ਬ੍ਰਿਸਬੇਨ 'ਚ ਆਰਿਫ਼ ਲੁਹਾਰ 25 ਅਗਸਤ ਨੂੰ ਆਪਣੀ ਗਾਇਕੀ ਨਾਲ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਪਾਉਣਗੇ ਸਾਂਝ
Monday, Aug 19, 2024 - 11:16 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਗਾਮਾ ਕਾਲਜ ਤੇ ਸੇਵਨ ਸੀਜ ਵੱਲੋਂ ਜਗਤ ਪ੍ਰਸਿੱਧ ਪਾਕਿਸਤਾਨੀ ਪੰਜਾਬੀ ਫ਼ਨਕਾਰ ਜਨਾਬ ਆਰਿਫ਼ ਲੁਹਾਰ ਨੇ ਪੰਜਾਬੀ ਸੱਭਿਆਚਾਰ ਨੂੰ ਹੀ ਆਪਣੀ ਪਛਾਣ ਬਣਾਇਆ ਗਲ਼ ਕੱਢਿਆ ਹੋਇਆ ਰੰਗ-ਰੰਗੀਲਾ ਕੁੜਤਾ, ਲੱਕ ’ਤੇ ਗੂੜ੍ਹੇ ਰੰਗ ਵਾਲਾ ਲਾਚਾ, ਪੈਰੀਂ ਚਮਕੀਲੇ ਤਿੱਲੇ ਨਾਲ ਕੱਢਿਆ ਹੋਇਆ ਖੁੱਸਾ, ਲੰਮੀਆਂ ਜ਼ੁਲਫਾਂ, ਭਰਿਆ-ਭਰਿਆ ਸਰੀਰ, ਕੱਦ ਦਰਮਿਆਨਾ ਤੇ ਹੱਥ ਵਿੱਚ ਚਿਮਟਾ, ਗਾਉਂਦਿਆਂ ਜਦੋਂ ਇੱਕ ਖਾਸ ਅੰਦਾਜ਼ ਨਾਲ ਸਿਰ ਨੂੰ ਝਟਕਾ ਦਿੰਦਾ ਤਾਂ ਕੇਸ ਖਾਸ ਅੰਦਾਜ਼ ਨਾਲ ਹਵਾ ’ਚ ਲਹਿਰਾ ਜਾਂਦੇ। ਆਧੁਨਿਕ ਸੰਗੀਤ ਅਤੇ ਸੂਫੀਆਨਾ ਰਵਾਇਤੀ ਸ਼ੈਲੀ ਦਾ ਸੁਮੇਲ ਜਿਸ ਦੀ ਜੁਗਨੀ ਦਾ ਬਿਗਲ ਹਰ ਪਾਸੇ ਸੁਣਾਈ ਦਿੰਦਾ ਹੈ ਦਾ ਸ਼ੋਅ 25 ਅਗਸਤ ਦਿਨ ਐਤਵਾਰ ਨੂੰ ਇਸਲਾਮਿਕ ਕਾਲਜ ਕਰਬੀ ਵਿਖੇ ਕਰਵਾਇਆ ਜਾ ਰਿਹਾ ਹੈ।
ਬ੍ਰਿਸਬੇਨ 'ਚ ਸ਼ੋਅ ਦੇ ਮੁੱਖ ਪ੍ਰਬੰਧਕ ਹਰਪ੍ਰੀਤ ਸਿੰਘ ਵੜਿੰਗ ਗਾਮਾ ਕਾਲਜ, ਗੁਰਪ੍ਰੀਤ ਬਰਾੜ ਸੇਵਨ ਸੀਜ ਤੇ ਉਨ੍ਹਾਂ ਦੇ ਸਹਿਯੋਗੀ ਰਾਜਦੀਪ ਲਾਲੀ, ਸਰਬਜੀਤ ਸੋਹੀ, ਮਲਕੀਤ ਧਾਲੀਵਾਲ, ਹਰਪ੍ਰੀਤ ਕੋਹਲੀ, ਕਮਲ ਬੈਂਸ, ਸਿਮਰਨ ਬਰਾੜ, ਜਗਦੀਪ ਭਿੰਡਰ, ਪਵਿੱਤਰ ਕੁਮਾਰ, ਅਮਰਿੰਦਰ ਭੁੱਲਰ, ਅਰਬਨ ਕਲਿਕ ਤੋ ਜਸਪ੍ਰੀਤ ਸਿੰਘ, ਯੋਗੇਸ਼ ਹੀਰ, ਹਨਾਨ ਸ਼ਾਦਤ, ਪ੍ਰਿੰਸ ਭਿੰਡਰ, ਰਾਜ ਸਿੰਘ ਭਿੰਡਰ, ਰਮਨ ਸ਼ਰਮਾ, ਪ੍ਰਦੀਪ, ਹੈਰੀ, ਨਵਜੋਤ ਪੰਨੂੰ, ਪੁਸ਼ਪਿੰਦਰ ਤੂਰ, ਰਮਨ ਸੈਣੀ, ਜਸਵਿੰਦਰ ਸਿੰਘ, ਦੀਪਇੰਦਰ ਸਿੰਘ ਤੇ ਅਮਨਪ੍ਰੀਤ ਕੌਰ ਆਦਿ ਪ੍ਰਮੁੱਖ ਸਖਸ਼ੀਅਤਾਂ ਵੱਲੋ ਗਾਮਾ ਕਾਲਜ ਬ੍ਰਿਸਬੇਨ ਵਿਖੇ ਸਾਂਝੇ ਤੌਰ 'ਤੇ ਗਾਇਕ ਆਰਿਫ਼ ਲੁਹਾਰ ਦੇ ਲਾਈਵ ਸ਼ੋਅ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਦੁਨੀਆ ਦਾ ਸਭ ਤੋਂ ਵੱਡਾ 'ਚਾਕਲੇਟ ਮਿਊਜ਼ੀਅਮ', 30 ਫੁੱਟ ਉੱਚਾ ਫੁਹਾਰਾ ਮੁੱਖ ਆਕਰਸ਼ਣ
