ਸਮੈਦਿਕ ਵਿਖੇ 13 ਨੂੰ ਨਵੇਂ ਸ੍ਰੀ ਸੱਚਖੰਡ ਸਾਹਿਬ ਜੀ ਦੇ ਉਦਘਾਟਨੀ ਅਰਦਾਸ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ

08/12/2017 3:18:50 PM

ਲੰਡਨ (ਰਾਜਵੀਰ ਸਮਰਾ)— ਸਮੈਦਿਕ 'ਚ ਗੁਰਦਆਰਾ ਬਾਬਾ ਸੰਗ ਜੀ ਵਿਖੇ 13 ਅਗਸਤ ਨੂੰ ਸ੍ਰੀ ਸੱਚਖੰਡ ਸਾਹਿਬ ਜੀ ਦੇ ਉਦਘਾਟਨ ਸਬੰਧੀ ਅਰਦਾਸ ਕੀਤੀ ਜਾਵੇਗੀ, ਜਿਸ ਵਿੱਚ ਸਮੂਹ ਸੰਗਤ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ,ਸਿੱਖ ਕੌਂਸਲ ਵਲੋਂ ਜਾਰੀ ਇੱਕ ਪ੍ਰੈਸ ਬਿਆਨ 'ਚ ਦੱਸਿਆ ਗਿਆ ਕਿ ਇਸ ਨਵੇ ਸ੍ਰੀ ਸੱਚਖੰਡ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਤੱਕ ਸਰੂਪ ਸਾਂਭੇ ਜਾ ਸਕਦੇ ਹਨ, ਜਿਥੇ ਇਹ ਸਰੂਪ ਲੋੜ ਪੈਣ 'ਤੇ ਕਿਸੇ ਧਾਰਮਿਕ ਕਾਰਜ ਲਈ ਲਿਜਾਏ ਜਾ ਸਕਣਗੇ। ਪਿਛਲੇ ਕਈ ਸਾਲਾਂ ਤੋਂ ਭਾਰਤ ਅਤੇ ਯੂ. ਕੇ. 'ਚ ਬਹੁਤ ਸਾਰੇ ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ 'ਚ ਕਈ ਪਾਵਨ ਸਰੂਪਾਂ ਦੀ ਇਕੋ ਸਮੇਂ ਢੁਆਈ ਤੋਂ ਇਲਾਵਾ ਇਨ੍ਹਾਂ ਦੀ ਸੰਭਾਲ ਅਤੇ ਵਰਤੋਂ ਵੀ ਸ਼ਾਮਲ ਹੈ। ਸਤਿਕਾਰ ਕਮੇਟੀ ਯੂ. ਕੇ. ਦੇ ਸੇਵਾਦਾਰ ਵਲੋਂ ਵੀ ਸੰਗਤ ਦੇ ਸਹਿਯੋਗ ਨਾਲ ਇਸੇ ਸਬੰਧ 'ਚ ਕੋਸ਼ਿਸ਼ਾਂ ਕਰਕੇ ਨਵੇ ਸ੍ਰੀ ਸਚਖੰਡ ਸਾਹਿਬ ਜੀ ਦੀ ਤਿਆਰੀ ਕੀਤੀ ਗਈ ਹੈ। ਇਨ੍ਹਾਂ ਸੇਵਾਦਾਰਾਂ ਦੀਆਂ ਕੋਸ਼ਿਸ਼ਾਂ ਨੂੰ ਵੇਖਦਿਆਂ ਸੰਗਤ ਨੂੰ ਇਸ ਅਰਦਾਸ ਸਮਾਗਮ 'ਚ ਵੱਧ ਤੋਂ ਵੱਧ ਗਿਣਤੀ 'ਚ ਸ਼ਾਮਿਲ ਹੋਣ ਦੀ ਅਪੀਲ ਹੈ।


Related News