ਜੀਲੋਂਗ 'ਚ ਗਾਇਕ ਆਰਿਫ਼ ਲੁਹਾਰ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ (ਤਸਵੀਰਾਂ)

Monday, Sep 02, 2024 - 12:44 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ )-- ਪੰਜਾਬੀ ਸਵੈਗ ਜੀਲੌਂਗ ਅਤੇ ਸਹਿਯੋਗੀਆਂ ਵੱਲੋਂ ਜਗਤ ਪ੍ਰਸਿੱਧ ਪਾਕਿਸਤਾਨੀ ਪੰਜਾਬੀ ਫ਼ਨਕਾਰ ਜਨਾਬ ਆਰਿਫ਼ ਲੁਹਾਰ ਅਤੇ ਉਨ੍ਹਾਂ ਦੇ ਸਪੁੱਤਰ ਆਲਮ ਲੁਹਾਰ, ਅਲੀ ਲੁਹਾਰ ਅਤੇ ਆਮਿਰ ਲੁਹਾਰ ਦਾ ਸ਼ੋਅ ਸ਼ਨੀਵਾਰ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਜੀਲੋਂਗ ਦੇ ਬੈਪਟਿਸਟ ਕਾਲਜ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਚ ਜੀਲੋਂਗ ਵਿਰਾਸਤੀ ਸਕੂਲ ਦੀਆਂ ਬੱਚੀਆਂ ਨੇ  ਭੰਗੜੇ ਨਾਲ ਹਾਲ ਵਿਚ ਬੈਠੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ| ਉਪਰੰਤ ਮੈਲਬੌਰਨ ਦੀ ਚਰਚਿਤ ਭੰਗੜਾ ਜੋੜੀ  ਜੈਸਮਨ ਸਿੱਧੂ ਅਤੇ ਐਸ਼ਮਨ ਸਿੱਧੂ ਨੇ ਆਪਣੀ ਭੰਗੜਾ ਪੇਸ਼ਕਾਰੀ ਨਾਲ ਸੋਹਣਾ ਰੰਗ ਬੰਨਿਆ।ਇਸ ਤੋ ਉਪਰੰਤ ਜੁਗਨੀ ਫੇਮ ਨਾਲ ਪ੍ਰਸਿੱਧ ਪਾਕਿਸਤਾਨੀ ਪੰਜਾਬੀ ਲੋਕ ਗਾਇਕ ਆਰਿਫ਼ ਲੁਹਾਰ ਨੇ ਜਦੋ ਸਟੇਜ 'ਤੇ ਦਸਤਕ ਦਿੱਤੀ ਤਾਂ ਉਨ੍ਹਾਂ ਨੇ ਆਪਣੇ ਸਪੁੱਤਰਾਂ ਨਾਲ ਭਰਵੀਂ ਹਾਜ਼ਰੀ ਲਗਵਾਉਂਦਿਆਂ 'ਜੁਗਨੀ ''ਲਾਲਾ ਵਾਲਿਆਂ ਸਾਈਆਂ', ਗੀਤਾਂ ਨਾਲ ਮਾਹੌਲ ਬਣਾ ਦਿੱਤਾ।

PunjabKesari

PunjabKesari

ਉਪਰੰਤ ਆਪਣੇ ਪ੍ਰਸਿੱਧ ਰਵਾਇਤੀ ਗੀਤ ‘ਬੋਲ ਮਿੱਟੀ ਦੇ ਬਾਵਿਆ, ਗਾਇਆ ਤਾਂ ਹਾਲ ਤਾੜੀਆ ਨਾਲ ਗੂੰਜ ਉਠਿਆ ਤੇ ਮਾਹੌਲ ਨੂੰ ਫਿਰ ਰੰਗੀਨ ਬਣਾਉਣ ਲਈ ਚਿਮਟੇ ਨਾਲ  'ਇੱਕ ਫੁੱਲ ਮੋਤੀਏ ਦਾ',' ਛੱਲਾ ', ਮੈਂ ਨੀਲ ਕਰਾਈਆਂ ਨੀਲਕਾਂ', ' ਆ ਤੈਨੂੰ ਸੈਰ ਕਰਾਵਾਂ' ਗੀਤਾਂ  ਨਾਲ  ਦਰਸ਼ਕ ਹਾਲ ਵਿਚ ਨੱਚਣ ਲਾ ਦਿੱਤੇ। ਪੰਜਾਬੀਆਂ ਦੇ ਮਹਿਬੂਬ ਗਾਇਕ ਆਰਿਫ ਲੁਹਾਰ ਨੇ ਆਪਣੇ ਸਪੁੱਤਰਾਂ ਨਾਲ ਉੱਚੀ, ਸੁਰੀਲੀ ਅਤੇ ਦਮਦਾਰ ਆਵਾਜ਼ ਨਾਲ ਚਿਮਟੇ, ਢੋਲ ਅਤੇ ਅਲਗੋਜ਼ਿਆਂ ਦੀ ਤਾਲ ਨਾਲ ਤਾਲ ਮਿਲਾ ਦਰਸ਼ਕ ਦੇ ਦਿਲਾਂ ’ਚ ਆਪਣੀ ਗਾਇਕੀ ਨਾਲ ਜੋਸ਼ ਭਰ ਸਰਹੱਦਾਂ ਤੋ ਪਾਰ ਜੀਲੋਂਗ ’ਚ ਨਵੇਂ-ਪੁਰਾਣੇ ਪ੍ਰਸਿੱਧ ਗੀਤਾਂ ਦੀ ਛਹਿਬਰ ਲਾ ਖੂਬ ਵਾਹ-ਵਾਹ ਖੱਟੀ। ਇਸ ਸ਼ੋਅ ਦੌਰਾਨ ਸੂਫੀ, ਕਲਾਸੀਕਲ ਅਤੇ ਪੁਰਾਤਨ ਰਵਾਇਤੀ ਪੰਜਾਬੀ ਗੀਤ ਤੇ ਸੰਗੀਤ ਦਾ ਵੱਖਰਾ ਹੀ ਨਜਾਰਾ ਵੇਖਣ ਨੂੰ ਮਿਲਿਆ| 