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼ੋਅ ਦੇ ਮੁੱਖ ਪ੍ਰਬੰਧਕ ਹਰਪ੍ਰੀਤ ਸਿੰਘ ਵੜਿੰਗ ਤੇ ਗੁਰਪ੍ਰੀਤ ਬਰਾੜ ਨੇ ਦੱਸਿਆ ਕਿ ਉੱਚੀ, ਸੁਰੀਲੀ ਅਤੇ ਦਮਦਾਰ ਆਵਾਜ਼ ਨਾਲ ਚਿਮਟੇ, ਢੋਲ ਅਤੇ ਅਲਗੋਜ਼ਿਆਂ ਦੀ ਤਾਲ ਨਾਲ ਦਿਲਾਂ ’ਚ ਆਪਣੀ ਗਾਇਕੀ ਨਾਲ ਜੋਸ਼ ਭਰ ਦੇਣ ਵਾਲੇ ਸਰਹੱਦਾਂ ਤੋਂ ਪਾਰ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦੇ ਮਹਿਬੂਬ ਗਾਇਕ ਆਰਿਫ ਲੁਹਾਰ ਤੇ ਆਪਣੇ ਸਪੁੱਤਰਾਂ ਨਾਲ ਬ੍ਰਿਸਬੇਨ ’ਚ ਨਵੇਂ-ਪੁਰਾਣੇ ਪ੍ਰਸਿੱਧ ਗੀਤਾਂ ਦੀ ਛਹਿਬਰ ਲਾਉਣ ਆ ਰਹੇ ਹਨ। ਜਿਸ ਲਈ ਦਰਸ਼ਕਾਂ ’ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹਰਪ੍ਰੀਤ ਵੜਿੰਗ, ਗੁਰਪ੍ਰੀਤ ਬਰਾੜ ਅੱਗੇ ਦੱਸਿਆਂ ਕਿ ਸ਼ੋਅ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਇੰਤਜ਼ਾਮ ਕੀਤਾ ਗਿਆ ਹੈ। ਦਰਸ਼ਕ ਆਪਣੇ ਮਹਿਬੂਬ ਕਲਾਕਾਰ ਦੀ ਗਾਇਕੀ ਮਾਨਣ ਲਈ ਉਤਾਵਲੇ ਹਨ ਤੇ ਉਨ੍ਹਾਂ ਅੱਗੇ ਦੱਸਿਆਂ ਕਿ ਆਰਿਫ ਲੁਹਾਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਰਸੇ ਦੀਆਂ ਕਹਾਣੀਆਂ ਗੀਤਾਂ ਦੇ ਰੂਪ ਵਿੱਚ ਗਾ ਕੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੂੰ ਸੰਗੀਤ ਤੇ ਰੂਹਾਂ ਦੇ ਪਿਆਰ ਨਾਲ ਇਕਜੁੱਟ ਕਰਕੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦੇ ਭਰਪੂਰ ਯਤਨ ਕਰ ਰਿਹਾ ਹੈ। ਇਸ ਮਹਿਬੂਬ ਗਾਇਕ ਦੇ ਆਸਟ੍ਰੇਲੀਆ ਦੇ ਦੌਰੇ ਪ੍ਰਤੀ ਸੰਗੀਤ ਪ੍ਰੇਮੀਆ ’ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਹ ਸ਼ੋਅ ਬ੍ਰਿਸਬੇਨ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।