ ਦੀ ਮੌਤ ਹੋ ਗਈ।

ਵੀਰਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਅਥਾਰਿਟੀਜ ਨੇ ਕਰਫਿਊ ਲਗਾ ਦਿੱਤਾ ਹੈ। ਚਾਡ ਸਰਕਾਰ ਦੇ ਬੁਲਾਰੇ ਅਜੀਜ ਮਹਾਮਤ ਸਾਲੇਹ ਨੇ ਦੱਸਿਆ ਕਿ ਰਾਜਧਾਨੀ ਐਨਜਮੀਨਾ ਵਿਚ ਹਿੰਸਾ ਵਿਚ ਘੱਟ ਤੋਂ ਘੱਟ 30 ਲੋਕ ਮਾਰੇ ਗਏ ਹਨ।

ਇਹ ਵੀ ਪੜ੍ਹੋ– ਪਾਕਿਸਤਾਨ : ਇਮਰਾਨ ਨੂੰ ਅਯੋਗ ਕਰਾਰ ਦੇਣ ’ਤੇ ਹਿੰਸਾ, ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਫਾਇਰਿੰਗ

ਹਾਲਾਂਕਿ, ਐਨਜਮੀਨਾ ਵਿਚ ਸਰਕਾਰ ਵਿਰੋਧੀ ਮਾਰਚ ਦਾ ਆਯੋਜਨ ਕਰਨ ਵਾਲਿਆਂ ਨੇ ਸੁਰੱਖਿਆ ਫੋਰਸਾਂ ਦੀ ਗੋਲੀਬਾਰੀ ਵਿਚ 40 ਲੋਕਾਂ ਦੇ ਮਾਰੇ ਜਾਣ ਦੀ ਗੱਲ ਕਹੀ ਹੈ।

ਉਥੇ ਚਾਡ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਮੋਉਨਦੋਉ ਦੇ ਮੁਰਦਾਘਰ ਦੇ ਇਕ ਅਧਿਕਾਰੀ ਮੁਤਾਬਕ ਸ਼ਹਿਰ ਵਿਚ 32 ਹੋਰ ਪ੍ਰਦਰਸ਼ਨਕਾਰੀ ਮਾਰੇ ਗਏ ਹਨ। ਡੇਬੀ ਬੀਤੇ ਸਾਲ ਦਹਾਕਿਆਂ ਤੱਕ ਚਾਡ ਦੀ ਸੱਤਾ ਸੰਭਾਲਣ ਵਾਲੇ ਆਪਣੇ ਪਿਤਾ ਦੀ ਹੱਤਿਆ ਤੋਂ ਬਾਅਦ ਅੰਤਰਿਮ ਨੇਤਾ ਚੁਣੇ ਗਏ ਸਨ। ਵੀਰਵਾਰ ਦਾ ਪ੍ਰਦਰਸ਼ਨ ਉਨ੍ਹਾਂ ਦੇ ਕਾਰਜਕਾਲ ਦਾ ਹੁਣ ਤੱਕ ਦਾ ਸਭ ਤੋਂ ਹਿੰਸਕ ਪ੍ਰਦਰਸ਼ਨ ਸੀ। ਅਪ੍ਰੈਲ 2021 ਵਿਚ ਦੇਸ਼ ਦੇ ਉੱਤਰ ਵਿਚ ਜੰਗ ਦੇ ਮੈਦਾਨ ਵਿਚ ਚਾਡ ਦੇ ਫੌਜੀਆਂ ਨੂੰ ਮਿਲਣ ਪਹੁੰਚ ਤਤਕਾਲੀਨ ਰਾਸ਼ਟਰਪਤੀ ਇਦਰਿਸ ਡੇਬੀ ਇਟਨੋ ਦੀ ਬਾਗੀਆਂ ਨੇ ਹੱਤਿਆ ਕਰ ਦਿੱਤੀ ਸੀ।

ਇਹ ਵੀ ਪੜ੍ਹੋ– Instagram ਯੂਜ਼ਰਜ਼ ਸਾਵਧਾਨ! ਟ੍ਰੋਲ ਕਰਨ ਵਾਲਿਆਂ ਨੂੰ ਲੈ ਕੇ ਕੰਪਨੀ ਨੇ ਲਿਆ ਅਹਿਮ ਫ਼ੈਸਲਾ


author

Rakesh

Content Editor

Related News