PunjabKesari

ਪੜ੍ਹੋ ਇਹ ਅਹਿਮ ਖ਼ਬਰ-  “ਫੈਸਟੀਵਲ ਆਫ ਫੇਥਸ’ 'ਚ ਸਿੱਖਾਂ ਨੇ ਕੀਤੀ ਸ਼ਮੂਲੀਅਤ, ਮਹਿਮਾਨਾਂ ਦੇ ਸਜਾਈਆਂ ਗਈਆਂ ਦਸਤਾਰਾਂ

PunjabKesari

ਇਸ ਪ੍ਰੋਗਰਾਮ ਵਿੱਚ ਡਿਪਟੀ ਮੇਅਰ ਐਥਨੀ ਐਟਕਿਨਜ਼ ਅਤੇ ਅਤੇ ਕੌਂਸਲਰ ਐਡੀ ਕੌਂਟੇਲਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਆਏ ਹੋਏ ਮਹਿਮਾਨਾਂ ਨੇ ਪ੍ਰੋਗਰਾਮ ਦਾ ਖੂਬ ਰੰਗ ਮਾਣਿਆ ਅਤੇ ਪ੍ਰਬੰਧਕਾਂ ਨੂੰ ਸਫਲ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ।ਸ਼ੋਅ ਦੇ ਮੁੱਖ ਪ੍ਰਬੰਧਕ ਪ੍ਰੀਤ ਖਿੰਡਾ, ਅੰਮ੍ਰਿਤ ਖਿੰਡਾ ਅਤੇ ਕੈਂਟੀ ਮੁੱਖੜ ਨੇ  ਦਰਸ਼ਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਚੜ੍ਹਦੇ ਤੇ ਲਹਿਦੇ ਪੰਜਾਬ ਦੇ ਲੋਕਾਂ ਦੇ ਭਰਵੇ ਇਕੱਠ ਨੇ ਇਹ ਦੱਸ ਦਿੱਤਾ ਕਿ ਸਰਹੱਦਾਂ ਸਾਡੀ ਭਾਈਚਾਰਕ ਸ਼ਾਂਝ ਨੂੰ ਕਦੇ ਵੀ ਰੋਕ ਨਹੀ ਸਕਦੀਆ |ਇਸ ਤਰ੍ਹਾਂ ਦੇ ਸ਼ੋਅ ਨਾਲ ਦੋਵੇ ਦੇਸ਼ਾਂ ਦੀ ਲੋਕਾਈ ਦਾ ਆਪਸੀ ਪਿਆਰ ਤੇ ਭਾਈਚਾਰਕ ਸ਼ਾਂਝ ਹੋਰ ਵੀ ਮਜਬੂਤ ਹੁੰਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਭਾਈਚਾਰਾ ਵੀ ਹਾਜ਼ਿਰ ਸੀ। ਮੇਲਾ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ, ਸਹਿਯੋਗੀਆਂ ਅਤੇ ਮੀਡੀਆ ਕਰਮੀਆਂ ਨੂੰ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਸ਼ੋਅ ਮੌਕੇ ਪ੍ਰੀਤ ਖਿੰਡਾ ਅਤੇ ਰਮਨ ਮਾਰੂਪੁਰ ਵਲੋਂ ਸ਼ੇਅਰੋ ਸ਼ਾਇਰੀ ਨਾਲ ਮੰਚ ਦਾ ਸੰਚਾਲਨ ਕੀਤਾ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News